30 ਗਰੀਬ ਪਰਿਵਾਰਾਂ ਨੂੰ ਪਲਾਂਟ ਅਲਾਟ,ਪਿੰਡ ਵਾਸੀਆਂ ਵੱਲੋਂ ਕੀਤਾ ਮਾਹੌਲ ਖਰਾਬ

ਗੜ੍ਹਸ਼ੰਕਰ ਦੇ ਪਿੰਡ ਨੰਗਲਾਂ ਚ 1971 ਦੇ ਵਿੱਚ 30 ਦੇ ਕਰੀਬ ਪਰਿਵਾਰਾਂ ਨੂੰ ਪਲਾਂਟ ਅਲਾਟ ਕੀਤੇ ਤੇ ਉਥੇ ਹੀ ਪਿੰਡ ਦੇ ਸਰਪੰਚ ਤੇ ਉਸਦੀ ਪਤਨੀ ਤੇ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆਂ ਹੈ ਤੇ ਪਿੰਡ ਵਾਸੀਆ ਵੱਲੋਂ ਇਸਨੂੰ ਲੈ ਕੇ ਸ਼ਿਕਾਇਤ ਦਰਜ ਕੀਤੀ ਗਈ


ਪਿੰਡ ਨੰਗਲਾਂ ਦੇ ਹਰਭਜਨ ਲਾਲ, ਮੁਸਕਾਨ, ਭਜਨ ਕੋਰ ,ਸੱਤਿਆ ਦੇਵੀ ,ਪਿੰਕੀ,ਬਖਸ਼ੀ ਰਾਮ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ 1971 ਦੇ ਵਿੱਚ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਪਿੰਡ ਦੇ 30 ਗਰੀਬ ਪਰਿਵਾਰਾਂ ਨੂੰ ਪਲਾਟ ਅਲਾਟ ਕੀਤੇ ਸਨ। ਉਸ ਸਮੇਂ ਉਹ ਜਗ੍ਹਾ ਦੀ ਉਸਾਰੀ ਕਰਨ ਵਿੱਚ ਅਸਮਰੱਥ ਸਨ ਪਰ ਹੁਣ ਜਦੋਂ ਉਹ ਆਪਣੇ ਪਲਾਟ ਦੀ ਉਸਾਰੀ ਕਰਦੇ ਹਨ ਤਾਂ ਪਿੰਡ ਦਾ ਸਰਪੰਚ ਰਾਜਵੰਤ ਕੌਰ ਅਤੇ ਉਸਦਾ ਪਤੀ ਮੋਹਣ ਸਿੰਘ ਥਿਆੜਾ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਲੋਕਾਂ ਨਾਲ ਧੱਕੇਸ਼ਾਹੀ ਦੇ ਨਾਲ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਪਿੰਡ ਵਾਸੀਆਂ ਨੇ ਇਨਸਾਫ ਦੀ ਮੰਗ ਕੀਤੀ ਹੈ।

ਇਸ ਸਬੰਧ ਦੇ ਵਿੱਚ ਮੋਹਣ ਸਿੰਘ ਥਿਆੜਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ ਗਰੀਬ ਪਰਿਵਾਰਾਂ ਨੂੰ ਇਹ ਪਲਾਟ ਲੱਗਭਗ 50 ਸਾਲ ਪਹਿਲਾਂ ਦਿੱਤੇ ਸਨ ਅਤੇ ਜਿਨ੍ਹਾਂ ਲੋਕਾਂ ਦੇ ਨਾਂ ਤੇ ਇਹ ਪਲਾਟ ਸਨ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਪਿੰਡ ਦੇ ਵਿੱਚ ਕੁੱਝ ਲੋਕਾਂ ਵਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸ ਸੀ ਕਮਿਸ਼ਨ ਵਲੋਂ ਇਸਦੀ ਇਨਕੁਆਰੀ ਉਨ੍ਹਾਂ ਨੂੰ ਭੇਜੀ ਗਈ ਹੈ ਜਿਸਦੀ ਉਹ ਪੜਤਾਲ ਕਰ ਰਹੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

See also  BIG NEWS: ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਤੋਂ ਵੱਡੀ ਰਾਹਤ