‘ਆਪ’ ਦੀ ਮੁਹਿੰਮ ਦਾ ਮੁੱਖ ਮਕਸਦ 2027 ‘ਚ ਭਗਵੰਤ ਮਾਨ ਨੂੰ ਮੁੜ CM ਬਣਾਉਣਾ: ਸਿਸੋਦੀਆ |

0
35
Khabran Da Prime Time

 ਮਨੀਸ਼ ਸਿਸੋਦੀਆ ਨੇ ‘ਮਾਨ ਦਾ ਮੁਨਾਫ਼ਾ’ ਕਾਰਡ ਕੀਤਾ ਲਾਂਚ! ਆਮ ਆਦਮੀ ਪਾਰਟੀ (AAP) ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਵਜੋਂ ਸ਼ੁਰੂ ਕੀਤੀ ਗਈ ਚੋਣ ਮੁਹਿੰਮ ਦਾ ਮੁੱਖ ਮਕਸਦ ਭਗਵੰਤ ਮਾਨ ਨੂੰ ਮੁੜ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਦੱਸਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਦੌਰਾਨ ਪਾਰਟੀ ਵਰਕਰ ਤਿੰਨ ਮੁੱਖ ਕੰਮ ਕਰਨਗੇ—ਸਰਕਾਰ ਦੇ ਕੰਮ ਗਿਣਾਉਣਾ, ਵਿਰੋਧੀਆਂ ਦੀ ਚਾਰਜਸ਼ੀਟ ਜਨਤਾ ਅੱਗੇ ਪੇਸ਼ ਕਰਨਾ ਅਤੇ ਨਵੀਂ ਮੈਂਬਰਸ਼ਿਪ ਮੁਹਿੰਮ ਚਲਾਉਣਾ।‘ਮਾਨ ਦਾ ਮੁਨਾਫ਼ਾ’ ਅਤੇ ਗਾਰੰਟੀ ਪਲੱਸ ਸਰਕਾਰ:ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਇੱਕ ‘ਗਾਰੰਟੀ ਪਲੱਸ’ ਸਰਕਾਰ ਹੈ, ਜਿਸ ਨੇ ਉਹ ਕੰਮ ਵੀ ਪੂਰੇ ਕੀਤੇ ਹਨ ਜੋ ਚੋਣਾਂ ਵੇਲੇ ਗਾਰੰਟੀ ਵਿੱਚ ਸ਼ਾਮਲ ਨਹੀਂ ਸਨ। ਉਨ੍ਹਾਂ ਦੱਸਿਆ ਕਿ ਸਰਕਾਰੀ ਯੋਜਨਾਵਾਂ, ਮੁਫ਼ਤ ਬਿਜਲੀ ਅਤੇ ਹੋਰ ਸਹੂਲਤਾਂ ਨਾਲ ਪੰਜਾਬ ਦੇ ਹਰ ਪਰਿਵਾਰ ਨੂੰ ਹਰ ਮਹੀਨੇ ₹15,000 ਦਾ ਫਾਇਦਾ ਹੋ ਰਿਹਾ ਹੈ। ਇਸ ਹਿਸਾਬ ਨਾਲ ਹਰ ਪਰਿਵਾਰ ਨੂੰ ਸਾਲਾਨਾ ਲਗਭਗ ₹1.82 ਲੱਖ ਦਾ ਲਾਭ ਹੋਇਆ ਹੈ, ਜਿਸ ਨੂੰ ਪਾਰਟੀ ‘ਮਾਨ ਦਾ ਮੁਨਾਫ਼ਾ’ ਦੇ ਨਾਂ ਹੇਠ ਘਰ-ਘਰ ਤੱਕ ਪਹੁੰਚਾਏਗੀ।ਸਿਸੋਦੀਆ ਨੇ ਕੇਂਦਰ ਸਰਕਾਰ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ED ਅਤੇ CBI ਦੀ ਵਰਤੋਂ ਕਰਕੇ, ਪੰਜਾਬ ਦੇ ਫੰਡ ਰੋਕ ਕੇ ਅਤੇ ਸਰਕਾਰ ਨੂੰ ਬਦਨਾਮ ਕਰਕੇ ਕੰਮ ਰੋਕਣ ਦੀਆਂ ਪੂਰੀਆਂ ਸਾਜ਼ਿਸ਼ਾਂ ਰਚੀਆਂ ਗਈਆਂ। ਪਰ ਇਹ ਸਰਕਾਰ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਲਗਾਤਾਰ ਲੋਕ ਹਿੱਤ ਵਿੱਚ ਕੰਮ ਕਰਦੀ ਰਹੀ।ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਪਾਰਟੀ ਦੇ 2.68 ਲੱਖ ਵਿੰਗ ਅਤੇ ਬੂਥ ਕਮੇਟੀ ਮੈਂਬਰ ਪਿੰਡ-ਪਿੰਡ ਵਿੱਚ ਡਟੇ ਹੋਏ ਹਨ। ਸਿਸੋਦੀਆ ਨੇ ਹਦਾਇਤ ਦਿੱਤੀ ਕਿ ਸਾਰੇ ਬਲਾਕ ਇੰਚਾਰਜ, ਜ਼ਿਲ੍ਹਾ ਇੰਚਾਰਜ, ਵਿਧਾਇਕ (MLAs) ਅਤੇ ਮੰਤਰੀ ਖੁਦ ਜ਼ਮੀਨੀ ਸਤਰ ‘ਤੇ ਉਤਰ ਕੇ ਡੋਰ-ਟੂ-ਡੋਰ (ਘਰ-ਘਰ) ਪ੍ਰਚਾਰ ਕਰਨ। ਉਨ੍ਹਾਂ ਆਖਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਨੇ ਵਿਕਾਸ ਦੀ ਲੀਹ ‘ਤੇ ਅੱਗੇ ਵਧਣਾ ਸ਼ੁਰੂ ਕੀਤਾ ਹੈ ਅਤੇ ਇਸ ਤਰੱਕੀ ਨੂੰ ਬਰਕਰਾਰ ਰੱਖਣ ਲਈ ਭਗਵੰਤ ਮਾਨ ਸਰਕਾਰ ਦਾ ਮੁੜ ਸੱਤਾ ਵਿੱਚ ਆਉਣਾ ਬਹੁਤ ਜ਼ਰੂਰੀ ਹੈ।Read More

Rozana Times

LEAVE A REPLY

Please enter your comment!
Please enter your name here