11 ਨਵ-ਜੰਮੀਆਂ ਧੀਆਂ ਦੀ ਵੈਲਫੇਅਰ ਸੁਸਾਇਟੀ ਵੱਲੋਂ ਮਨਾਈ ਗਈ ਲੋਹੜੀ

ਹੁਸਿ਼ਆਰਪੁਰ ਦੇ ਵਾਰਡ ਨੰਬਰ 27 ਚ ਸਰਬੱਤ ਦਾ ਭਲਾ ਵੈਲਫੇਅਰ ਸੁਸਾਇਟੀ ਵਲੋਂ ਧਾਰਮਿਕ ਅਸਥਾਨ ਪੀਰ ਬਾਬਾ ਟਿੰਡੀ ਸ਼ਾਹ ਦੇ ਦਰਬਾਰ ਤੇ ਸਾਈਂ ਆਸ਼ੂ ਮਹੰਤ ਜੀ ਦੀ ਅਗਵਾਈ ਚ ਲੋਹੜੀ ਦਾ ਸਾਧਾਰਨ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸੁਸਾਇਟੀ ਵਲੋਂ ਵਾਰਡ ਦੀਆਂ 11 ਨਵਜੰਮੀਆਂ ਧੀਆਂ ਦੀ ਲੋਹੜੀ ਪਾਈ ਗਈ।

ਸਮਾਜ ਚ ਧੀਆਂ ਨੂੰ ਬਰਾਬਰ ਦੀਆ ਯੋਗਤਾ ਨਹੀ ਦਿਤੀ ਜਾਦੀ ਉਥੇ ਹੀ ਲੜਕੀਆਂ ਨੂੰ ਕਈ ਨਾਂਵਾ ਨਾਲ ਬੁਲਾਇਆ ਜਾਦਾ ਹੈ ਜਿਥੇ ਉਹਨਾ ਨੂੰ ਬਰਾਬਾਰ ਵੀ ਨਹੀ ਦਿੱਤੀ ਜਾਦੀ ਤੇ ਲੜਕਿਆ ਨਾਲੋਂ ਘੱਟ ਸਮਝਿਆ ਜਾਂਦਾ ਹੈ ਤੇ ਉਥੇ ਹੀ ਅੱਜ ਵੈਲਫੇਅਰ ਸੁਸਾਇਟੀ ਵਲੋਂ ਧਾਰਮਿਕ ਸਥਾਨ ਲੋਹੜੀ ਦਾ ਤਿਉਹਾਰ ਮਨਾਇਆ ਗਿਆਂ ਤੇ 11 ਨਵ ਜੰਮੀਆ ਧੀਆਂ ਨੂੰ ਲੋਹੜੀ ਪਾਕੇ ਲੋਹੜੀ ਮਨਾਈ ਗਈ ਤੇ ਬਰਾਬਰ ਦੀ ਯੋਗਤਾ ਦਿੱਤੀ ਗਈ

ਵੈਲਫੈਅਰ ਸੁਸਾਇਟੀ ਦੇ ਚੇਅਰਮੈਨ ਡਾ. ਪੀਐਸ ਮਾਨ ਨੇ ਕਿਹਾ ਕਿ ਅੱਜ ਵੱਡੀ ਗਿਣਤੀ ਚ ਸਮਾਜ ਦੇ ਲੋਕਾਂ ਵਲੋਂ ਪੁੱਤਾਂ ਵਾਂਗ ਧੀਆਂ ਦੀ ਲੋਹੜੀ ਵੀ ਪਾਈ ਜਾਂਦੀ ਐ ਜੋ ਕਿ ਬਹੁਤ ਮਾਣ ਵਾਲੀ ਗੱਲ ਹੈ ਪਰੰਤੂ ਅੱਜ ਦੇ ਸਮੇਂ ਚ ਵੀ ਕੁਝ ਅਜਿਹੇ ਲੋਕ ਨੇ ਜੋ ਧੀਆਂ ਨੂੰ ਪੁੱਤਾਂ ਵਾਂਗ ਨਹੀਂ ਸਮਝਦੇ ਜਾਂ ਫਿਰ ਧੀਆਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀ ਗਿਣਤੀ ਬੇਸ਼ੱਕ ਬਹੁਤ ਘੱਟ ਐ ਪਰੰਤੂ ਜੇਕਰ ਅੱਜ ਧੀਆਂ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਦੀਆਂ ਧੀਆਂ ਜਿੱਥੇ ਫੌਜ ਚ ਉਚ ਅਹੁਦਿਆਂ ਤੇ ਤੈਨਾਤ ਹੋ ਕੇ ਸੇਵਾਵਾਂ ਨਿਭਾ ਰਹੀਆਂ ਨੇ ਉਥੇ ਹੀ ਦੇਸ਼ ਦੇ ਪ੍ਰਸ਼ਾਸਨਿਕ ਕੰਮਾਂ ਚ ਵੀ ਧੀਆਂ ਉਚ ਅਹੁਦਿਆਂ ਤੇ ਬਿਰਾਜਮਾਨ ਨੇ। ਡਾ. ਮਾਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਪੁੱਤਾਂ ਵਾਂਗ ਧੀਆਂ ਨੂੰ ਵੀ ਬਰਾਬਰ ਦਾ ਹੱਕ ਦੇਣਾ ਚਾਹੀਦਾ ਏ ਕਿਉਂ ਕਿ ਅੱਜ ਦੇ ਸਮੇਂ ਚ ਧੀਆਂ ਪੁੱਤਾਂ ਨਾਲੋਂ ਵੀ ਵੱਧ ਆਪਣੇ ਮਾਪਿਆਂ ਦਾ ਸਹਾਰਾ ਬਣਦੀਆਂ ਨੇ।

See also  ਕਿਸਾਨਾਂ ਨੂੰ ਸਿੰਜਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ