ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਅਤੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਸਰਗਰਮ ਨਿਗਰਾਨੀ ਹੇਠ ਇਸ ਅਹਿਮ ਪਹਿਲਕਦਮੀ ਤਹਿਤ ਮਿਸ਼ਨ ਮੋਡ ਤਰੀਕੇ ਨਾਲ ਰਾਸ਼ਨ ਵੰਡਿਆ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਇਸ ਪਹਿਲਕਦਮੀ ਅਧੀਨ ਹਰੇਕ ਪਰਿਵਾਰ ਨੂੰ ਇੱਕ ਰਾਸ਼ਨ ਕਿੱਟ ਪ੍ਰਦਾਨ ਕੀਤੀ ਜਾਂਦੀ ਹੈ, ਜੋ ਘਰ ਦੀਆਂ ਜ਼ਰੂਰੀ ਖੁਰਾਕੀ ਜ਼ਰੂਰਤਾਂ ਦੀ ਪੂਰਤੀ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ। ਇਸ ਵਿੱਚ ਮਹੀਨਾਵਾਰ ਖਪਤ ਲਈ ਦੋ ਕਿਲੋ ਦਾਲ, ਦੋ ਕਿਲੋ ਖੰਡ, ਇੱਕ ਕਿਲੋ ਨਮਕ, 200 ਗ੍ਰਾਮ ਹਲਦੀ ਪਾਊਡਰ ਅਤੇ ਇੱਕ ਲੀਟਰ ਸਰ੍ਹੋਂ ਦਾ ਤੇਲ ਸ਼ਾਮਲ ਹੈ। ਇਹ ਭੋਜਨ ਕਿੱਟਾਂ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 ਤਹਿਤ ਯੋਗ ਲਾਭਪਾਤਰੀਆਂ ਨੂੰ ਪਹਿਲਾਂ ਵੰਡੀ ਜਾ ਰਹੀ ਕਣਕ ਤੋਂ ਇਲਾਵਾ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਰਾਸ਼ਨ ਕਿੱਟਾਂ ਮਾਰਕਫੈੱਡ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਹਨ, ਜਦਕਿ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਸੂਬੇ ਭਰ ਵਿੱਚ ਵੰਡ ਨੈੱਟਵਰਕ ਦੀ ਨਿਗਰਾਨੀ ਕਰਦਾ ਹੈ। ਹੁਣ ਤੱਕ ਵੰਡੀਆਂ ਗਈਆਂ 25.03 ਲੱਖ ਰਾਸ਼ਨ ਕਿੱਟਾਂ ਵਿੱਚੋਂ ਲੁਧਿਆਣਾ 271433 ਕਿੱਟਾਂ ਨਾਲ ਸਭ ਤੋਂ ਅੱਗੇ, ਪਟਿਆਲਾ 183694 ਨਾਲ ਦੂਜੇ ਸਥਾਨ ’ਤੇ, ਬਠਿੰਡਾ 152020 ਕਿੱਟਾਂ ਨਾਲ ਤੀਜੇ ਸਥਾਨ, ਅੰਮ੍ਰਿਤਸਰ 144082 ਕਿੱਟਾਂ ਨਾਲ ਚੌਥੇ, ਸੰਗਰੂਰ 142444 ਕਿੱਟਾਂ ਨਾਲ ਪੰਜਵੇਂ ਸਥਾਨ ਅਤੇ ਫਾਜ਼ਿਲਕਾ 139759 ਕਿੱਟਾਂ ਨਾਲ ਛੇਵੇਂ ਸਥਾਨ ’ਤੇ ਹੈ।ਜਦੋਂ ਕਿ ਜਲੰਧਰ ਵਿੱਚ 134960 ਕਿੱਟਾਂ ਦੀ ਵੰਡ ਕੀਤੀ ਗਈ ਹੈ। ਸ੍ਰੀ ਮੁਕਤਸਰ ਸਾਹਿਬ ਵਿੱਚ 130362, ਸਰਹੱਦੀ ਜ਼ਿਲ੍ਹੇ ਤਰਨਤਾਰਨ ਵਿੱਚ 128228, ਤੇ ਇਸ ਤੋਂ ਇਲਾਵਾ ਹੁਸ਼ਿਆਰਪੁਰ ਵਿੱਚ 110962, ਫਿਰੋਜ਼ਪੁਰ ਵਿੱਚ 104069, ਗੁਰਦਾਸਪੁਰ ਵਿੱਚ 102695, ਮਾਨਸਾ ਵਿੱਚ 88914, ਮੋਗਾ ਵਿੱਚ 87984, ਫਤਿਹਗੜ੍ਹ ਸਾਹਿਬ ਵਿੱਚ 80305, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ 75637, ਫਰੀਦਕੋਟ ਵਿੱਚ 71896, ਕਪੂਰਥਲਾ ਵਿੱਚ 71785, ਪਠਾਨਕੋਟ ਵਿੱਚ 70037, ਬਰਨਾਲਾ ਵਿੱਚ 64950, ਰੂਪਨਗਰ ਵਿੱਚ 56492, ਮਲੇਰਕੋਟਲਾ ਵਿੱਚ 47806 ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ 42737 ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ।ਇਸ ਪਹਿਲਕਦਮੀ ਦਾ ਉਦੇਸ਼ ਅਨਾਜ ਦੇ ਨਾਲ-ਨਾਲ ਲੋੜੀਂਦੇ ਪ੍ਰੋਟੀਨ, ਖਾਣਾ ਪਕਾਉਣ ਵਾਲਾ ਤੇਲ ਅਤੇ ਮਸਾਲੇ ਆਦਿ ਯੋਗ ਲਾਭਪਾਤਰੀਆਂ ਦੀ ਰਸੋਈ ਤੱਕ ਪਹੰਚਾਉਣਾ ਹੈੈ ਤਾਂ ਜੋ ਯੋਜਨਾ ਤਹਿਤ ਕਵਰ ਕੀਤੇ ਜਾ ਰਹੇ ਪਰਿਵਾਰਾਂ ਨੂੂੰ ਪੂਰੇ ਪੋਸ਼ਣ ਵਾਲਾ ਭੋਜਣ ਪ੍ਰਾਪਤ ਹੋ ਸਕੇ।ਵੰਡ ਸਬੰਧੀ ਪੂਰੀ ਸਰਗਰਮੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਪਾਰਦਰਸ਼ਤਾ, ਮਿਲਾਵਟੀ ਚੀਜਾਂ ਤੇ ਰੋਕ ਅਤੇ ਹਰੇਕ ਲੋੜਵੰਦ ਘਰ ਤੱਕ ਡਿਲੀਵਰੀ ਨੂੰ ਯਕੀਨੀ ਬਣਾਇਆ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਅਤੇ ਸਥਾਨਕ ਅਧਿਕਾਰੀ ਇਸ ਲਾਹੇਵੰਦ ਉਪਰਾਲੇ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਪੂਰਨ ਤਾਲਮੇਲ ਨਾਲ ਕੰਮ ਕਰ ਰਹੇ ਹਨ।ਇਹ ਯੋਜਨਾ ਸੂਬਾ ਸਰਕਾਰ ਦੀ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹੈ ਕਿ ਕੋਈ ਵੀ ਯੋਗ ਪਰਿਵਾਰ ਭੋਜਨ ਸੁਰੱਖਿਆ ਤੋਂ ਵਾਂਝਾ ਨਾ ਰਹੇ। ਮੌਜੂਦਾ ਐਨ.ਐਫ.ਐਸ.ਏ. ਕਣਕ ਦੀ ਵੰਡ ਦੇ ਨਾਲੋ-ਨਾਲ ਇਨ੍ਹਾਂ ਰਾਸ਼ਨ ਕਿੱਟਾਂ ਨੂੰ ਸ਼ਾਮਲ ਕਰਕੇ ਸਰਕਾਰ ਵੱਲੋਂ ਭੁੱਖਮਰੀ ਅਤੇ ਪੋਸ਼ਣ ਦੋਵਾਂ ਮੁੱਦਿਆਂ ਨੂੰ ਹੱਲ ਕਰਨ ਦਾ ਸੁਹਿਰਦ ਉਪਰਾਲਾ ਕੀਤਾ ਜਾ ਰਿਹਾ ਹੈ।
- Advertisement -
Recent Posts
Most Popular
ਅਬੋਹਰ ਨਗਰ ਨਿਗਮ ਦੀ ਚੋਣ ਹੋਈ ਮੁਲਤਵੀ, BJP ਨੇ ਲਗਾਇਆ ਸੀ ਧੱਕੇਸ਼ਾਹੀ ਦਾ ਇਲਜ਼ਾਮ...
Last Updated:Jul 10, 2026 10:07 PM ISTਅਬੋਹਰ ਨਗਰ ਨਿਗਮ ਦੀ ਪਹਿਲੀ ਮੀਟਿੰਗ ਅਤੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਅਚਾਨਕ ਮੁਲਤਵੀ...
how to check hotel mirror for privacy fingernail test explained |
ਕਈ ਵਾਰ ਹੋਟਲ ਦੇ ਕਮਰਿਆਂ, ਵਾਸ਼ਰੂਮਾਂ ਜਾਂ ਚੇਂਜਿੰਗ ਰੂਮਾਂ ਵਿੱਚ ਲੱਗੇ ਟੂ-ਵੇ ਮਿਰਰ ਜਾਂ ਲੁਕੇ ਹੋਏ ਕੈਮਰਿਆਂ ਰਾਹੀਂ ਲੋਕਾਂ ਦੀ ਨਿੱਜਤਾ ਨਾਲ ਖਿਲਵਾੜ ਕਰਨ...
ਬਹੇੜਾ ਬਾੜੀ ਖੱਡ ’ਤੇ 2.03 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਹਾਈ ਲੈਵਲ ਪੁਲ-ਡਾ....
ਪੁਲ ਬਣਨ ਨਾਲ ਕੰਡੀ ਇਲਾਕੇ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ, ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੋਵੇਗੀ ਪੂਰੀ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ...
Bhupesh Baghel Exclusive : ਕੀ ਬਦਲਿਆ ਜਾਵੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ? Exclusive Interview ਵਿੱਚ...
Last Updated:Jul 10, 2026 5:25 PM ISTBhupesh Baghel Exclusive : ਭੂਪੇਸ਼ ਬਘੇਲ ਨੇ ਕਿਹਾ ਕਿ ਕਾਂਗਰਸ ਇੱਕ ਅਨੁਸ਼ਾਸਿਤ ਪਾਰਟੀ ਹੈ ਅਤੇ ਕਿਸੇ ਵੀ ਤਰ੍ਹਾਂ...
ਕਰ ਵਿਭਾਗ ਵੱਲੋਂ 55.35 ਕਰੋੜ ਦੇ ਫਰਜ਼ੀ ਬਿਲਿੰਗ ਘੁਟਾਲੇ ਦਾ ਮਾਸਟਰਮਾਈਂਡ ਗ੍ਰਿਫ਼ਤਾਰ: ਹਰਪਾਲ ਸਿੰਘ...
ਮਾਮਲੇ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਜਾਂਚ ਜਾਰੀ: ਹਰਪਾਲ ਸਿੰਘ ਚੀਮਾ
file photoਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਖੁਫੀਆ ਜਾਣਕਾਰੀ...















