ਹਿਮਾਚਲ ਘੁੰਮਣ ਗਏ ਨਵੇਂ-ਵਿਆਹੇ ਪੰਜਾਬੀ ਜੋੜੇ ਦਾ ਹੋਟਲ ‘ਚ ਝਗੜਾ, ਪਤੀ ਨੇ ਦਾਜ ਵਿੱਚ ਮਿਲੀ ਕਾਰ ਨੂੰ ਅੱਗ ਲਗਾਈ |

0
11
ਕਾਨੂੰਨੀ ਵਿਵਾਦਾਂ ਵਿੱਚ ਫਸੇ ਬੱਚਿਆਂ ਨੂੰ ਹੁਨਰਮੰਦ ਬਣਾਉਣ ਵੱਲ ਪੰਜਾਬ ਸਰਕਾਰ ਦਾ ਅਹਿਮ

Chamba Tourist Car Fire: ਪੰਜਾਬ ਦਾ ਇਕ ਜੋੜਾ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸਥਿਤ ਖੱਜਿਆਰ ਘੁੰਮਣ ਆਇਆ ਸੀ। ਇੱਕ ਹੋਟਲ ਵਿੱਚ ਠਹਿਰਨ ਦੌਰਾਨ ਪਤੀ-ਪਤਨੀ ਵਿਚਕਾਰ ਝਗੜਾ ਹੋ ਗਿਆ। ਬਹਿਸ ਵਧਣ ਉਤੇ ਗੁੱਸੇ ਵਿਚ ਆਏ ਪਤੀ ਨੇ ਆਪਣੀ ਹੀ ‘ਕ੍ਰੇਟਾ’ (Creta) ਕਾਰ ਨੂੰ ਅੱਗ ਲਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਪੁਲਿਸ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੰਜਾਬ ਦਾ ਇਕ ਜੋੜਾ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸਥਿਤ ਖੱਜਿਆਰ ਘੁੰਮਣ ਆਇਆ ਸੀ। ਇੱਕ ਹੋਟਲ ਵਿੱਚ ਠਹਿਰਨ ਦੌਰਾਨ ਪਤੀ-ਪਤਨੀ ਵਿਚਕਾਰ ਝਗੜਾ ਹੋ ਗਿਆ। ਬਹਿਸ ਵਧਣ ਉਤੇ ਗੁੱਸੇ ਵਿਚ ਆਏ ਪਤੀ ਨੇ ਆਪਣੀ ਹੀ ‘ਕ੍ਰੇਟਾ’ (Creta) ਕਾਰ ਨੂੰ ਅੱਗ ਲਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਪੁਲਿਸ ਫਿਲਹਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਰਿਪੋਰਟਾਂ ਅਨੁਸਾਰ ਪੰਜਾਬ ਦੇ ਲੁਧਿਆਣੇ ਦਾ ਰਹਿਣ ਵਾਲਾ ਇਹ ਜੋੜਾ ਰਿਸ਼ਤੇਦਾਰਾਂ ਦੇ ਇੱਕ ਗਰੁੱਪ ਨਾਲ ਖੱਜਿਆਰ ਆਇਆ ਸੀ ਅਤੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਮੰਗਲਵਾਰ ਦੇਰ ਰਾਤ ਜੋੜੇ ਵਿਚਕਾਰ ਝਗੜਾ ਹੋ ਗਿਆ ਅਤੇ ਗੁੱਸੇ ਵਿੱਚ ਆ ਕੇ ਪਤੀ ਨੇ ਹੋਟਲ ਦੇ ਪਾਰਕਿੰਗ ਖੇਤਰ ਵਿੱਚ ਖੜ੍ਹੀ ਆਪਣੀ ਕ੍ਰੇਟਾ ਕਾਰ ਨੂੰ ਅੱਗ ਲਗਾ ਦਿੱਤੀ।ਇਲਜ਼ਾਮ ਹੈ ਕਿ ਨਵੇਂ ਵਿਆਹੇ ਜੋੜੇ ਵਿਚਕਾਰ ਝਗੜਾ ਇਸ ਕਾਰ ਨੂੰ ਲੈ ਕੇ ਹੋਇਆ ਸੀ ਜੋ ਦਾਜ ਵਿਚ ਮਿਲੀ ਸੀ। ਦੱਸਿਆ ਜਾਂਦਾ ਹੈ ਕਿ ਪਤੀ ਨੇ ਗੱਡੀ ‘ਤੇ ਕੋਈ ਜਲਣਸ਼ੀਲ ਪਦਾਰਥ ਪਾਇਆ, ਉਸ ਨੂੰ ਅੱਗ ਲਗਾਈ ਅਤੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ਉਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪਤਨੀ ਤੇ ਹੋਰ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਕਿਹਾ ਕਿ ਅੱਗ ਲਗਾਉਣ ਦੇ ਅਸਲ ਕਾਰਨ ਅਤੇ ਘਟਨਾਕ੍ਰਮ ਦੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ। ਖਾਸ ਗੱਲ ਇਹ ਹੈ ਕਿ ਘਟਨਾ ਦੇ ਸਮੇਂ ਨੇੜੇ-ਤੇੜੇ ਕੋਈ ਹੋਰ ਗੱਡੀ ਖੜ੍ਹੀ ਨਹੀਂ ਸੀ; ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।ਖਬਰਾਂ ਅਨੁਸਾਰ, ਕਿਉਂਕਿ ਇਹ ਇੱਕ ਨਿੱਜੀ ਮਾਮਲਾ ਹੈ, ਇਸ ਲਈ ਹੋਟਲ ਦੇ ਸਟਾਫ ਨੇ ਬਹੁਤੀ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਪੁਲਿਸ ਆਪਣੀ ਜਾਂਚ ਕਰ ਰਹੀ ਹੈ।ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਵਾਹਨ ਨੂੰ ਅੱਗ ਲੱਗੀ ਹੋਈ ਹੈ ਅਤੇ ਮੌਕੇ ‘ਤੇ ਲੋਕ ਮੌਜੂਦ ਹਨ। ਆਸ-ਪਾਸ ਖੜ੍ਹੇ ਲੋਕ ਦੂਜਿਆਂ ਨੂੰ ਚਿਤਾਵਨੀ ਦਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਉਹ ਵਾਹਨ ਦੇ ਨੇੜੇ ਨਾ ਜਾਣ ਕਿਉਂਕਿ ਉਸ ਨੂੰ ਅੱਗ ਲੱਗੀ ਹੋਈ ਹੈ। ਇਹ ਵੀਡੀਓ 30 ਸਕਿੰਟ ਦੀ ਹੈ। ਇਸ ਘਟਨਾ ਕਾਰਨ ਹੋਟਲ ਦੇ ਸਟਾਫ ਵਿੱਚ ਹਲਚਲ ਮੱਚ ਗਈ।Read More

Rozana Times

LEAVE A REPLY

Please enter your comment!
Please enter your name here