ਹੋਲੀ ਦੇਸ ਭਰ ਵਿੱਚ ਪੂਰੇ ਉਤਸਾਹ ਨਾਲ ਮਨਾਈਆਂ ਜਾਦਾਂ ਹੈ ਕਿ ਜਿਸ ਤੋ ਪਹਿਲਾ ਹੋਲਿਕਾ ਦਹਿਣ ਵੀ ਕੀਤਾ ਜਾਦਾਂ ਹੈ ਅੱਜ ਬਠਿੰਡਾ ਵਿਖੇ ਵੀ ਹੋਲੀ ਤੋ ਤਿਉਹਾਰ ਤੋ ਪਹਿਲਾ ਹੋਲੀਕਾ ਪੂਜਨ ਅਤੇ ਹੋਲੀਕਾ ਦਹਿਣ ਕੀਤਾ ਗਿਆਂ ਪੁਰਾਤਨ ਸਮੇਂ ਵਿੱਚ ਭਗਤ ਰਾਜ ਪ੍ਰਲਾਦ ਭਗਵਾਨ ਦਾ ਜਾਪ ਕਰਦੇ ਸਨ ਅਤੇ ਉਹਨਾਂ ਦੇ ਪਿਤਾ ਦੈਤਿਆਰਾਜ ਹਿਰਨਾਕਸ਼ਪੂ ਆਪਣੇ ਆਪ ਨੂੰ ਭਗਵਾਨ ਮੰਨਦੇ ਸਨ ਅਤੇ ਪਰਜਾ ਨੂੰ ਆਪਣੀ ਪੂਜਾ ਕਰਨ ਲਈ ਤਾਕਤ ਦੇ ਬਲ ਤੇ ਮਜਬੂਰ ਕਰਦੇ ਸਨ ।
ਭਗਵਾਨ ਦਾ ਨਾਮ ਜਪਣ ਵਾਲੇ ਨੂੰ ਉਹ ਦੰਡਿਤ ਕਰਦੇ ਸਨ ਇਸ ਲਈ ਉਹਨਾਂ ਪ੍ਰਭੂ ਭਗਤੀ ਪ੍ਰਲਾਦ ਨੂੰ ਮਾਰਨ ਲਈ ਪਹਾੜ ਤੋਂ ਹੇਠਾਂ ਸੁੱਟਿਆ, ਸੱਪਾਂ ਵਾਲੇ ਕਮਰੇ ‘ਚ ਵੀ ਬੰਦ ਅਤੇ ਮਸਤ ਹਾਥੀ ਦੇ ਅੱਗੇ ਵੀ ਸੁੱਟਿਆ ਪ੍ਰੰਤੂ ਪ੍ਰਲਾਦ ਦੀ ਮੌਤ ਨਹੀਂ ਹੋਈ।ਜਿਸ ਤੋਂ ਹਿਰਨਾਕਸ਼ਪੂ ਦੁਖੀ ਰਹਿਣ ਲੱਗੇ।ਆਪਣੇ ਭਰਾ ਦੈਤਿਆਰਾਜ ਹਿਰਨਾਕਸ਼ਪੂ ਨੂੰ ਦੁਖੀ ਵੇਖ ਕੇ ਉਹਨਾਂ ਦੀ ਭੈਣ ਹੋਲਿਕਾ ਨੇ ਕਿਹਾ ਕਿ ਜੇ ਪ੍ਰਲਾਦ ਨੂੰ ਮਾਰਨਾ ਹੈ ਤਾਂ ਮੇਰੀ ਗੋਦ ਵਿੱਚ ਬਿਠਾ ਦਿਓ ਅਤੇ ਸਾਰਾ ਕੂੜਾ ਕਰਕੱਟ ਉੱਪਰ ਸੁੱਟ ਕੇ ਅੱਗ ਲਾ ਦਿਓ ਅਜਿਹਾ ਕਰਨ ਨਾਲ ਪ੍ਰਲਾਦ ਮਰ ਜਾਵੇਗਾ ਅਤੇ ਮੈਂ ਜਿੰਦਾਂ ਬੱਚ ਜਾਵਾਂਗੀ ਕਿਉਂਕਿ ਮੈਨੂੰ ਭਗਵਾਨ ਬ੍ਰਹਮਾ ਜੀ ਨੇ ਸ਼ੀਤਲ ਵਸਤਰ ਦਿੱਤਾ ਹੋਇਆ ਹੈ। ਪ੍ਰੰਤੂ ਇਸਦਾ ਉਲਟਾ ਅਸਰ ਹੋਇਆ ਭਗਤ ਪ੍ਰਲਾਦ ਬੱਚ ਗਿਆ ਅਤੇ ਹੋਲਿਕਾ ਮੱਚ ਗਈ। ਜਿਸ ਤੋਂ ਬਾਅਦ ਪ੍ਰਲਾਦ ਦੇ ਭਗਤਾਂ ਨੇ ਖੁਸ਼ੀ ਵਿੱਚ ਇੱਕ ਦੂਜੇ ਤੇ ਰੰਗ ਲਾ ਕੇ ਇਸ ਉਤਸਵ ਨੂੰ ਮਨਾਇਆ। ਉਸੇ ਸਮੇਂ ਤੋਂ ਹੋਲੀ ਤਿਉਹਾਰ ਮਨਾਉਣ ਦਾ ਰਿਵਾਜ ਲਗਾਤਾਰ ਚਲਦਾ ਆ ਰਿਹਾ ਹੈ।