ਲੁਧਿਆਣਾ ਤੋਂ ਬੀਤੇ ਦਿਨੀ ਵੱਖ-ਵੱਖ ਇਲਾਕਿਆਂ ਤੋਂ ਲਾਪਤਾ ਹੋਈਆਂ ਨਾਬਾਲਿਗ ਲੜਕੀਆਂ ਦੇ ਮਾਮਲੇ ਦੇ ਵਿੱਚ ਬੀਤੇ ਦਿਨ ਹਾਈਕੋਰਟ ਵੱਲੋਂ ਸਖਤ ਫੈਸਲਾ ਲੈਂਦੇ ਹੋਏ ਇਸ ਮਾਮਲੇ ਦੇ ਵਿੱਚ ਸ਼ੂਮੋਟੋ ਨੋਟਿਸ ਜਾਰੀ ਕਰਦੇ ਹੋਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਰਿਪੋਰਟ ਮੰਗਾਈ ਗਈ ਸੀ। 10 ਲਾਪਤਾ ਕੁੜੀਆਂ ‘ਚੋਂ 8 ਦੀ ਬਰਾਮਦਗੀ’…ਲਾਪਤਾ ਕੁੜੀਆਂ ਦੇ ਮਾਮਲੇ ‘ਚ ਡੀਸੀ ਨੇ ਹਾਈਕੋਰਟ ‘ਚ ਪੇਸ਼ ਕੀਤੀ ਰਿਪੋਰਟ….ਲੁਧਿਆਣਾ ਤੋਂ ਬੀਤੇ ਦਿਨੀ ਵੱਖ-ਵੱਖ ਇਲਾਕਿਆਂ ਤੋਂ ਲਾਪਤਾ ਹੋਈਆਂ ਨਾਬਾਲਿਗ ਲੜਕੀਆਂ ਦੇ ਮਾਮਲੇ ਦੇ ਵਿੱਚ ਬੀਤੇ ਦਿਨ ਹਾਈਕੋਰਟ ਵੱਲੋਂ ਸਖਤ ਫੈਸਲਾ ਲੈਂਦੇ ਹੋਏ ਇਸ ਮਾਮਲੇ ਦੇ ਵਿੱਚ ਸ਼ੂਮੋਟੋ ਨੋਟਿਸ ਜਾਰੀ ਕਰਦੇ ਹੋਏ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਰਿਪੋਰਟ ਮੰਗਾਈ ਗਈ ਸੀ। ਜਿਸ ਤੋਂ ਬਾਅਦ ਅੱਜ ਲੁਧਿਆਣਾ ਦੇ ਸੀਨੀਅਰ ਅਫਸਰ ਕੋਰਟ ਦੇ ਅੱਗੇ ਪੇਸ਼ ਹੋਏ ਅਤੇ ਉਹਨਾਂ ਨੇ ਪੂਰੇ ਮਾਮਲਿਆਂ ਦੀ ਜਾਣਕਾਰੀ ਕੋਰਟ ਦੇ ਅੱਗੇ ਰੱਖੀ ਜਿਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਨੂੰ ਡਿਸਮਿਸ ਕਰਕੇ ਅਜਿਹੇ ਮਾਮਲਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਵਰਤਣ ਲਈ ਕਿਹਾ ਗਿਆ ਹੈ।ਇਸ ਮਾਮਲੇ ਦੇ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਮਾਨਯੋਗ ਹਾਈਕੋਰਟ ਦੇ ਹੁਕਮਾਂ ‘ਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰੀ ਰਿਪੋਰਟ ਇਸ ਸਬੰਧੀ ਅਸੀਂ ਪੁਲਿਸ ਤੋਂ ਲਈ ਹੈ,ਕੁੱਲ 10 ਲੜਕੀਆਂ ਲਾਪਤਾ ਹੋਈਆਂ ਸਨ ਅਤੇ ਇਸ ਮਾਮਲੇ ਦੇ ਵਿੱਚ ਸੱਤ ਐਫਆਈਆਰ ਦਰਜ ਹੋਈਆਂ ਸਨ। ਡੀਸੀ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਅੱਠ ਲੜਕੀਆਂ ਨੂੰ ਪਹਿਲਾਂ ਹੀ ਬਰਾਮਦ ਕੀਤਾ ਜਾ ਚੁੱਕਾ ਹੈ ਜਦੋਂ ਕਿ ਇੱਕ ਲੜਕੀ ਬਿਹਾਰ ਦੇ ਵਿੱਚ ਹੈ ਅਤੇ ਦੂਜੀ ਸਾਨੂੰ ਤਰਨ ਤਾਰਨ ਦੇ ਵਿੱਚ ਟਰੇਸ ਹੋਈ ਹੈ ਜਿਸ ਸਬੰਧੀ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ। ਉਹਨਾਂ ਕਿਹਾ ਕਿ ਬਾਕੀ ਅੱਠ ਲੜਕੀਆਂ ਨਾਲ ਉਹਨਾਂ ਨੇ ਖੁਦ ਗੱਲਬਾਤ ਕੀਤੀ ਹੈ ਉਹਨਾਂ ਨੂੰ ਬਾਲ ਵਿਭਾਗ ਦੀ ਮਦਦ ਦੇ ਨਾਲ ਪਰਿਵਾਰਾਂ ਤੱਕ ਪਹੁੰਚਾਇਆ ਗਿਆ ਹੈ।Read More
- Advertisement -
Recent Posts
Most Popular
ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਨਿਯੁਕਤੀ ਦਾ ਵਿਰੋਧ: ਵਿੱਤ ਮੰਤਰੀ ਬੋਲੇ-ਸਹਿਮਤੀ ਨਹੀਂ...
ਪੰਜਾਬ ਦੇ ਮੁੱਖ ਮੰਤਰੀ ਨੇ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾਈ ਹੈ। ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ...
ਅਕਾਲੀ ਦਲ ਪਹਿਲਾਂ ਸ਼ਹੀਦਾਂ ਦੀ ਪਾਰਟੀ ਸੀ, ਹੁਣ ਇੱਕ ਪਰਿਵਾਰ ਦੀ |
ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਕਾਂਗਰਸ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। CM ਮਾਨ ਨੇ ਕਿਹਾ ਕਿ ਅਕਾਲੀ ਦਲ ਕਿਸੇ ਸਮੇਂ ਸ਼ਹੀਦਾਂ...
ਮੁੱਖ ਮੰਤਰੀ ਸਿਹਤ ਯੋਜਨਾ ਨੇ 560 ਡਾਇਬਿਟਿਕ ਫੁੱਟ ਦੇ ਮਰੀਜ਼ਾਂ ਨੂੰ ਅੰਗ ਬਚਾਉਣ ਦਾ...
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 560 ਮਰੀਜ਼ਾਂ ਦੇ ਡਾਇਬਿਟਿਕ ਫੁੱਟ ਦੇ ਇਲਾਜ ’ਤੇ ₹1.32 ਕਰੋੜ ਖ਼ਰਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ...
Heavy Rain Alert- ਅਗਲੇ 7 ਦਿਨ ਭਾਰੀ ਮੀਂਹ ਦਾ ਅਲਰਟ, ਇਨ੍ਹਾਂ ਖੇਤਰਾਂ ਵਿਚ ਆਫਤ!...
Heavy Rain Alert Punjab- ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਸੱਤ ਦਿਨਾਂ ਵਿਚ ਪੰਜਾਬ, ਹਰਿਆਣਾ, ਦਿੱਲੀ ਤੋਂ ਲੈ ਕੇ ਯੂਪੀ ਅਤੇ ਬਿਹਾਰ ਤੱਕ ਭਾਰੀ...
ਕਾਂਗਰਸ ਪਾਰਟੀ ਨੂੰ ਵੱਡਾ ਝਟਕਾ; ਰਾਜਿੰਦਰ ਸਿੰਘ ਸਮੇਤ ਸੈਂਕੜੇ ਸਾਥੀਆਂ ਸਮੇਤ AAP ਵਿੱਚ ਸ਼ਾਮਲ...
ਸੈਂਕੜੇ ਕਾਂਗਰਸੀ ਵਰਕਰਾਂ ਨੇ ਫੜਿਆ ‘ਆਪ’ ਦਾ ਪੱਲਾ; ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੀਤਾ ਨਿੱਘਾ ਸਵਾਗਤ ਲੋਕਾਂ ਦੀ ਜ਼ਿੰਦਗੀ ’ਚ ਸੁਖਾਵਾਂ ਬਦਲਾਅ ਲਿਆਉਣ ਵਾਲੀ...















