ਪੰਜਾਬ ’ਚ ਐਨਾਲੌਗ ਪਨੀਰ ’ਤੇ ਸਰਕਾਰ ਦੀ ਵੱਡੀ ਕਾਰਵਾਈ—ਉਤਪਾਦਨ, ਵਿਕਰੀ ਅਤੇ ਭੰਡਾਰਨ ’ਤੇ ਰੋਕ ਦੇ ਹੁਕਮ ਜਾਰੀ। ਹੁਣ ਡੇਅਰੀ ਯੂਨਿਟਾਂ ਅਤੇ ਹੋਟਲਾਂ ਸਮੇਤ ਸਬੰਧਤ ਥਾਵਾਂ ’ਤੇ ਜਾਂਚ ਹੋਵੇਗੀ। ਅਗਲੀ ਕਾਰਵਾਈ ਨੂੰ ਲੈ ਕੇ ਵੀ ਨਜ਼ਰਾਂ ਟਿਕੀਆਂ ਹਨ। ਪੰਜਾਬ ਵਿੱਚ ਪਨੀਰ ਦੀ ਵਰਤੋਂ ਕਰਨ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਨੇ ਐਨਾਲੌਗ ਪਨੀਰ ਦੇ ਉਤਪਾਦਨ, ਵਿਕਰੀ ਅਤੇ ਭੰਡਾਰਨ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਸ ਸਬੰਧੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ।Read More







