ਸੰਗਰੂਰ ਸ਼ਹਿਰ ਚ ਸੜਕਾਂ ਦਾ ਬੁਰਾ ਹਾਲ ਲੋਕਾਂ ਨੇ ਕੀਤਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

ਸੰਗਰੂਰ – ਪੰਜਾਬ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਉਦੋਂ ਸੰਗਰੂਰ ਦੇ ਲੋਕਾਂ ਦੀਆਂ ਉਮੀਦਾਂ ਜਾਗ ਗਈਆਂ ਸਨ, ਭਗਵੰਤ ਮਾਨ ਹਮੇਸ਼ਾਂ ਹੀ ਸੰਗਰੂਰ ਤੋਂ ਉਮੀਦਵਾਰ ਬਣਦੇ ਸੀ ਇਸ ਕਰਕੇ ਲੋਕਾਂ ਦੀਆਂ ਉਮੀਦਾ ਮਾਨ ਸਰਕਾਰ ਤੋਂ ਜਿਆਦਾਂ ਸਨ ਸਰਕਾਰ ਬਣੀ ਨੂੰ ਲੱਗਭਗ 14 ਮਹੀਨੇ ਹੋ ਚੁੱਕੇ ਹਨ ਪਰ ਹਾਲੇ ਤੱਕ ਸੰਗਰੂਰ ਸ਼ਹਿਰ ਦੀਆਂ ਸੜਕਾ ਟੁੱਟੀਆਂ ਪਈਆਂ ਹਨ ਜਿਹਨਾ ਉਪਰ ਪੰਜਾਬ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾਂ ਰਿਹਾ, ਜਿਸ ਕਰਕੇ ਆਮ ਜਨਤਾ ਨੂੰ ਕਾਫ਼ੀ ਮੁਸ਼ਿਕਲਾ ਦਾ ਸਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਉੱਪਲੀ ਰੋਡ ਤੇ ਖੜ੍ਹਕੇ ਸਰਕਾਰ ਖਿਲਾਫ਼ ਜੰਮਕੇ ਨਾਰੇਬਾਜ਼ੀ ਕੀਤੀ ਤੇ ਪੰਜਾਬ ਸਰਕਾਰ ਵੱਲੋਂ ਬਣੇ ਸੰਗਰੂਰ ਦੀ ਬਣੀ ਨਵੀਂ ਉਮੀਦਵਾਰ ਨਰਿੰਦਰ ਕੌਰ ਭਰਾਜ ਵੀ ਲੋਕਾਂ ਦੀ ਸਾਰ ਨਹੀ ਲੈ ਰਹੀ ਸੰਗਰੂਰ ਦੀਆਂ ਸੜਕਾਂ ਥਾਂ-ਥਾਂ ਤੋ ਟੁੱਟੀਆਂ ਪਾਈਆਂ ਹਨ ਥਾਂ-ਥਾਂ ਤੇ ਟੋਏ ਪਏ ਹਨ ਸਕੂਲੀ ਬੱਚੇਆਂ ਦਾ ਲੰਘਣਾ ਕਾਫ਼ੀ ਮੁਸ਼ਕਿਲ ਹੋਿੲਆਂ ਪਿਆ ਹੈ, ਸੜਕ ਿਕਨਾਰੇ ਲੱਗੀਆਂ ਲਾਈਟਾਂ ਕਾਫ਼ੀ ਲੰਮੇ ਸਮੇਂ ਤੋਂ ਬੰਦ ਹਨ ਜਿਸ ਕਰਕੇ ਲੋਕਾਂ ਨੂੰ ਲੰਗਣ ‘ਚ ਬੜੀ ਪ੍ਰਸ਼ਾਨੀ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ ਰੋਜ਼ ਸੜਕ ਤੇ ਕੋਈ ਨਾ ਕੋਈ ਨਵਾ ਹਾਦਸਾ ਵਾਪਰਦਾ ਰਹਿੰਦਾ ਹੈ ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕੀ ਸੰਗਰੂਰ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵੋਟਾਂ ਸਮੇ ਲੋਕਾਂ ਨਾਲ ਵੱਡੇ-ਵੱਡੇ ਵਆਦੇ ਕੀਤੇ ਸਨ ਉਨ੍ਹਾਂ ਨੇ ਕਿਹਾ ਸੀ ਕੀ ਸ਼ਹਿਰ ‘ਚ ਬਿਜਲੀ ਦੀਆਂ ਤਾਰਾਂ ਨੂੰ ਅੰਡਰ ਗਰਾਊਂਡ ਕਰ ਦੱਿਤਾ ਜਾਵੇਗਾਂ ਪਰ ਉਹਨਾਂ ਨੇ ਸੜਕ ਦੇ ਟੁੱਟੇ ਹੋਣ ਵੱਲ ਕੋਈ ਧਿਆਨ ਨਹੀ ਦਿੱਤਾ ਹਲਾਂਕੀ ਇਹ ਸੜਕ ਉਪੱਰ ਵਿਧਾੲੀਕ ਦਾ ਵੀ ਆਉਣਾਂ ਜਾਣਾਂ ਹੈ ਪਰ ਉਨ੍ਹਾਂ ਟੁੱਟੀ ਹੋਈ ਸੜਕ ਅਤੇ ਵੱਡੇ-ਵੱਡੇ ਟੋਏ ਦਿਖਾਈ ਨਹੀਂ ਦਿੰਦੇ।

See also  ਚੋਰਾਂ ਵੱਲੋਂ 10 ਤੋਲੇ ਸੋਨਾ,ਲੈਪਟੋਪ ਤੇ ਕੁੱਤਾ ਕੀਤਾ ਚੋਰੀ, ਚੋਰ ਚੋਰੀ ਕਰਕੇ ਫਰਾਰ