ਗਰੀਬ ਤੇ ਲੋੜਵੰਦਾਂ ਮਦਦ ਲਈ ਅੱਗੇ ਆਉਣ ਵਾਲੀ ਹਿੰਮਤ ਐਨ.ਜੀ.ਓ. ਵਲੋਂ ਮੁਫਤ ਅਤੇ ਸਸਤੇ ਰੇਟਾਂ ਤੇ ਖੂਨ ਦੀ ਜਾਂਚ ਕਰਨ ਲਈ ਖੰਡੇ ਵਾਲਾ ਚੌਕ ਮਜੀਠਾ ਰੋਡ ਵਿਖੇ ਨੌਜਵਾਨਾਂ ਦੇ ਸਹਿਯੋਗ ਨਾਲ ਖੋਲੇ ਗਏ ਹਿੰਮਤ ਐਨ.ਜੀ.ਓ. ਡਾਇਗਨੋਸਟਿਕ (ਸੇਵਾ ਕੇਂਦਰ) ਦਾ ਉਦਘਾਟਨ ਇੱਥੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਭਾਈ ਰੇਸ਼ਮ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਾਲਿਆਂ ਵਲੋਂ ਕੀਤਾ ਗਿਆ।
ਇਸ ਤੋਂ ਪਹਿਲਾਂ ਇਥੇ ਆਰੰਭ ਸ਼੍ਰੀ ਆਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ ਅਤੇ ਰਾਗੀ ਜਥੇ ਦੁਆਰਾ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਉਪਰੰਤ ਇਥੇ ਵਿਸ਼ੇਸ਼ ਸੱਦੇ ਤੇ ਪੁੱਜੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕੁੰਵਰ ਚੜਤ ਸਿੰਘ ਨੇ ਨੌਜਵਾਨ ਦੇ ਇਸ ਉਪਰਾਲੇ ਲਈ ਸ਼ਲਾਘਾ ਕੀਤੀ ਅਤੇ ਆਖਿਆ ਕਿ ਜੋ ਲੋਕ ਪੈਸਿਆਂ ਦੀ ਕਮੀ ਕਾਰਨ ਖੂਨ ਜਾਂਚ ਦੀ ਨਹੀਂ ਕਰਵਾ ਪਾਉਦੇ ਉਨ੍ਹਾਂ ਲਈ ਹਿੰਮਤ ਐਨ.ਜੀ.ਓ. ਵਲੋਂ ਖੋਲੀ ਗਈ ਲੈਬਾਰਟਰੀ ਵਰਦਾਨ ਸਾਬਤ ਹੋਵੇਗੀ।
ਹਰਪ੍ਰੀਤ ਸਿੰਘ (ਹਿੰਮਤ ਸਿੰਘ) ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੀ ਐਨ ਜੀ ਓ ਵਲੋਂ ਛੋਟੀ ਉਮਰ ਦੀਆਂ ਵਿਧਵਾ ਔਰਤਾਂ ਨੂੰ ਪਿਛਲੇ ਛੇ ਸਾਲ ਤੋਂ ਮੁਫਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਗਰੀਬ ਤੇ ਲੋੜਵੰਦ ਲੋਕ ਜੋ ਮਹਿੰਗੇ ਰੇਟਾਂ ਵਾਲੇ ਟੈਸਟ ਤੇ ਇਲਾਜ ਕਰਵਾਉਣ ਤੋਂ ਅਸਮਰੱਥ ਹਨ ਜਿੰਨ੍ਹਾਂ ਲਈ ਆਮ ਰੌਟੀਨ ਵਾਲੇ ਟੈਸਟ ਮੁਫਤ ਕੀਤੇ ਜਾਣਗੇ ਮਹਿੰਗੇ ਟੈਸਟ ਬੇਹੱਦ ਘੱਟ ਰੇਟਾਂ ਤੇ ਕੀਤੇ ਜਾਣਗੇ। ਇਸ ਮੌਕੇ ਏਕ ਜਰੀਆ ਅਨਮੋਲ ਐਨ ਜੀ ਓ, ਅਵਤਾਰ ਸਿੰਘ, ਮਨਜੀਤ ਸਿੰਘ ਫਿਰੋਜ਼ਪੁਰੀ, ਜਰਮਨਜੀਤ ਸਿੰਘ, ਭਾਈ ਰੇਸ਼ਮ ਸਿੰਘ ਸਮੇਤ ਹੋਰ ਪਰਵੰਤੇ ਹਾਜਰ ਸਨ।
post by parmvir singh