ਪਿਛਲੇ ਲੰਮੇ ਸਮੇਂ ਤੋਂ ਗਰੀਬ ਅਤੇ ਬੇਘਰਿਆਂ ਨੂੰ ਘਰ ਬਣਾ ਕੇ ਦੇ ਰਹੀ ਸੰਸਥਾ ਹੋਮ ਫਾਰ ਦਾ ਹੋਮਲੈਸ ਵਲੋਂ ਅੱਜ ਹੁਸਿ਼ਆਰਪੁਰ ਦੇ ਨਜ਼ਦੀਕੀ ਪਿੰਡ ਅੱਜੋਵਾਲ ਚ 3 ਨਵੇਂ ਘਰਾਂ ਦੀ ਉਸਾਰੀ ਦਾ ਕੰਮ ਸੰਸਥਾ ਦੇ ਪ੍ਰਧਾਨ ਵਰਿੰਦਰ ਪਰਹਾਰ ਦੀ ਅਗਵਾਈ ਚ ਸ਼ੁਰੂ ਕੀਤਾ ਗਿਆ।ਇਸ ਮੌਕੇ ਯੂਐਸਏ ਤੋਂ ਵਿਸ਼ੇਸ਼ ਤੌਰ ਤੇ ਇੰਦਰਜੀਤ ਕੌਰ ਅਤੇ ਮਨਜੀਤ ਸਿੰਘ ਜੰਡਾ ਪਹੁੰਚੇ ਜਿਨ੍ਹਾਂ ਵਲੋਂ ਨਵੇਂ ਘਰਾਂ ਦੀ ਉਸਾਰੀ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ ਗਿਆ।
ਗੱਲਬਾਤ ਦੌਰਾਨ ਸੰਸਥਾ ਦੇ ਮੁਖੀ ਵਰਿੰਦਰ ਸਿੰਘ ਪਰਹਾਰ ਨੇ ਕਿਹਾ ਕਿ ਹੋਮ ਫਾਰ ਦਾ ਹੋਮ ਲੈਸ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਅੰਜੋਵਾਲ ਚ ਬੇਘਰੇ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਰਹਿਣ ਲਈ ਦੇ ਰਹੀ ਐ ਤੇ ਹੁਣ ਤੱਕ ਸੰਸਥਾ ਵਲੋਂ 85 ਨਵੇਂ ਮਕਾਨ ਤਿਆਰ ਕਰਕੇ ਲੋਕਾਂ ਦੇ ਸਪੁਰਦ ਕੀਤੇ ਜਾ ਚੁੱਕੇ ਨੇ ਤੇ ਅੱਜ ਵੀ ਸੰਸਥਾ ਵਲੋਂ ਨਵੇਂ ਘਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਹ ਸੰਸਥਾ ਸਮਾਜ ਸੇਵੀ ਲੋਕਾਂ ਅਤੇ ਐਨਆਰਆਈਜ਼ ਦੇ ਸਹਿਯੋਗ ਨਾਲ ਇਹ ਕੰਮ ਕਰ ਰਹੀ ਐ ਤੇ ਇੰਦਰਜੀਤ ਕੌਰ ਅਤੇ ਮਨਜੀਤ ਜੰਡਾ ਵੀ ਸੰਸਥਾ ਨੂੰ ਇਨ੍ਹਾਂ ਨੇਕ ਕੰਮਾਂ ਲਈ ਸਹਿਯੋਗ ਦੇ ਚੁੱਕੇ ਨੇ ਤੇ ਅੱਜ ਵੀ ਇਨ੍ਹਾਂ ਵਲੋਂ ਸੰਸਥਾ ਨੂੰ ਲੋਕਾਂ ਦੀ ਸੇਵਾ ਲਈ 6 ਲੱਖ ਰੁਪਏ ਦਾ ਸਹਿਯੋਗ ਦਿੱਤਾ ਗਿਆ ਏ।
ਇਸ ਮੌਕੇ ਵਿਸੇ਼ਸ਼ ਤੌਰ ਤੇ ਪਹੁੰਚੇ ਮਨਜੀਤ ਸਿੰਘ ਜੰਡਾ ਅਤੇ ਇੰਦਰਜੀਤ ਕੌਰ ਵਲੋਂ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਗਿਆ ਕਿ ਹਰ ਇਕ ਵਿਅਕਤੀ ਨੂੰ ਗਰੀਬ ਲੋਕਾਂ ਦੀ ਮੱਦਦ ਲਈ ਹੱਥ ਅੱਗੇ ਵਧਾਉਣਾ ਚਾਹੀਦਾ