ਅੰਮ੍ਰਿਤਪਾਲ ਸਿੰਘ ਦੀ ਪੰਜਾਬ ਫੇਰੀ ਤੋਂ ਬਾਅਦ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਥਕ ਸਿਆਸਤ ਵਿੱਚ ਨਵੇਂ ਸਵਾਲ ਖੜ੍ਹੇ ਹੋ ਰਹੇ ਹਨ। ਕੀ ਇਸ ਫੇਰੀ ਨਾਲ ਪੰਜਾਬ ਦੇ ਸਿਆਸੀ ਸਮੀਕਰਨ ਬਦਲ ਸਕਦੇ ਹਨ? ਕੀ ਪੰਥਕ ਸਿਆਸਤ ਵਿੱਚ ਨਵੇਂ ਚਿਹਰਿਆਂ ਲਈ ਜਗ੍ਹਾ ਬਣ ਰਹੀ ਹੈ ਜਾਂ ਪੰਥਕ ਧਿਰਾਂ ਇੱਕ-ਦੂਜੇ ਲਈ ਹੀ ਚੁਣੌਤੀ ਬਣ ਰਹੀਆਂ ਹਨ? ਜੱਲੂਪੁਰ ਖੇੜਾ ਤੋਂ ਕੀ ਸਿਆਸੀ ਸੰਕੇਤ ਮਿਲ ਰਹੇ ਹਨ ਅਤੇ 2027 ਵਿੱਚ ਪੰਥਕ ਏਜੰਡੇ ਦੇ ਮੁੱਦੇ ਕਿੰਨੇ ਅਹਿਮ ਰਹਿਣਗੇ?







