ਲੁਧਿਆਣਾ ਦੇ ਲੋਹਾਰਾ ਪਟਵਾਰਖਾਨੇ ’ਚ ਵਿਜੀਲੈਂਸ ਬਿਊਰੋ ਨੇ ਪਟਵਾਰੀ ਅੰਕੁਰ ਕਟਾਰੀਆ ਅਤੇ ਏਜੰਟ ਰਾਜਾ ਨੂੰ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।Bribe: ਪਟਵਾਰੀ ਅਤੇ ਏਜੰਟ 4,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂਲੁਧਿਆਣਾ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਲੁਧਿਆਣਾ ਵਿੱਚ ਕਾਰਵਾਈ ਕਰਦਿਆਂ ਪਟਵਾਰੀ ਅਤੇ ਉਸ ਦੇ ਕਥਿਤ ਏਜੰਟ ਨੂੰ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਟਵਾਰਖਾਨਾ ਲੋਹਾਰਾ ਵਿਖੇ ਤਾਇਨਾਤ ਪਟਵਾਰੀ ਅੰਕੁਰ ਕਟਾਰੀਆ ਅਤੇ ਉਸ ਦੇ ਏਜੰਟ ਰਾਜਾ ਵਜੋਂ ਹੋਈ ਹੈ। ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਮੁਤਾਬਕ, ਇਹ ਕਾਰਵਾਈ ਨਿਊ ਰਾਮ ਨਗਰ, ਲੋਹਾਰਾ, ਲੁਧਿਆਣਾ ਦੀ ਰਹਿਣ ਵਾਲੀ ਇੱਕ ਸ਼ਿਕਾਇਤਕਰਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ।30 ਸਾਲਾ ਮਾਲਕੀ ਰਿਕਾਰਡ ਲਈ ਮੰਗੀ ਸੀ ਰਿਸ਼ਵਤਸ਼ਿਕਾਇਤਕਰਤਾ ਨੇ ਬੈਂਕ ਲੋਨ ਲੈਣ ਲਈ ਆਪਣੇ ਮਕਾਨ ਦਾ 30 ਸਾਲਾ ਮਾਲਕੀ ਰਿਕਾਰਡ ਹਾਸਲ ਕਰਨ ਵਾਸਤੇ ਪਟਵਾਰੀ ਅੰਕੁਰ ਕਟਾਰੀਆ ਨਾਲ ਸੰਪਰਕ ਕੀਤਾ ਸੀ। ਦੋਸ਼ ਹੈ ਕਿ ਪਟਵਾਰੀ ਨੇ ਉਸ ਨੂੰ ਰਾਜਾ ਨਾਮਕ ਵਿਅਕਤੀ ਨਾਲ ਸੰਪਰਕ ਕਰਨ ਲਈ ਕਿਹਾ।ਵਿਜੀਲੈਂਸ ਅਨੁਸਾਰ, ਰਾਜਾ ਨੇ ਮਕਾਨ ਦਾ ਮਾਲਕੀ ਰਿਕਾਰਡ ਮੁਹੱਈਆ ਕਰਵਾਉਣ ਦੇ ਬਦਲੇ 5,000 ਰੁਪਏ ਦੀ ਰਿਸ਼ਵਤ ਮੰਗੀ ਸੀ। ਇਸ ਵਿੱਚੋਂ 1,000 ਰੁਪਏ ਦੀ ਪਹਿਲੀ ਕਿਸ਼ਤ ਮੌਕੇ ’ਤੇ ਹੀ ਲੈ ਲਈ ਗਈ, ਜਦਕਿ ਬਾਕੀ 4,000 ਰੁਪਏ ਰਿਕਾਰਡ ਦੇਣ ਸਮੇਂ ਲੈਣ ’ਤੇ ਸਹਿਮਤੀ ਹੋਈ।ਵਿਜੀਲੈਂਸ ਨੇ ਜਾਲ ਵਿਛਾ ਕੇ ਦੋਵਾਂ ਨੂੰ ਕੀਤਾ ਕਾਬੂਸ਼ਿਕਾਇਤਕਰਤਾ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ। ਵਿਜੀਲੈਂਸ ਬਿਊਰੋ ਮੁਤਾਬਕ, ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਪਟਵਾਰੀ ਅੰਕੁਰ ਕਟਾਰੀਆ ਅਤੇ ਉਸ ਦੇ ਏਜੰਟ ਰਾਜਾ ਨੂੰ ਸ਼ਿਕਾਇਤਕਰਤਾ ਕੋਲੋਂ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜਵਿਜੀਲੈਂਸ ਬਿਊਰੋ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।Read More







