Women 1000 Rs Scheme: ਔਰਤਾਂ ਦੇ ਖਾਤੇ ਵਿਚ ਆਏ ਪੈਸੇ, ਵੇਖੋ ਕਿੰਨੇ ਮਹੀਨਿਆਂ ਦੀ ਆਈ ਪਹਿਲੀ ਕਿਸ਼ਤ… | ਪੰਜਾਬ ਖ਼ਬਰਾਂ

0
5
CM ਭਗਵੰਤ ਮਾਨ ਦਾ ਵਿਰੋਧੀਆਂ 'ਤੇ ਤਿੱਖਾ ਹਮਲਾ, ਕਿਹਾ- ਫਰਜ਼ੀ ਵੀਡੀਓਜ਼ ਰਾਹੀਂ ਧਾਰਮਿਕ ਤੌਰ 'ਤੇ ਬਦਨਾਮ ਕਰਨ ਦੀ ਸਾਜ਼ਿਸ਼ | ਪੰਜਾਬ ਖ਼ਬਰਾਂ



Last Updated:Jul 01, 2026 12:13 PM ISTWomen 1000 Rs Scheme- ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਧੂਰੀ ਤੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਕੀਤੀ ਹੈ। ਅੱਜ ਪਹਿਲੀ ਜੁਲਾਈ ਤੋਂ ਔਰਤਾਂ ਨੂੰ ਤਿੰਨ ਮਹੀਨੇ ਦੀ ਇਕੱਠੀ ਰਾਸ਼ੀ ਮਿਲੇਗੀ। ਕੱਲ੍ਹ ਖਾਤਿਆਂ ‘ਚ ਆਉਣਗੇ ₹3,000, SC ਮਹਿਲਾਵਾਂ ਨੂੰ ਮਿਲਣਗੇ ₹4,500 – CM ਭਗਵੰਤ ਮਾਨWomen 1000 Rs Scheme- ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਧੂਰੀ ਤੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਕੀਤੀ ਹੈ। ਅੱਜ ਪਹਿਲੀ ਜੁਲਾਈ ਤੋਂ ਔਰਤਾਂ ਨੂੰ ਤਿੰਨ ਮਹੀਨੇ ਦੀ ਇਕੱਠੀ ਰਾਸ਼ੀ ਮਿਲੇਗੀ।ਮਿਲੇ ਵੇਰਵਿਆਂ ਅਨੁਸਾਰ ਪਹਿਲੀ ਜੁਲਾਈ ਨੂੰ ਦੁਪਹਿਰ ਮਗਰੋਂ ਲੱਖਾਂ ਔਰਤਾਂ ਦੇ ਫ਼ੋਨ ਉਤੇ ਇੱਕੋ ਸਮੇਂ ਸਤਿਕਾਰ ਭੱਤੇ ਦੀ ਰਾਸ਼ੀ ਖਾਤੇ ’ਚ ਆਉਣ ਦੇ ਮੈਸਿਜ ਪੁੱਜਣੇ ਸ਼ੁਰੂ ਹੋਏ। ‘ਆਪ’ ਸਰਕਾਰ ਆਪਣੀ ਆਖ਼ਰੀ ਗਰੰਟੀ ਨੂੰ ਪੂਰੀ ਕਰਨ ਲਈ ਜਨਰਲ ਵਰਗ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਅਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਤਿਕਾਰ ਭੱਤਾ ਦੇਣਾ ਸ਼ੁਰੂ ਕਰੇਗੀ। ਪੰਜਾਬ ਦੀਆਂ ਕਰੀਬ 97 ਫ਼ੀਸਦੀ ਔਰਤਾਂ ਇਸ ਸਕੀਮ ’ਚ ਕਵਰ ਹੋਣਗੀਆਂ। ਪੰਜਾਬ ਸਰਕਾਰ ਨੇ 13 ਅਪਰੈਲ ਤੋਂ ਸਕੀਮ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ ਅਤੇ ਮੰਗਲਵਾਰ ਸਵੇਰੇ 9 ਵਜੇ ਤੱਕ ਇਸ ਸਕੀਮ ਤਹਿਤ 44.41 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਸੀ।ਇਸ ਵਿੱਚ ਦਲਿਤ ਵਰਗ ਦੀਆਂ 14.28 ਲੱਖ ਔਰਤਾਂ ਅਤੇ ਜਨਰਲ ਵਰਗ ਦੀਆਂ 30.13 ਲੱਖ ਔਰਤਾਂ ਸ਼ਾਮਲ ਹਨ। ਪਹਿਲੀ ਜੁਲਾਈ ਤੋਂ ਸਕੀਮ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਜੂਨ ਮਹੀਨੇ ਦੇ ਆਖ਼ਰੀ ਪੰਜ ਦਿਨਾਂ ’ਚ ਪੰਜਾਬ ਭਰ ਵਿੱਚ 8.99 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋਈ ਹੈ। 26 ਜੂਨ ਤੱਕ 35.42 ਲੱਖ ਔਰਤਾਂ ਦੀ ਰਜਿਸਟ੍ਰੇਸ਼ਨ ਹੋਈ ਸੀ।ਪਹਿਲੀ ਜੁਲਾਈ ਨੂੰ ਕਰੀਬ 32 ਲੱਖ ਔਰਤਾਂ ਦੇ ਖਾਤੇ ’ਚ ਇਕਦਮ ਪੈਸਾ ਭੇਜਿਆ ਜਾਵੇਗਾ ਜਦੋਂ ਕਿ ਬਾਕੀ ਔਰਤਾਂ ਦੇ ਖਾਤੇ ’ਚ ਰੋਜ਼ਾਨਾ ਰਾਸ਼ੀ ਭੇਜੀ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟ ਕਰ ਚੁੱਕੇ ਹਨ ਕਿ ਜੇ ਕਿਸੇ ਯੋਗ ਔਰਤ ਦਾ ਕਾਰਡ ਅਗਲੇ ਮਹੀਨਿਆਂ ’ਚ ਬਣਦਾ ਹੈ ਤਾਂ ਉਸ ਨੂੰ ਵੀ ਸਕੀਮ ਦਾ ਲਾਭ ਪਹਿਲੀ ਜੁਲਾਈ ਤੋਂ ਹੀ ਮਿਲੇਗਾ।First Published :Jul 01, 2026 12:13 PM ISTRead More



Rozana Times

LEAVE A REPLY

Please enter your comment!
Please enter your name here