₹1000 Scheme: ਤੁਹਾਡੇ ਖਾਤੇ ਵਿਚ ਨਹੀਂ ਆਏ ਮਾਵਾਂ ਧੀਆਂ ਯੋਜਨਾ ਦੇ ਪੈਸੇ? ਤੁਰਤ ਕਰੋ ਇਹ ਕੰਮ | ਪੰਜਾਬ ਖ਼ਬਰਾਂ

0
5
₹1000 Scheme: ਤੁਹਾਡੇ ਖਾਤੇ ਵਿਚ ਨਹੀਂ ਆਏ ਮਾਵਾਂ ਧੀਆਂ ਯੋਜਨਾ ਦੇ ਪੈਸੇ? ਤੁਰਤ ਕਰੋ ਇਹ ਕੰਮ | ਪੰਜਾਬ ਖ਼ਬਰਾਂ



Last Updated:Jul 01, 2026 1:28 PM ISTਚੋਣਾਂ ਤੋਂ 8 ਮਹੀਨੇ ਪਹਿਲਾਂ ਵਾਅਦਾ ਪੂਰਾ ਕੀਤਾNews18ਪੰਜਾਬ ਵਿਚ 18 ਸਾਲ ਤੋਂ ਵੱਡੀ ਉਮਰ ਦੀਆਂ ਔਰਤਾਂ ਦੇ ਖਾਤੇ ਵਿਚ ਅੱਜ (1 ਜੁਲਾਈ) ਨੂੰ 1000 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ। ਇਸਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੇ ਧੂਰੀ ਤੋਂ ਕੀਤੀ। ਇਸ ਵਿਚ ਜਨਰਲ ਵਰਗ ਦੀਆਂ ਔਰਤਾਂ ਨੂੰ 1 ਹਜ਼ਾਰ ਅਤੇ ਦਲਿਤ (ਐੱਸ.ਸੀ.) ਵਰਗ ਦੀਆਂ ਔਰਤਾਂ ਨੂੰ 1500 ਰੁਪਏ ਮਹੀਨਾ ਮਿਲੇ। ਪਹਿਲੀ ਵਾਰ ਸਰਕਾਰ ਨੇ 3 ਮਹੀਨਿਆਂ ਦੀ ਰਕਮ ਇਕੱਠੀ ਦਿੱਤੀ।ਜਿਸ ਵਿਚ ਜਨਰਲ ਵਰਗ ਦੀਆਂ ਔਰਤਾਂ ਦੇ ਖਾਤੇ ਵਿਚ 3 ਹਜ਼ਾਰ ਅਤੇ ਐੱਸ.ਸੀ. ਵਰਗ ਦੀਆਂ ਔਰਤਾਂ ਦੇ ਖਾਤੇ ਵਿੱਚ ਸਾਢੇ 4 ਹਜ਼ਾਰ ਰੁਪਏ ਦਿੱਤੇ ਗਏ। ਸਭਾ ਵਿਚ ਬੈਠੀ ਇਕ ਔਰਤ ਦੇ ਮੋਬਾਈਲ ‘ਤੇ ਸਾਢੇ 4 ਹਜ਼ਾਰ ਦਾ ਪਹਿਲਾ ਮੈਸੇਜ ਆਇਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੱਲ੍ਹ ਤੱਕ 40 ਲੱਖ ਔਰਤਾਂ ਦੇ ਰਜਿਸਟ੍ਰੇਸ਼ਨ ਹੋ ਚੁੱਕੇ ਹਨ। ਔਰਤਾਂ ਨੂੰ ਜੁਲਾਈ, ਅਗਸਤ ਅਤੇ ਸਤੰਬਰ ਤੱਕ ਦੀ ਰਕਮ ਦਿੱਤੀ ਗਈ ਹੈ।ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਇਕ ਔਰਤ ਮੰਚ ‘ਤੇ ਪਹੁੰਚੀ ਅਤੇ ਆਪਣੇ ਫ਼ੋਨ ‘ਤੇ ਆਇਆ ਮੈਸੇਜ ਮੁੱਖ ਮੰਤਰੀ ਨੂੰ ਦਿਖਾਇਆ। ਮੁੱਖ ਮੰਤਰੀ ਨੇ ਫ਼ੋਨ ਫੜ ਕੇ ਮੈਸੇਜ ਪੜ੍ਹ ਕੇ ਕਿਹਾ – “4500 ਰੁਪਏ ਆ ਗਏ ਜੀ।” ਇਸ ਤੋਂ ਬਾਅਦ ਔਰਤ ਨੇ ਕਿਹਾ – “ਮੇਰੀਆਂ ਚਾਰ ਧੀਆਂ ਹਨ, ਉਨ੍ਹਾਂ ਦਾ ਖਰਚਾ ਤਾਂ ਨਿਕਲੇਗਾ ਹੀ।”ਫਿਰ ਮੁੱਖ ਮੰਤਰੀ ਨੇ ਕਿਹਾ ਕਿ 4500 ਰੁਪਏ ਆ ਗਏ। ਮੁੱਖ ਮੰਤਰੀ ਨੇ ਔਰਤ ਤੋਂ ਪੁੱਛਿਆ ਕਿ ਤੁਸੀਂ ਕਿੱਥੋਂ ਹੋ। ਇਸ ‘ਤੇ ਔਰਤ ਦਾ ਜਵਾਬ ਸੀ – “ਧੂਰੀ ਤੋਂ।” ਮੁੱਖ ਮੰਤਰੀ ਨੇ ਕਿਹਾ ਕਿ 4500 ਰੁਪਏ ਆ ਗਏ ਹਨ। ਮੁੱਖ ਮੰਤਰੀ ਨੇ ਫਿਰ ਪੁੱਛਿਆ – “ਇਸ ਦਾ ਇਸਤੇਮਾਲ ਕਿੱਥੇ ਕਰੋਗੇ?” ਜਿਸ ‘ਤੇ ਔਰਤ ਨੇ ਕਿਹਾ – “ਮੇਰੀਆਂ ਚਾਰ ਧੀਆਂ ਦਾ ਖਰਚਾ ਨਿਕਲੇਗਾ।”ਚੋਣਾਂ ਤੋਂ 8 ਮਹੀਨੇ ਪਹਿਲਾਂ ਵਾਅਦਾ ਪੂਰਾ ਕੀਤਾਆਮ ਆਦਮੀ ਪਾਰਟੀ ਨੇ 2022 ਵਿਚ ਚੋਣਾਂ ਦੇ ਸਮੇਂ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਪੰਜਾਬ ਵਿਚ 18 ਸਾਲ ਤੋਂ ਵੱਡੀ ਉਮਰ ਦੀ ਹਰ ਔਰਤ ਨੂੰ 1-1 ਹਜ਼ਾਰ ਰੁਪਏ ਮਹੀਨਾ ਦਿੱਤੇ ਜਾਣਗੇ। ਹਾਲਾਂਕਿ 4 ਸਾਲ ਤੱਕ ਸਰਕਾਰ ਇਸ ਨੂੰ ਲਟਕਾਉਂਦੀ ਰਹੀ। ਹੁਣ 2027 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਸ ਤੋਂ ਕਰੀਬ 8 ਮਹੀਨੇ ਪਹਿਲਾਂ ਸਰਕਾਰ ਇਹ ਵਾਅਦਾRead More



Rozana Times

LEAVE A REPLY

Please enter your comment!
Please enter your name here