24 ਦਿਨਾਂ ਤੋਂ ਲਾਪਤਾ ਦੀ ਲਾਸ਼ ਸੜਕ ਤੇ ਰੱਖ ਕੇ ਕੀਤਾ ਰੋਸ

24 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਦ ਪਰਿਵਾਰ ਮੈਂਬਰਾਂ ਵਲੋਂ ਲਾਸ਼ ਸੜਕ ਉਤੇ ਰੱਖ ਹਾਜੀਪੁਰ ਪੁਲਿਸ ਉਤੇ ਸਮੇ ਸਿਰ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦੇ ਹੋਏ ਕੀਤੀ ਸੜਕ ਜਾਮ। ਕਈ ਘੰਟਿਆਂ ਬਾਦ ਡੀਐਸਪੀ ਮੁਕੇਰੀਆਂ ਵਲੋਂ ਕਾਰਵਾਈ ਕਰਨ ਦਾ ਭਰੋਸ਼ ਦੇਣ ਤੋਂ ਬਾਦ ਪਰਿਵਾਰ ਵਲੋਂ ਜਾਮ ਖੋਲਿਆ ਗਿਆ।


ਦਸੂਹਾ ਨਜ਼ਦੀਕ ਪੈਂਦੇ ਕਸਬਾ ਹਾਜੀਪੁਰ ਦੇ ਬੁੱਢਾਬਢ਼ ਚੋਂਕ ਵਿਖੇ ਅੱਜ ਪਿੰਡ ਸੈਦੋਂ ਦੇ ਇਕ ਪਰਿਵਾਰ ਵਲੋਂ 24 ਦਿਨਾਂ ਤੋਂ ਲਾਪਤਾ ਹੋਏ ਪਰਿਵਾਰ ਮੈਂਬਰ ਦੀ ਲਾਸ਼ ਸੜਕ ਵਿਚਕਾਰ ਰੱਖ ਪੁਲਿਸ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਦੇਂਦੇ ਹੋਏ ਮ੍ਰਿਤਕ ਵਿਅਕਤੀ ਦੇ ਪੁੱਤਰ ਪਵਨ ਕੁਮਾਰ ਨੇ ਦਸਿਆ ਕਿ ਉਨਾਂ ਦੇ ਪਿਤਾ ਮੰਗਲ ਸਿੰਘ ਪਿਛਲੇ 24 ਦਿਨਾਂ ਤੋਂ ਲਾਪਤਾ ਸਨ ਜਿਸਦੀ ਸ਼ਿਕਾਇਤ ਥਾਣਾ ਹਾਜੀਪੁਰ ਵਿਖੇ ਕਰਵਾਈ ਗਈ ਸੀ।

ਪਵਨ ਨੇ ਦਸਿਆ ਕਿ ਜੋ ਵਿਅਕਤੀ ਉਸਦੇ ਪਿਤਾ ਮੰਗਲ ਸਿੰਘ ਨੂੰ ਘਰੋਂ ਨਾਲ ਲੈਕੇ ਗਏ ਸਨ ਉਨਾਂ ਦਾ ਨਾਮ ਵੀ ਪੁਲਿਸ ਨੂੰ ਦਸਿਆ ਪਰ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਮੰਗਲ ਸਿੰਘ ਦੇ ਪਰਿਵਾਰ ਨੇ ਪੁਲਿਸ ਉਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਉਂਦਿਆਂ ਹੋਏ ਕਈ ਘੰਟੇਆਂ ਸੜਕ ਜਾਮ ਕਰ ਹਾਜੀਪੁਰ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾਏ। ਮੌਕੇ ਉਤੇ ਪੁਜੇ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨੇ ਮ੍ਰਿਤਕ ਮੰਗਲ ਸਿੰਘ ਪਰਿਵਾਰ ਨੂੰ ਇਨਸਾਫ ਦਵਾਉਣ ਦਾ ਭਰੋਸਾ ਦਿਤਾ ਜਿਸਤੋਂ ਬਾਅਦ ਪੀੜਿਤ ਪਰਿਵਾਰ ਵਲੋਂ ਜਾਮ ਖੋਲਿਆ ਗਿਆ।

See also  ਮੁੱਖ ਮੰਤਰੀ ਨੇ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਟੇਕਿਆ ਮੱਥਾ, ਰਕਸ਼ਾ ਬੰਧਨ (ਰੱਖੜੀ) ਤੇ ਰੱਖੜ ਪੁੰਨਿਆ ਦੀ ਸੰਗਤ ਨੂੰ ਦਿੱਤੀ ਵਧਾਈ