ਮ੍ਰਿਤਕਾਂ ਦੀ ਪਛਾਣ ਮਸ਼ਹੂਰ ਪੰਜਾਬੀ ਮਿਊਜ਼ਿਕ ਕੰਪਨੀ ਸਪੀਡ ਰਿਕਾਰਡ ਦੇ ਮਾਲਕ ਦਿਨੇਸ਼ ਦੇ ਪੁੱਤਰ ਵਿਦਿਤ ਓਲਕ ਅਤੇ ਪੱਪੀ ਸਵੀਟਸ ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਵਜੋਂ ਹੋਈ ਹੈ। ਦੋਵਾਂ ਦੀ ਉਮਰ 18 ਤੋਂ 19 ਸਾਲ ਸੀ। ਜਾਲੰਧਰ ਵਿਚ ਸੜਕ ਹਾਦਸੇ ਵਿਚ 2 ਦੋਸਤਾਂ ਦੀ ਮੌਤ ਹੋ ਗਈ। ਹਾਦਸਾ ਪੁਲਸ ਲਾਈਨ ਦੇ ਨੇੜੇ ਸਥਿਤ ਫਲਾਈਓਵਰ ’ਤੇ ਹੋਇਆ। ਦੋਵੇਂ ਦੋਸਤ ਬਰਥਡੇ ਪਾਰਟੀ ਵਿਚ ਗਏ ਸਨ। ਪਾਰਟੀ ਤੋਂ ਬਾਅਦ ਉਹ 3 ਸਾਥੀਆਂ ਨਾਲ ਫਾਕਸਵੈਗਨ ਕਾਰ ਵਿਚ ਘੁੰਮਣ ਜਾ ਰਹੇ ਸਨ। ਇਸੇ ਦੌਰਾਨ ਫਲਾਈਓਵਰ ’ਤੇ ਖੜ੍ਹੀ ਨਗਰ ਨਿਗਮ ਦੀ ਟਰੈਕਟਰ ਟਰਾਲੀ ਵਿਚ ਉਨ੍ਹਾਂ ਦੀ ਕਾਰ ਪਿੱਛੇ ਤੋਂ ਵੜ ਗਈ।ਪੁਲਸ ਨੂੰ ਅੱਜ ਤੜਕੇ 3 ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਥਾਣਾ ਬਾਰਾਦਰੀ ਦੀ ਪਲਿਸ ਮੌਕੇ ’ਤੇ ਪਹੁੰਚੀ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ।ਮ੍ਰਿਤਕਾਂ ਦੀ ਪਛਾਣ ਮਸ਼ਹੂਰ ਪੰਜਾਬੀ ਮਿਊਜ਼ਿਕ ਕੰਪਨੀ ਸਪੀਡ ਰਿਕਾਰਡ ਦੇ ਮਾਲਕ ਦਿਨੇਸ਼ ਦੇ ਪੁੱਤਰ ਵਿਦਿਤ ਓਲਕ ਅਤੇ ਪੱਪੀ ਸਵੀਟਸ ਦੇ ਮਾਲਕ ਦੇ ਪੁੱਤਰ ਆਰਵ ਤਲਵਾੜ ਵਜੋਂ ਹੋਈ ਹੈ। ਦੋਵਾਂ ਦੀ ਉਮਰ 18 ਤੋਂ 19 ਸਾਲ ਸੀ।ਇਨ੍ਹਾਂ ਨਾਲ ਕਾਰ ਵਿਚ ਆਮ ਆਦਮੀ ਪਾਰਟੀ (ਆਪ) ਦੇ ਪਾਰਸ਼ਦ ਦਾ ਪੁੱਤਰ ਵੀ ਸੀ, ਜੋ ਸੁਰੱਖਿਅਤ ਹੈ। ਬਾਕੀ 2 ਨੌਜਵਾਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਦੀ ਉਮਰ ਵੀ 18 ਤੋਂ 19 ਸਾਲ ਹੀ ਦੱਸੀ ਜਾ ਰਹੀ ਹੈ।ਫਲਾਈਓਵਰ ’ਤੇ ਨਿਗਮ ਦੇ ਕਰਮਚਾਰੀ ਕਰ ਰਹੇ ਸਨ ਸਫ਼ਾਈਥਾਣਾ ਬਾਰਾਦਰੀ ਦੇ ਐਸਐਚਓ ਸਾਹਿਲ ਚੌਧਰੀ ਨੇ ਦੱਸਿਆ ਕਿ ਸਵੇਰੇ 3 ਵਜੇ ਦੇ ਕਰੀਬ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚੇ ਤਾਂ ਪਤਾ ਲੱਗਾ ਕਿ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਫਲਾਈਓਵਰ ’ਤੇ ਸਫ਼ਾਈ ਕਰ ਰਹੇ ਸਨ। ਕੂੜਾ-ਕਚਰਾ ਪਾਉਣ ਲਈ ਉਨ੍ਹਾਂ ਨੇ ਫਲਾਈਓਵਰ ’ਤੇ ਟਰੈਕਟਰ-ਟਰਾਲੀ ਖੜ੍ਹੀ ਕੀਤੀ ਸੀ।ਗੱਡੀ ਵਿਚ ਪੰਜ ਨੌਜਵਾਨ ਸਵਾਰ ਸਨਉਨ੍ਹਾਂ ਦੱਸਿਆ ਕਿ ਕਾਰ ਬੀਐਮਸੀ ਚੌਕ ਵੱਲੋਂ ਬੀਐਸਐਫ ਚੌਕ ਵੱਲ ਫਲਾਈਓਵਰ ’ਤੇ ਜਾ ਰਹੀ ਸੀ। ਇਸੇ ਦੌਰਾਨ ਹਾਦਸਾ ਹੋ ਗਿਆ। ਹਾਦਸੇ ਦੇ ਸਮੇਂ ਕਾਰ ਵਿਚ ਪੰਜ ਲੋਕ ਸਵਾਰ ਸਨ।ਦੋਵਾਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਸੌਂਪੀਆਂਉਨ੍ਹਾਂ ਦੱਸਿਆ ਕਿ ਪਰਿਵਾਰਾਂ ਨੇ ਕਾਰਵਾਈ ਕਰਵਾਉਣ ਤੋਂ ਮਨਾ ਕਰ ਦਿੱਤਾ ਹੈ। ਦੋਵਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੋ ਹੋਰ ਤਿੰਨ ਸਾਥੀ ਕਾਰ ਵਿਚ ਸਵਾਰ ਸਨ, ਉਹ ਪਹਿਲਾਂ ਹੀ ਆਪਣੇ ਘਰ ਜਾ ਚੁੱਕੇ ਸਨ।Read More







