ਸੁਖਬੀਰ ਸਿੰਘ ਬਾਦਲ ਵੱਲੋਂ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਇਸ ਅਪੀਲ ਦੇ ਕੀ ਸਿਆਸੀ ਮਾਇਨੇ ਹਨ ਅਤੇ ਪੰਥਕ ਧਿਰਾਂ ਨੂੰ ਇੱਕ ਮੰਚ ’ਤੇ ਲਿਆਉਣ ਦੀ ਲੋੜ ਕਿਉਂ ਮਹਿਸੂਸ ਹੋ ਰਹੀ ਹੈ? ਕੀ ਪੰਥਕ ਵੋਟ ਬੈਂਕ ਦੀ ਵੰਡ ਨਾਲ ਸਿਆਸੀ ਨੁਕਸਾਨ ਹੋ ਰਿਹਾ ਹੈ? ਕੀ ਸਾਰੀਆਂ ਪੰਥਕ ਧਿਰਾਂ ਆਪਣੀ ਵਿਚਾਰਧਾਰਾ ਅਤੇ ਅਹੁਦਿਆਂ ਤੋਂ ਉੱਪਰ ਉੱਠ ਕੇ ਇਕੱਠੀਆਂ ਹੋ ਸਕਦੀਆਂ ਹਨ? ਏਕਤਾ ਲਈ ਕੌਣ ਅਹੁਦੇ ਛੱਡਣ ਨੂੰ ਤਿਆਰ ਹੋਵੇਗਾ ਅਤੇ ਸਾਰੀਆਂ ਧਿਰਾਂ ਦਾ ਸਾਂਝਾ ਲੀਡਰ ਕੌਣ ਹੋ ਸਕਦਾ ਹੈ? ਪੰਥਕ ਏਕਤਾ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ’ਤੇ ਖ਼ਾਸ ਸਿਆਸੀ ਚਰਚਾ ਦੇਖੋ।







