ਉਨ੍ਹਾਂ ਪੰਜਾਬੀਆਂ ਨੂੰ “ਕੱਟੜ ਇਮਾਨਦਾਰ ਸਰਕਾਰ ਦੁਬਾਰਾ” ਦਾ ਨਾਅਰਾ ਦਿੰਦਿਆਂ ‘ਇਨਕਲਾਬ ਜ਼ਿੰਦਾਬਾਦ’ ਦੇ ਜੈਕਾਰੇ ਨਾਲ ਸੂਬੇ ਦੀ ਤਰੱਕੀ ਦੀ ਲੜਾਈ ਨੂੰ ਜਾਰੀ ਰੱਖਣ ਦਾ ਅਹਿਦ ਲਿਆ। ਲੁਧਿਆਣਾ : ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਦੌਰਾਨ ਲੁਧਿਆਣਾ ਵਿਖੇ ਪਾਰਟੀ ਦਾ ਅਧਿਕਾਰਤ ਪੈਂਫਲੇਟ ਜਾਰੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਅਹਿਮ ਵਿਚਾਰ ਸਾਂਝੇ ਕੀਤੇ। ਉਨ੍ਹਾਂ ਆਖਿਆ ਕਿ ਸਰਕਾਰ ਨੇ ਗਰੰਟੀਆਂ ਤੋਂ ਅੱਗੇ ਵਧ ਕੇ ਕੰਮ ਕੀਤਾ ਹੈ, ਜਿਸ ਵਿੱਚ 19 ਟੋਲ ਪਲਾਜ਼ੇ ਬੰਦ ਕਰਵਾਉਣਾ, ਸੜਕ ਸੁਰੱਖਿਆ ਬਲ (SSF) ਰਾਹੀਂ 2,700 ਤੋਂ ਵੱਧ ਕੀਮਤੀ ਜਾਨਾਂ ਬਚਾਉਣਾ ਅਤੇ ਨਿੱਜੀ ਥਰਮਲ ਪਲਾਂਟ ਖਰੀਦਣ ਵਰਗੇ ਇਤਿਹਾਸਕ ਫੈਸਲੇ ਸ਼ਾਮਲ ਹਨ, ਜੋ ਚੋਣ ਗਰੰਟੀਆਂ ਵਿੱਚ ਵੀ ਸ਼ਾਮਲ ਨਹੀਂ ਸਨ।ਰਵਾਇਤੀ ਸਿਆਸੀ ਧਿਰਾਂ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ 75 ਸਾਲ ਪੰਜਾਬ ‘ਤੇ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਸੂਬੇ ਨੂੰ ਲੁੱਟਣ ਤੋਂ ਇਲਾਵਾ ਸਿਰਫ਼ ਨਸ਼ੇ ਅਤੇ ਬੇਰੁਜ਼ਗਾਰੀ ਹੀ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਖਬਰਦਾਰ ਕਰਦਿਆਂ ਕਿਹਾ ਕਿ ਜੇਕਰ ਇਹ ਲੋਕ ਮੁੜ ਸੱਤਾ ਵਿੱਚ ਆਏ ਤਾਂ ਜਨਤਾ ਨੂੰ ਮਿਲ ਰਹੀ ਮੁਫ਼ਤ ਬਿਜਲੀ, ਆਮ ਆਦਮੀ ਕਲੀਨਿਕਾਂ ਦੀਆਂ ਸਹੂਲਤਾਂ, ਖੇਤਾਂ ਤੱਕ ਪਹੁੰਚ ਰਿਹਾ ਨਹਿਰੀ ਪਾਣੀ ਅਤੇ ਬਿਨਾਂ ਰਿਸ਼ਵਤ-ਸਿਫਾਰਿਸ਼ ਮਿਲ ਰਹੀਆਂ ਯੋਗਤਾ ਆਧਾਰਿਤ ਨੌਕਰੀਆਂ ਬੰਦ ਕਰ ਦਿੱਤੀਆਂ ਜਾਣਗੀਆਂ।ਜਨਤਾ ਨੂੰ ਭਾਵੁਕ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਰਕਾਰ ਦਾ ਸਾਥ ਦੇਣ। ਉਨ੍ਹਾਂ ਪੰਜਾਬੀਆਂ ਨੂੰ “ਕੱਟੜ ਇਮਾਨਦਾਰ ਸਰਕਾਰ ਦੁਬਾਰਾ” ਦਾ ਨਾਅਰਾ ਦਿੰਦਿਆਂ ‘ਇਨਕਲਾਬ ਜ਼ਿੰਦਾਬਾਦ’ ਦੇ ਜੈਕਾਰੇ ਨਾਲ ਸੂਬੇ ਦੀ ਤਰੱਕੀ ਦੀ ਲੜਾਈ ਨੂੰ ਜਾਰੀ ਰੱਖਣ ਦਾ ਅਹਿਦ ਲਿਆ।Read More
- Advertisement -
Recent Posts
Most Popular
ਅਮਰੀਕਾ ਅਤੇ ਯੂਕੇ ਵਿੱਚ ਸਿੱਖ ਡਰਾਈਵਰਾਂ ‘ਤੇ ਹੋਏ ਨਸਲੀ ਹਮਲਿਆਂ ਨੂੰ ਲੈ ਕੇ ਵੜਿੰਗ...
ਦੋਵਾਂ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਹਮਲਿਆਂ ਦੇ ਮੁੱਦੇ 'ਤੇ ਦਿੱਲੀ ਵੱਲੋਂ ਤਲਬ ਕਰਨ ਦੀ ਕੀਤੀ ਗਈ ਮੰਗ ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ...
Valtoha on Chawla case | ਚਾਵਲਾ ਦੇ ਹੱਕ ‘ਚ ਆਏ ਵਲਟੋਹਾ, ਬਹਿਰੀਨ ਵਾਲੀ ਬੀਬੀ...
ਅਮਰਜੀਤ ਸਿੰਘ ਚਾਵਲਾ ਮਾਮਲੇ 'ਤੇ ਵਿਰਸਾ ਸਿੰਘ ਵਲਟੋਹਾ ਦਾ ਬਿਆਨ ਸਾਹਮਣੇ ਆਇਆ ਹੈ। ਵਲਟੋਹਾ ਨੇ ਚਾਵਲਾ ਦੇ ਹੱਕ 'ਚ ਬੋਲਦਿਆਂ ਕਿਹਾ ਕਿ ਉਹ ਜਲਦ...
ਪੰਜਾਬ ਨੇ ਟੈਕਸ ਚੋਰਾਂ ਖਿਲਾਫ਼ ਸ਼ਿਕੰਜਾ ਹੋਰ ਕੱਸਿਆ: ਤਾਜ਼ਾ ਕਾਰਵਾਈ ਵਿੱਚ 4.5 ਕਰੋੜ ਰੁਪਏ...
ਬੀਤੇ ਹਫ਼ਤੇ ਦੀ ਮੁਹਿੰਮ ਦੌਰਾਨ 91 ਵਾਹਨਾਂ ਤੋਂ 3.25 ਕਰੋੜ ਰੁਪਏ ਦਾ ਜੁਰਮਾਨਾ ਵਸੂਲਿਆ, ਬਾਕੀ ਮਾਮਲਿਆਂ ਦੀ ਪੜਤਾਲ ਜਾਰੀ: ਹਰਪਾਲ ਸਿੰਘ ਚੀਮਾ ਟੈਕਸ ਚੋਰੀ...
‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਸ਼ੁਰੂਆਤ: ਕੇਵਲ ਢਿੱਲੋਂ ਨੇ ‘ਆਪ’ ਸਰਕਾਰ ‘ਤੇ ਸਾਧਿਆ |
ਸਿਰਫ਼ ਭਾਜਪਾ ਹੀ ਪੰਜਾਬ ਨੂੰ ਕਰ ਸਕਦੀ ਹੈ ਨਸ਼ਾ ਮੁਕਤ ਬਠਿੰਡਾ — ਕੇਂਦਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ...
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 244ਵਾਂ ਦਿਨ: ਪੰਜਾਬ ਪੁਲਿਸ ਵੱਲੋਂ 559 ਥਾਵਾਂ ’ਤੇ ਛਾਪੇਮਾਰੀ;...
ਲੋਕ, ‘ਐਂਟੀ-ਗੈਂਗਸਟਰ ਹੈਲਪਲਾਈਨ ਨੰਬਰ 93946-93946’ ਰਾਹੀਂ ਗੁਪਤ ਰੂਪ ਵਿੱਚ ਦੇ ਸਕਦੇ ਹਨ ਗੈਂਗਸਟਰਾਂ ਨਾਲ ਸਬੰਧਤ ਜਾਣਕਾਰੀ ਪੁਲਿਸ ਟੀਮਾਂ ਵੱਲੋਂ 154 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈਚੰਡੀਗੜ੍ਹ...















