ਪੰਜਾਬ ਸਰਕਾਰ ਨੇ 15 ਸਤੰਬਰ 2026 (ਮੰਗਲਵਾਰ) ਨੂੰ ਸੰਵਤਸਰੀ ਦਿਵਸ ਦੇ ਮੌਕੇ ‘ਤੇ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਨਿਗਮਾਂ ਅਤੇ ਪੰਚਾਇਤੀ ਅਦਾਰਿਆਂ ਵਿਚ ਰਾਖਵੀਂ ਛੁੱਟੀ
(Restricted Holiday – RH) ਦਾ ਐਲਾਨ ਕੀਤਾ ਹੈ। | ਪੰਜਾਬ ਵਿਚ ਇਕ ਵਾਰ ਫੇਰ ਲੋਕ ਛੁੱਟੀ ਦਾ ਆਨੰਦ ਮੰਨਦੇ ਨਜ਼ਰ ਆਉਣਗੇ, ਖਾਸਕਰ ਮੁਲਾਜ਼ਮ ਵਰਗ। ਸ਼ਨੀਵਾਰ-ਐਤਵਾਰ ਦੀ ਛੁੱਟੀ ਦਾ ਲੁਤਫ਼ ਉਠਾ ਕੇ ਜਦੋਂ ਲੋਕ ਕੰਮ ਦੀ ਰੁਟੀਨ ‘ਤੇ ਆ ਗਏ ਸੀ, ਤਾਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਇਕ ਹੋਰ ਛੁੱਟੀ ਦਾ ਤੋਹਫ਼ਾ ਦੇ ਦਿੱਤਾ ਹੈ। 15 ਸਤੰਬਰ, ਮੰਗਲਵਾਰ ਨੂੰ ਸੰਵਤਸਰੀ ਦਿਵਸ ਮੌਕੇ ਸਰਕਾਰੀ ਮੁਲਾਜ਼ਮਾਂ ਨੂੰ ਰਾਖਵੀਂ ਛੁੱਟੀ (RH) ਮਿਲੇਗੀ, ਜਿਸ ਨਾਲ ਮੰਗਲਵਾਰ ਨੂੰ ਇਕ ਦਿਨ ਦੀ ਛੁੱਟੀ ਦਾ ਮਜ਼ਾ ਸਰਕਾਰੀ ਮੁਲਾਜ਼ਮ ਲੈ ਸਕਦੇ ਹਨ। ਪਰ ਜੋ ਅਸਲੀ ‘ਮਜ਼ੇ’ ਵਾਲੀ ਗੱਲ ਹੈ, ਉਹ ਇਹ ਕਿ ਸਕੂਲ, ਕਾਲਜ ਅਤੇ ਬੈਂਕਾਂ ਦੇ ਗੇਟ 15 ਨੂੰ ਵੀ ਬੰਦ ਨਹੀਂ ਹੋਣਗੇ! ਤਾਂ ਆਓ ਜਾਣੀਏ ਕੌਣ-ਕੌਣ ਇਸ ਛੁੱਟੀ ਦਾ ਫਾਇਦਾ ਉਠਾ ਸਕੇਗਾ ਅਤੇ ਕੌਣ ਆਮ ਵਾਂਗ ਆਪਣੇ ਕੰਮ-ਕਾਜ ‘ਚ ਰੁੱਝਿਆ ਰਹੇਗਾ।Read More















