ਅੱਜ ਗੁਰੂ ਪੂਰਨਿਮਾ ਦਾ ਪਵਿੱਤਰ ਦਿਹਾੜਾ ਹੈ ਜਿਸ ਦਿਨ ਹਰੇਕ ਵਿਅਕਤੀ ਆਪਣੇ ਗੁਰੂ ਚਾਹੇ ਉਹ ਸਿੱਖਿਆ, ਧਰਮ ਜਾਂ ਕਿਸੇ ਵੀ ਖੇਤਰ ਵਿਚ ਹੋਵੇ ਉਸ ਨੂੰ ਨਮਸਕਾਰ ਕਰਦਾ ਹੈ ਪਰ ਅੱਜ ਇਸ ਪਵਿੱਤਰ ਦਿਹਾੜੇ ਨੂੰ ਇੱਕ ਚੇਲੇ ਨੇ ਆਪਣੇ ਹੀ ਸਿੱਖਿਅਕ ਪ੍ਰਿੰਸੀਪਲ ਨੂੰ ਰਸਤੇ ਵਿਚ ਘੇਰ ਕੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਫਿਰ ਵੀਡੀਓ ਬਣਵਾ ਕੇ ਸੋਸ਼ਲ ਮੀਡੀਆ ’ਤੇ ਵਾਈਰਲ ਕਰ ਦਿੱਤੀ।
ਸਕੂਲੀ ਵਿਦਿਆਰਥੀਆਂ ਨੇ ਰਾਹ ‘ਚ ਘੇਰ ਕੇ ਪ੍ਰਿੰਸੀਪਲ ਦੀ ਕੀਤੀ ਕੁੱਟਮਾਰ…ਅੱਜ ਗੁਰੂ ਪੂਰਨਿਮਾ ਦਾ ਪਵਿੱਤਰ ਦਿਹਾੜਾ ਹੈ ਜਿਸ ਦਿਨ ਹਰੇਕ ਵਿਅਕਤੀ ਆਪਣੇ ਗੁਰੂ ਚਾਹੇ ਉਹ ਸਿੱਖਿਆ, ਧਰਮ ਜਾਂ ਕਿਸੇ ਵੀ ਖੇਤਰ ਵਿਚ ਹੋਵੇ ਉਸ ਨੂੰ ਨਮਸਕਾਰ ਕਰਦਾ ਹੈ ਪਰ ਅੱਜ ਇਸ ਪਵਿੱਤਰ ਦਿਹਾੜੇ ਨੂੰ ਇੱਕ ਚੇਲੇ ਨੇ ਆਪਣੇ ਹੀ ਸਿੱਖਿਅਕ ਪ੍ਰਿੰਸੀਪਲ ਨੂੰ ਰਸਤੇ ਵਿਚ ਘੇਰ ਕੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਫਿਰ ਵੀਡੀਓ ਬਣਵਾ ਕੇ ਸੋਸ਼ਲ ਮੀਡੀਆ ’ਤੇ ਵਾਈਰਲ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਸ਼ੰਕਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਛੀਵਾੜਾ ਸਾਹਿਬ ਵਿਚ ਗਿਆਰ੍ਹਵੀਂ ਜਮਾਤ ਦਾ ਨਾਬਾਲਗ ਲੜਕੇ ਨੂੰ ਸਕੂਲ ਦੇ ਪ੍ਰਿੰਸੀਪਲ ਨੇ ਇਸ ਗੱਲ ਦੀ ਡਾਂਟ ਲਗਾਈ ਕਿ ਉਸਨੇ ਆਪਣੇ ਸਰੀਰ ’ਤੇ ਕਈ ਤਰ੍ਹਾਂ ਦੇ ਟੈਟੂ ਬਣਵਾਏ ਹੋਏ ਹਨ, ਹੇਅਰ ਸਟਾਇਲ ਵੀ ਅਨੋਖਾ ਰੱਖਿਆ ਹੋਇਆ ਅਤੇ ਨਾਲ ਹੀ ਇੰਚਾਰਜ ਨੇ ਇਹ ਸ਼ਿਕਾਇਤ ਲਗਾਈ ਕਿ ਇਹ ਵਿਦਿਆਰਥੀ ਸਕੂਲ ਵਿਚ ਅਨੁਸਾਸ਼ਨ ਵੀ ਭੰਗ ਕਰਦਾ ਹੈ।ਪ੍ਰਿੰਸੀਪਲ ਵੱਲੋਂ ਜਦੋਂ ਇਸ ਵਿਦਿਆਰਥੀ ਦੀ ਡਾਂਟ ਲਗਾਈ ਜਾ ਰਹੀ ਸੀ ਤਾਂ ਉਹ ਅੱਗੋਂ ਆਪਣੀ ਗਲਤੀ ਮੰਨਣ ਦੀ ਬਜਾਏ ਆਪਣੇ ਗੁਰੂ ਨਾਲ ਬਹਿਸਬਾਜੀ ਕਰਨ ਲੱਗਾ ਅਤੇ ਦੋਵਾਂ ਵਿਚਕਾਰ ਤਕਰਾਰ ਵਧ ਗਈ। ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਦੀ ਡਾਂਟ ਨੂੰ ਮਨ ਵਿਚ ਰੱਖਿਆ ਅਤੇ ਛੁੱਟੀ ਉਪਰੰਤ ਜਦੋਂ ਪ੍ਰਿੰਸੀਪਲ ਆਪਣੇ ਸਕੂਟਰ ’ਤੇ ਸਵਾਰ ਹੋ ਘਰ ਲਈ ਜਾਣ ਲੱਗਾ ਤਾਂ ਰਸਤੇ ਵਿਚ ਉਸ ’ਤੇ ਹਮਲਾ ਕਰ ਦਿੱਤਾ।ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਵਲੋਂ ਪ੍ਰਿੰਸੀਪਲ ਨੂੰ ਕੁੱਟਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸਨੇ ਆਪਣੇ ਉੱਪਰ ਹੋਏ ਅਚਾਨਕ ਹਮਲੇ ਤੋਂ ਬਚਾਅ ਕੀਤਾ। ਇਸ ਦੌਰਾਨ ਇਹ ਲੜਕਾ ਫ਼ਰਾਰ ਹੋ ਗਿਆ ਪਰ ਨਾਲ ਹੀ ਦੂਰ ਖੜ੍ਹੇ ਇੱਕ ਹੋਰ ਵਿਦਿਆਰਥੀ ਨੇ ਪ੍ਰਿੰਸੀਪਲ ’ਤੇ ਹੋਏ ਹਮਲੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਗੀਤ ਲਗਾ ਕੇ ਵਾਈਰਲ ਕਰ ਦਿੱਤੀ। ਅੱਜ ਸਵੇਰੇ ਜਦੋਂ ਸਕੂਲ ਜਾ ਕੇ ਪੱਤਰਕਾਰਾਂ ਨੇ ਕੈਂਪਸ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਬੜੀ ਮੰਦਭਾਗੀ ਘਟਨਾ ਹੈ ਜਿਸ ਸਬੰਧੀ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਨਾਲ ਹੀ ਵਿਦਿਆਰਥੀ ਦਾ ਨਾਮ ਸਕੂਲ ’ਚੋਂ ਕੱਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਪੇ ਵੀ ਫ਼ਰਜ਼ ਸਮਝਦੇ ਹੋਏ ਆਪਣੇ ਬੱਚਿਆਂ ਨੂੰ ਅਨੁਸਾਸ਼ਨ ਵਿਚ ਰਹਿਣਾ ਸਿਖਾਉਣ ਤਾਂ ਜੋ ਉਹ ਆਪਣੇ ਗੁਰੂ ਦੀ ਕਦਰ ਕਰਨ।ਮਾਮਲੇ ਦੀ ਸ਼ਿਕਾਇਤ ਮਿਲਣ ਉਪਰੰਤ ਜਾਂਚ ਕੀਤੀ ਜਾ ਰਹੀ: ਥਾਣਾ ਮੁਖੀਇਸ ਸਬੰਧੀ ਥਾਣਾ ਮਾਛੀਵਾੜਾ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਵਲੋਂ ਇੱਕ ਵਿਦਿਆਰਥੀ ਵਲੋਂ ਉਸ ਉੱਪਰ ਹਮਲਾ ਕਰਨ ਦੀ ਸ਼ਿਕਾਇਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸ਼ਿਕਾਇਤ ਮਿਲੀ ਹੈ ਕਿ ਹਮਲੇ ਦੀ ਵੀਡੀਓ ਬਣਾ ਸੋਸ਼ਲ ਮੀਡੀਆ ’ਤੇ ਵਾਈਰਲ ਕੀਤੀ ਹੈ ਜਿਸ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਵੀਡੀਓ ਕਿਸ ਨੇ ਵਾਈਰਲ ਕੀਤੀ। ਥਾਣਾ ਮੁਖੀ ਨੇ ਕਿਹਾ ਕਿ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।Read More















