Chandigarh: ਪੈਟਰੋਲ ਦਾ ਲੰਗਰ ਲਵਾਉਣ ਵਾਲੇ ਰਾਜਾ ਨੂੰ ਪੁਲਸ ਨੇ ਲਿਆ ਹਿਰਾਸਤ ਵਿਚ! |

0
3
Chandigarh: ਪੈਟਰੋਲ ਦਾ ਲੰਗਰ ਲਵਾਉਣ ਵਾਲੇ ਰਾਜਾ ਨੂੰ ਪੁਲਸ ਨੇ ਲਿਆ ਹਿਰਾਸਤ ਵਿਚ! | ਪੰਜਾਬ ਖ਼ਬਰਾਂ

Chandigarh Petrol Langur Latest Update: ਚੰਡੀਗੜ੍ਹ ਵਿਚ ਮੁਫ਼ਤ ਪੈਟਰੋਲ ਪਵਾਉਣ ਦੀ ਆਸ ਵਿਚ ਭਾਰੀ ਮੀਂਹ ਦੇ ਬਾਵਜੂਦ ਵੀ ਲੋਕਾਂ ਦੀ ਭੀੜ ਇਕੱਠੀ ਹੋ ਗਈ। ਅੰਮ੍ਰਿਤਸਰ ਦੇ ਰਾਜਾ ਨਾਮਕ ਵਿਅਕਤੀ ਨੇ ਦੋ-ਪਹੀਆ ਵਾਹਨਾਂ ਲਈ 500 ਅਤੇ ਚਾਰ-ਪਹੀਆ ਵਾਹਨਾਂ ਲਈ 1000 ਦਾ ਮੁਫ਼ਤ ਪੈਟਰੋਲ ਦੇਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਬੇਕਾਬੂ ਭੀੜ ਅਤੇ ਮਾੜੇ ਮੌਸਮ ਕਾਰਨ ਲੰਗਰ ਮੁਲਤਵੀ ਕਰਨਾ ਪਿਆ। ਬਾਅਦ ਵਿਚ ਪੁਲਿਸ ਨੇ ਆਯੋਜਕ ਰਾਜਾ ਅਤੇ ਉਸਦੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਸੜਕਾਂ ‘ਤੇ ਜਾਮ ਲਗਾ ਰਹੇ ਕਈ ਵਾਹਨ ਚਾਲਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ। Chandigarh Petrol Langur Latest Update: ਚੰਡੀਗੜ੍ਹ ਦੇ ਸੈਕਟਰ-10 ਵਿਚ ਉਸ ਵੇਲੇ ਅਜੀਬ ਸਥਿਤੀ ਬਣ ਗਈ ਜਦੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਭਾਰੀ ਮੀਂਹ ਦੇ ਬਾਵਜੂਦ ਸਿਰਫ਼ ਇਕ ਉਮੀਦ ਵਿਚ ਕਤਾਰਾਂ ਵਿਚ ਖੜ੍ਹੇ ਰਹੇ। ਉਮੀਦ ਸੀ ਮੁਫ਼ਤ ਵਿਚ ਪੈਟਰੋਲ ਮਿਲਣ ਦੀ। ਪਰ ਘੰਟਿਆਂ ਇੰਤਜ਼ਾਰ ਤੋਂ ਬਾਅਦ ਵੀ ਜਦੋਂ ਗੱਡੀਆਂ ਦੀਆਂ ਟੈਂਕੀਆਂ ਖਾਲੀ ਹੀ ਰਹੀਆਂ ਤਾਂ ਲੋਕਾਂ ਦੇ ਚਿਹਰਿਆਂ ‘ਤੇ ਨਿਰਾਸ਼ਾ ਸਾਫ਼ ਨਜ਼ਰ ਆਈ। ਅਸਲ ਵਿਚ, ਅੰਮ੍ਰਿਤਸਰ ਦੇ ਰਹਿਣ ਵਾਲੇ ਰਾਜਾ ਨਾਮਕ ਇਕ ਵਿਅਕਤੀ ਨੇ ਐਲਾਨ ਕੀਤਾ ਸੀ ਕਿ ਉਹ ਚੰਡੀਗੜ੍ਹ ਵਿਚ ਮੁਫ਼ਤ ਪੈਟਰੋਲ ਦਾ ਲੰਗਰ ਲਗਾਉਣਗੇ। ਇਸ ਯੋਜਨਾ ਤਹਿਤ ਦੋ-ਪਹੀਆ ਚਾਲਕਾਂ ਨੂੰ 300 ਅਤੇ ਚਾਰ-ਪਹੀਆ ਚਾਲਕਾਂ ਨੂੰ 1000 ਰੁਪਏ ਦਾ ਮੁਫ਼ਤ ਪੈਟਰੋਲ ਭਰਵਾਉਣ ਦਾ ਦਾਅਵਾ ਕੀਤਾ ਗਿਆ ਸੀ। ਜਿਵੇਂ ਹੀ ਇਹ ਖਬਰ ਫੈਲੀ ਸੈਕਟਰ-10 ਵਿਚ ਸਥਿਤ ਪੈਟਰੋਲ ਪੰਪ ਦੇ ਬਾਹਰ ਲੋਕਾਂ ਦਾ ਹੁਜੂਮ ਉਮੜ ਪਿਆ। ਲੋਕ ਆਪਣੇ ਵਾਹਨਾਂ ਸਮੇਤ ਲੰਮੀਆਂ-ਲੰਮੀਆਂ ਕਤਾਰਾਂ ਵਿਚ ਲੱਗ ਗਏ।Read More

Rozana Times

LEAVE A REPLY

Please enter your comment!
Please enter your name here