ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਪਹਿਲੀ ਸੂਚੀ ਵਿੱਚ ਸਾਰੇ 40 ਮੌਜੂਦਾ ਵਿਧਾਇਕਾਂ ਨੂੰ ਹੀ ਟਿਕਟ ਦਿੱਤੀ ਹੈ। ਕੀ ਪਾਰਟੀ ਪਹਿਲੀ ਸੂਚੀ ਵਿੱਚ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ? ਕੈਬਨਿਟ ਵਿੱਚੋਂ ਸਿਰਫ਼ ਦੋ ਨਾਮ ਹੀ ਕਿਉਂ ਸ਼ਾਮਲ ਕੀਤੇ ਗਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਪਹਿਲੀ ਸੂਚੀ ਵਿੱਚ ਐਲਾਨਣ ਦੇ ਕੀ ਸਿਆਸੀ ਮਾਇਨੇ ਹਨ? ਕੀ ਟਿਕਟਾਂ ਵਿੱਚ ਵੱਡੇ ਪੱਧਰ ’ਤੇ ਬਦਲਾਅ ਹੋਣ ਦੀ ਚਰਚਾ ਹੁਣ ਰੁਕ ਜਾਵੇਗੀ? ਵਿਰੋਧੀ ਧਿਰਾਂ ਇਸ ਫੈਸਲੇ ਨੂੰ ਵਿਧਾਇਕਾਂ ਨੂੰ ਪਾਰਟੀ ਵਿੱਚ ਰੋਕਣ ਦੀ ਕੋਸ਼ਿਸ਼ ਕਿਉਂ ਦੱਸ ਰਹੀਆਂ ਹਨ ਅਤੇ ਉਹ ਆਪਣੀਆਂ ਟਿਕਟਾਂ ਬਾਰੇ ਪੱਤੇ ਕਦੋਂ ਖੋਲ੍ਹਣਗੀਆਂ? ਜਾਣੋ AAP ਦੀ ਪਹਿਲੀ ਸੂਚੀ ਦੇ ਪਿੱਛੇ ਦੀ ਸਿਆਸਤ ਅਤੇ ਇਸ ਦੇ ਸੰਭਾਵੀ ਸਿਆਸੀ ਮਾਇਨੇ।







