Last Updated:Mar 24, 2026 9:31 PM ISTਸੰਤ ਢੱਡਰੀ ਵਾਲਿਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਘੁੰਮਣ ਬਰਦਰਜ ਪੇਸ਼ ਹੋਏ, ਜਿਨਾਂ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਿਆ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਅਡੀਸ਼ਨਲ ਸੈਸ਼ਨ ਕੋਰਟ ਵੱਲੋਂ ਜਾਰੀ ਆਦੇਸ਼ਾਂ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ 6 ਮਈ ਤੱਕ ਰੋਕ ਲਗਾ ਦਿੱਤੀ ਗਈ ਹੈ ।ਸੰਤ ਰਣਜੀਤ ਸਿੰਘ ਢੱਡਰੀ ਵਾਲਿਆਂ ਨੂੰ HC ਵੱਲੋਂ ਰਾਹਤ, ਸ੍ਰੀ ਫਤਿਹਗੜ੍ਹ ਸਾਹਿਬ ਕੋਰਟ ਵੱਲੋਂ ਤਲਬ ਹੋਣ ਦੇ ਆਦੇਸ਼ਾਂ ‘ਤੇ ਲਗਾਈ ਰੋਕਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਭੱਦੀਆਂ ਟਿੱਪਣੀਆਂ ਕਰਨ ਤੇ ਸੰਤ ਰਣਜੀਤ ਸਿੰਘ ਢੱਡਰੀ ਵਾਲਿਆਂ ਖਿਲਾਫ ਕੀਤੇ ਗਏ ਮਾਨਹਾਨੀ ਦੇ ਕੇਸ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਦੇ ਐਡੀਸ਼ਨਲ ਸੈਸ਼ਨ ਕੋਰਟ ਵੱਲੋਂ ਢੱਡਰਿਆ ਵਾਲਿਆਂ ਨੂੰ ਕੋਰਟ ਵਿੱਚ ਤਲਬ ਹੋਣ ਦੇ ਆਦੇਸ਼ਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਤੇ ਹੁਣ ਸੰਤ ਢੱਡਰੀਆਂ ਵਾਲੇ ਨਿੱਜੀ ਤੌਰ ਤੇ ਅਦਾਲਤ ਵਿੱਚ ਪੇਸ਼ ਨਹੀਂ ਹੋਣਗੇ ।ਸੰਤ ਢੱਡਰੀ ਵਾਲਿਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਘੁੰਮਣ ਬਰਦਰਜ ਪੇਸ਼ ਹੋਏ, ਜਿਨਾਂ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਿਆ ਅਤੇ ਫਤਿਹਗੜ੍ਹ ਸਾਹਿਬ ਦੀ ਅਡੀਸ਼ਨਲ ਸੈਸ਼ਨ ਕੋਰਟ ਵੱਲੋਂ ਜਾਰੀ ਆਦੇਸ਼ਾਂ ਨੂੰ ਮਾਨਯੋਗ ਸੁਪਰੀਮ ਕੋਰਟ ਵੱਲੋਂ 6 ਮਈ ਤੱਕ ਰੋਕ ਲਗਾ ਦਿੱਤੀ ਗਈ ਹੈ ।ਦੱਸ ਦਈਏ ਕਿ ਫਤਿਹਗੜ੍ਹ ਸਾਹਿਬ ਦੀ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਵਲੋਂ (24.03.26) ਨੂੰ ਕੇਸ ਦੀ ਸੁਣਵਾਈ ਕਰਦਿਆਂ ਅਗਲੀ ਤਰੀਕ 17 ਅਪ੍ਰੈਲ ਪਾਉਦਿਆਂ ਸੰਤ ਢੱਡਰੀਆਂ ਵਾਲੇ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।ਕੀ ਹੈ ਮਾਮਲਾ? ਸਿੱਖ ਪ੍ਰਚਾਰਕ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਖਿਲਾਫ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਸਨ ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਵੱਲੋਂ ਢੱਡਰੀਆਂ ਵਾਲਿਆਂ ਦੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ।ਜਿਸ ਨੂੰ ਲੈ ਕੇ 2019 ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਮਾਣਹਾਨੀ ਦਾ ਇਤਸਗਾਸਾ ਦਾਇਰ ਕੀਤਾ ਸੀ ਪਰ ਹੇਠਲੀ ਅਦਾਲਤ ਨੇ ਕਿਸੇ ਵਜਾ ਕਰਕੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਨਹੀਂ ਕੀਤੇ ਸਨ ।ਜਿਸ ਦੇ ਖਿਲਾਫ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਅਡੀਸ਼ਨਲ ਡਿਸਟ੍ਰਿਕਟ ਤੇ ਸੈਸ਼ਨ ਜੱਜ ਫਤਿਹਗੜ੍ਹ ਸਾਹਿਬ (ਜਸਟਿਸ ਜਗਵੀਰ ਸਿੰਘ ਮਹਿੰਦੀ ਰੱਤਾ) ਦੇ ਰਿਵੀਜ਼ਨ ਪਟੀਸ਼ਨ ਦਾਇਰ ਕਰਕੇ ਨਿਚਲੀ ਅਦਾਲਤ ਦੇ ਹੁਕਮਾਂ ਨੂੰ ਚੈਲੇੰਜ ਕੀਤਾ ਸੀ ਜਿਸ ਨੂੰ ਅਡੀਸ਼ਨਲ ਸੈਸ਼ਨ ਅਤੇ ਡਿਸਟ੍ਰਿਕ ਜੱਜ ਨੇ ਰਿਵੀਜ਼ਨ ਮਨਜ਼ੂਰ ਕਰਦਿਆਂ ਹੇਠਲੀ ਅਦਾਲਤ ਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਤਲਬ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਆਪਣੇ ਚਲਦੇ ਦੀਵਾਨ ਵਿੱਚ ਸਿੱਖ ਪ੍ਰਚਾਰਕ ਭਾਈ ਹਰੀ ਸਿੰਘ ਰੰਧਾਵਾ ਅਤੇ ਅਤੇ ਉਨਾਂ ਦੇ ਬੇਟੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਖਿਲਾਫ ਦੀ ਸ਼ਾਨ ਦੇ ਖਿਲਾਫ ਭੱਦੀਆਂ ਟਿੱਪਣੀਆਂ ਕੀਤੀਆਂ ਸਨ ।ਪੰਜਾਬੀ ਖਬਰਾਂ/ ਖਬਰਾਂ/Punjab/ਸੰਤ ਰਣਜੀਤ ਸਿੰਘ ਢੱਡਰੀ ਵਾਲਿਆਂ ਨੂੰ HC ਵੱਲੋਂ ਰਾਹਤ, ਸ੍ਰੀ ਫਤਿਹਗੜ੍ਹ ਸਾਹਿਬ ਕੋਰਟ ਵੱਲੋਂ ਤਲਬ ਹੋਣ ਦੇ ਆਦੇਸ਼ਾਂ ‘ਤੇ ਲਗਾਈ ਰੋਕRead More
- Advertisement -
Recent Posts
Most Popular
nayab singh saini on bjp akali alliance, reacts to sukhbir badal meeting with ...
ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭਾਜਪਾ-ਅਕਾਲੀ ਗਠਜੋੜ ਦੀਆਂ ਚਰਚਾਵਾਂ ਤੇਜ਼ ਹਨ। ਪਰ ਹੁਣ ਮੁੱਖ ਮੰਤਰੀ ਨੇ...
ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ; ਕਈ ਪਰਿਵਾਰ ਆਮ ਆਦਮੀ ਪਾਰਟੀ ‘ਚ ਸ਼ਾਮਿਲ |...
ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਸਰਬਪੱਖੀ ਵਿਕਾਸ ਕਾਰਜਾਂ ਤੇ ਲੋਕਾਂ ਨੇ ਮੋਹਰ ਲਗਾਈ ਹੈ।...
ਪੰਜਾਬ ਵਿਧਾਨ ਸਭਾ: ਅੱਠ ਬਿੱਲ ਪੇਸ਼ ਕਰ ਸਕਦੀ ਹੈ ਸਰਕਾਰ, ਏਜੰਡੇ ‘ਚ ਕਈ ਅਹਿਮ...
ਸਰਕਾਰ ਮੀਟਿੰਗ ਵਿਚ ਮਹੱਤਵਪੂਰਨ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਸਕਦੀ ਹੈ ਕਿਉਂਕਿ ਅੱਜ ਵਿਧਾਨ ਸਭਾ ਦਾ ਸੈਸ਼ਨ ਵੀ ਹੈ| ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿਚ...
Warring on Sukhbir Badal | ਵੜਿੰਗ ਦਾ ਸੁਖਬੀਰ ਬਾਦਲ ‘ਤੇ ਨਿਸ਼ਾਨਾ! ਸੁਣੋ, ਕੀ-ਕੀ ਬੋਲੇ?
ਮਹਿਲਾ ਰਾਖਵਾਂਕਰਨ ਬਿੱਲ ਦੇ ਸਮਰਥਨ ਨੂੰ ਲੈ ਕੇ ਰਾਜਾ ਵੜਿੰਗ ਦਾ ਸੁਖਬੀਰ ਬਾਦਲ 'ਤੇ ਨਿਸ਼ਾਨਾ| ਬਿੱਲ ਦਾ ਸਮਰਥਨ ਸਿਆਸੀ ਮੌਕਾਪ੍ਰਸਤੀ - ਵੜਿੰਗ | ਸੁਖਬੀਰ...
Punjab Vidhan Sabha Session Today | Monsoon Session | DA |
ਪੰਜਾਬ ਵਿਧਾਨਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਸਦਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਅੱਜ ਵਿਧਾਨਸਭਾ ਵਿੱਚ 8 ਬਿੱਲ ਪੇਸ਼...














