ਗੁਰਦਾਸਪੁਰ ਚ ਇੱਕ ਵਿਅਕਤੀ ਵੱਲੋਂ ਜਾਅਲੀ ਨੋਟ ਛਾਪੇ ਜਾ ਰਹੇ ਸੀ ਜਿਸਨੂੰ ਪੁਲਿਸ ਨੇ ਕਾਬੂ ਕਰ ਲਿਆ ।ਜਾਣਕਾਰੀ ਵਜੋਂ ਦੱਸ ਦਈਏ ਕਿ ਜਾਅਲੀ ਨੋਟ ਛਾਪਣੇ ਵਾਲਾ ਵਿਅਕਤੀ ਦਾ ਨਾਮ ਬਲਦੇਵ ਸਿੰਘ ਦੱਸਿਆ ਗਿਆ ਹੈ ਉਹ ਅੱਠਵੀ ਫੇਲ਼੍ਹ ਦੱਸਿਆ ਜਾ ਰਿਹਾ ਹੈ ਤੇ ਜਿਸਦੇ ਚਲਦੇ ਉਹ ਪਿੰਡ ਚ ਸਭ ਤੋਂ ਵੱਧ ਗਰੀਬ ਹੈ ਉਸਨੇ ਸੋਸ਼ਲ ਮੀਡੀਆ ਜਰੀਏ ਨੋਟ ਛਾਪਣ ਦੇ ਤਰੀਕੇ ਸਿੱਖੇ ਤੇ ਉਹ ਇਸਨੂੰ ਸਿੱਖਣ ਚ ਕਾਮਯਾਬ ਹੋ ਗਿਆ ਤੇ ਉਸ ਵੱਲੋਂ ਕਈ ਲੋਕਾਂ ਨੂੰ ਪਾਗਲ ਵੀ ਬਣਾਇਆ ਗਿਆ ਤੇ ਜਿਸਦੇ ਚਲਦੇ ਪੁਲਿਸ ਨੂੰ ਉਸਨੂੰ ਕਾਬੂ ਕਰ ਲਿਆਂ ਹੈ।
ਪੁਲਿਸ ਵੱਲੋਂ ਦੱਸਿਆ ਗਿਆ ਕਿ ਉਹ ਜਾਅਲੀ ਨੋਟ ਛਾਪਦਾ ਸੀ ਤੇ ਪੁਲਿਸ ਦੇ ਖੁਦ ਹੋਸ਼ ਉੱਡ ਗਏ ਸੀ ਜਿਸਦੇ ਚਲਦੇ ਸਾਨੂੰ ਪਹਿਲਾ ਤਾਂ ਯਕੀਨ ਹੀ ਨਹੀ ਹੋਇਆ ਕਿ ਇੱਕ ਅੱਠਵੀ ਫੇਲ੍ਹ ਵਿਅਕਤੀ ਦੇ ਵੱਲੋਂ ਜਾਅਲੀ ਨੋਟ ਛਾਪੇ ਗਏ ਤੇ ਪੁੁਲਿਸ ਵੱਲੋਂ ਉਸਨੂੰ ਕਾਬੂ ਕੀਤਾ ਗਿਆ ਤੇ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ।
ਸ਼ੋਸ਼ਲ ਮੀਡੀਆ ਦੀ ਅੱਜ ਕੱਲ੍ਹ ਆਮ ਵਰਤੋਂ ਕੀਤੀ ਜਾਂਦੀ ਹੈ ਤੇ ਉਥੇ ਹੀ ਕੁੱਝ ਲੋਕਾਂ ਵੱਲੋਂ ਇਸਦੀ ਗਲਤ ਵਰਤੋਂ ਕੀਤੀ ਜਾਂਦੀ ਹੈ ਤੇ ਉਥੇ ਹੀ ਇੱਕ ਵਿਅਕਤੀ ਵੱਲੋਂ ਲੋਕਾਂ ਨੂੰ ਪਾਗਲ ਬਣਾਇਆ ਤੇ ਜਿਸਦੇ ਚਲਦੇ ਉਸਦੇ ਵੱਲੋਂ ਜਾਅਲੀ ਨੋਟ ਛਾਪੇ ਗਏ।