ਸਿੱਧੂ ਮੂਸੇਵਾਲੇ ਦੇ ਜੀਵਨ ਦੀ ਕਹਾਣੀ

ਪੰਜਾਬੀ ਨੌਜਵਾਨ ਸਿੱਧੂ ਮੂਸੇਵਾਲੇ ਦੇ ਗੀਤਾਂ ਅਤੇ ਉਸਦੀ ਸ਼ਖਸੀਅਤ ਦੇ ਇੰਨੇ ਦੀਵਾਨੇ ਹਨ ਕਿ ਜਦੋਂ ਵੀ ਉਸਦਾ ਨਵਾਂ ਗੀਤ ਆਉਂਦਾ ਤਾਂ ਇੱਕ ਵੱਖਰੀ ਕਿਸਮ ਦਾ ਨਸ਼ਾ ਛਾਇਆ ਰਹਿੰਦਾ ਸੀ। ਉਸ ਦੀ ਫੈਨ ਫਾਲੋਇੰਗ ਜ਼ਬਰਦਸਤ ਹੈ, ਕੁਝ ਸੁਣਨ ‘ਤੇ ਉਸ ਦੇ ਖਿਲਾਫ ਲੜਨ ਅਤੇ ਬਹਿਸ ਕਰਨ ਲਈ ਤਿਆਰ ਹੋ ਜਾਂਦੇ। ਤੁਸੀਂ ਵੀ ਸਿੱਧੂ ਮੂਸੇਵਾਲਾ ਦਾ ਨਾਂ ਤਾਂ ਸੁਣਿਆ ਹੀ ਹੋਵੇਗਾ ਜਾਂ ਤੁਸੀਂ ਪੰਜਾਬੀ ਗੀਤ ‘So High’ ਸੁਣਿਆ ਜਾਂ ਦੇਖਿਆ ਹੋਵੇਗਾ। ਆਓ ਅਸੀਂ ਤੁਹਾਡੇ ਨਾਲ ਸਿੱਧੂ ਮੂਸੇਵਾਲਾ ਦੇ ਜੀਵਨ ਨਾਲ ਜੁੜਿਆ ਸਫਰ ਸਾਂਝਾ ਕਰਦੇ ਹਾਂ। ਸਿੱਧੂ ਮੂਸੇਵਾਲੇ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। ਸਿੱਧੂ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਹੋਇਆ ਸੀ। ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਸੇਵਾਮੁਕਤ ਫ਼ਾਇਰ ਬ੍ਰਿਗੇਡ ਕਰਮਚਾਰੀ ਹਨ ਅਤੇ ਸਿੱਧੂ ਦੀ ਮਾਤਾ ਚਰਨ ਕੌਰ ਸਿੱਧੂ ਪਿੰਡ ਮੂਸੇ ਦੀ ਸਰਪੰਚ ਰਹੀ ਹੈ। ਸਿੱਧੂ ਮੂਸੇਵਾਲਾ ਸਿੱਖ ਭਾਈਚਾਰੇ ਨਾਲ ਸਬੰਧਤ ਹੈ। ਸਿੱਧੂ ਮੂਸੇਵਾਲਾ ਇੱਕ ਪੰਜਾਬੀ ਲੇਖਕ (ਗੀਤਕਾਰ), ਪੰਜਾਬੀ ਗਾਇਕ, ਰੈਪਰ, ਪੇਸ਼ੇ ਵਜੋਂ ਅਭਿਨੇਤਾ ਹੈ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਵਾਲਾ ਇੱਕ ਯੁਵਾ ਰਾਜ ਨੇਤਾ ਵੀ ਸੀ। ਸਿੱਧੂ ਦੇ ਪਰਿਵਾਰ ਦੀ ਆਪਣੇ ਪਿੰਡ ਨਾਲ ਕਾਫੀ ਸਾਂਝ ਹੈ ਅਤੇ ਇਸੇ ਸਾਂਝ ਕਾਰਨ ਹੀ ਸ਼ੁਭਦੀਪ ਸਿੰਘ ਸਿੱਧੂ ਨੇ ਪਿੰਡ ਦਾ ਨਾਂ ਆਪਣੇ ਨਾਂ ਨਾਲ ਜੋੜ ਲਿਆ ਅਤੇ ਹੁਣ ਉਹ ਪੂਰੀ ਦੁਨੀਆ ‘ਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਿੱਧੂ ਮੂਸੇਵਾਲੇ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਸ਼ੁਭਦੀਪ ਪੜ੍ਹ ਕੇ ਵੱਡਾ ਇਨਸਾਨ ਬਣੇ ਪਰ ਸ਼ੁਭਦੀਪ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਸਿੱਧੂ ਨੇ ਆਪਣੀ ਸਕੂਲੀ ਪੜ੍ਹਾਈ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਤੋਂ ਕੀਤੀ। ਸਕੂਲ ਮਾਨਸਾ ਤੋਂ ਹੀ ਗਾਇਕੀ ਮੁਕਾਬਲੇ ਵਿੱਚ ਭਾਗ ਲੈਣ ਤੋਂ ਇਲਾਵਾ ਸ਼ੁਭਦੀਪ ਸਕੂਲ ਵਿੱਚ ਹੀ ਗਾਇਕੀ ਅਤੇ ਅਦਾਕਾਰੀ ਵਿੱਚ ਬਹੁਤ ਖੁਸ਼ ਰਹਿੰਦਾ ਸੀ। ਸਿੱਧੂ ਨੂੰ ਅਦਾਕਾਰੀ ਨਾਲੋਂ ਗਾਉਣ ਦਾ ਵਧੇਰਾ ਸ਼ੌਕ ਸੀ, ਇਸੇ ਕਰਕੇ ਉਸ ਦਾ ਝੁਕਾਅ ਗਾਇਕੀ ਵੱਧ ਗਿਆ। ਸਿੱਧੂ ਮੂਸੇਵਾਲੇ ਆਪਣੇ ਗੀਤ ਖੁਦ ਲਿਖਦਾ ਅਤੇ ਗਾਉਦਾ ਸੀ, ਸਿੱਧੂ ਸਖ਼ਤ ਮਿਹਨਤ ਕਰਦਾ ਰਿਹਾ, ਫਿਰ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਕੈਨੇਡਾ ਚਲਾ ਗਿਆ ਅਤੇ ਫਿਰ ਉਸ ਨੇ ਆਪਣਾ ਗਾਇਕੀ ਕਰੀਅਰ ਸ਼ੁਰੂ ਕੀਤਾ। ਗੀਤ “Licence” ਦੇ “Lyrics” ਲਿਖੇ ਜਿਸਨੂੰ ਨਾਮਵਰ ਗਾਇਕ “Ninja” ਨੇ ਗਾਇਆ ਸੀ ਅਤੇ ਇਹ ਗੀਤ ਸੁਪਰ ਡੁਪਰ ਹਿੱਟ ਵੀ ਗਿਆ ਅਤੇ ਫਿਰ ਉਸ ਦੇ ਆਪਣੇ ਗੀਤ “G Wagon” ਨਾਲ ਸਿੱਧੂ ਛਾ ਗਿਆ ਅਤੇ ਫਿਰ ਹਰ ਤਰਫ਼ ਉਸਦਾ ਹੀ ਜਲਵਾ ਵੇਖਣ ਨੂੰ ਮਿਲਿਆ। ਮੂਸੇਵਾਲਾ ਨੇ ਆਪਣੀ ਖੁਦ ਦੀ ਪ੍ਰੋਡਕਸ਼ਨ ਕੰਪਨੀ ਜੱਟ ਲਾਈਫ ਸਟੂਡੀਓਜ਼ ਦੀ ਫਿਲਮ “ਯੈੱਸ ਆਈ ਐਮ ਸਟੂਡੈਂਟ” ਨਾਲ ਪੰਜਾਬੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਗਿੱਲ ਰੌਂਤਾ ਦੁਆਰਾ ਲਿਖੀ ਗਈ ਸੀ ਅਤੇ ਇਸ ਫਿਲਮ ਦਾ ਨਿਰਦੇਸ਼ਨ ਤਨਵੀਰ ਸਿੰਘ ਜਗਪਾਲ ਨੇ ਕੀਤਾ। ਇਸ ਤੋਂ ਇਲਾਵਾ ਮੂਸੇਵਾਲਾ ਫਿਲਮ ‘ਤੇਰੀ ਮੇਰੀ ਜੋੜੀ’ ‘ਚ ਵੀ ਕੰਮ ਕੀਤਾ ਸੀ।

See also  ਪੰਜਾਬ ਪੁਲਿਸ ਦੇ ਤਿੰਨ ਪੀਪੀਐਸ ਅਧਿਕਾਰੀਆਂ ਸਮੇਤ 14 ਅਧਿਕਾਰੀਆਂ/ਕਰਮਚਾਰੀਆਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਮੈਡਲ ਨਾਲ ਕੀਤਾ ਜਾਵੇਗਾ ਸਨਮਾਨਿਤ
SIDHU MOOSEWALA

ਸਿੱਧੂ ਮੂਸੇਵਾਲਾ ਲਗਜ਼ਰੀ ਕਾਰਾਂ ਦਾ ਸ਼ੌਕੀਨ ਸੀ ਅਤੇ ਉਸ ਕੋਲ ਕਈ ਮਹਿੰਗੀਆਂ ਅਤੇ ਲਗਜ਼ਰੀ ਕਾਰਾਂ ਸਨ, ਜਿਨ੍ਹਾਂ ਵਿਚੋਂ ਫੋਰਡ ਮਸਟੈਂਗ, ਰੇਂਜ ਰੋਵਰ, ਮਿਤਸੁਬੀਸ਼ੀ ਪਜੇਰੋ, ਟੋਇਟਾ ਫਾਰਚਿਊਨਰ, ਮਹਿੰਦਰਾ ਸਕਾਰਪੀਓ ਆਦਿ ਸ਼ਾਮਲ ਹਨ। ਜੇਕਰ ਕਮਾਈ ਦੀ ਗੱਲ ਕਰੀਏ ਤਾਂ ਸਿੱਧੂ ਦੀ ਕਮਾਈ ਦਾ ਮੁੱਖ ਸਾਧਨ ਗਾਇਕੀ, ਸ਼ੋਅ ਅਤੇ ਐਕਟਿੰਗ ਸੀ। ਸਿੱਧੂ ਕਮਾਈ ਮੰਨੀਏ ਤਾਂ 2021 ਦੀ ਕਮਾਈ 110 ਕਰੋੜ ਦੇ ਨੇੜੇ ਤੇੜੇ ਸੀ। ਸਿੱਧੂ ਮੂਸੇਵਾਲਾ ਨੇ ਆਪਣੇ ਜ਼ਿਲ੍ਹੇ ਮਾਨਸਾ ਤੋਂ 2022 ਦੀਆਂ ਪੰਜਾਬ ਚੋਣਾਂ ਲੜਨ ਦਾ ਐਲਾਨ ਕੀਤਾ। ਸਿੱਧੂ ਨੇ ਇਹ ਐਲਾਨ 3 ਦਸੰਬਰ 2021 ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੀਤਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੰਧੂ ਨੇ ਗਾਇਕ ਮੂਸੇਵਾਲਾ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਦਾ ਮੰਨਣਾ ਸੀ ਕਿ ਸਿੱਧੂ ਨੌਜਵਾਨ ਆਗੂ ਹਨ ਜੋ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਉਨ੍ਹਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪੰਜਾਬੀ ਨੌਜਵਾਨਾਂ ਨੂੰ ਸਹੀ ਦਿਸ਼ਾ ਮਿਲੇਗੀ। ਸਿੱਧੂ ਮੂਸੇਵਾਲਾ ਦਾ ਮੰਨਣਾ ਸੀ ਕਿ ਉਹ ਪੈਸਾ ਜਾਂ ਪ੍ਰਸਿੱਧੀ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ। ਉਹ ਸਿਰਫ ਆਪਣੇ ਇਲਾਕੇ ਦੇ ਲੋਕਾਂ ਲਈ ਆਵਾਜ਼ ਬੁਲੰਦ ਕਰਨ ਅਤੇ ਸਰਕਾਰੀ ਸਿਸਟਮ ਦਾ ਹਿੱਸਾ ਬਣ ਕੁਝ ਚੰਗੀਆਂ ਤਬਦੀਲੀਆਂ ਲਿਆਉਣ ਲਈ ਰਾਜਨੀਤੀ ‘ਚ ਆਇਆ ਸੀ। ਕਾਂਗਰਸੀ ਆਗੂ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਨਸਾ ਜ਼ਿਲ੍ਹੇ ਵਿੱਚ 29 ਮਈ 2022 ਨੂੰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੂਸੇਵਾਲਾ ਜੋ ਕਿ ਦੋ ਹੋਰ ਸਾਥੀਆਂ ਨਾਲ ਆਪਣੀ ਐਸਯੂਵੀ ਗੱਡੀ ਵਿੱਚ ਆਪਣੇ ਪਿੰਡ ਮਾਨਸਾ ਤੋਂ ਨਿਕਲੇ ਸਨ ਉਨ੍ਹਾਂ ਨੂੰ ਨਾਲ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਚਲਾ ਕਤਲ ਕਰ ਦਿੱਤਾ ਗਿਆ। ਸਿੱਧੂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਿੱਧੂ ਮੂਸੇਂਵਾਲਾ ਦੀ ਮੌਤ ਦਾ ਹਰ ਵਰਗ ਦੇ ਿੲਨਸਾਨ ਨੂੰ ਧੱਕਾ ਲੱਗਾ ਕਿਉ ਕਿ ਉਹ ਬੇਕਸੂਰ ਜਾਪ ਰਿਹਾ ਸੀ ਅਤੇ ਉਸਦੇ ਦੁਨਿਆ ਤੋ ਜਾਣ ਨਾਲ ਜਿੱਥੇ ਮਾਪਿਆ ਨੂੰ ਘਾਟਾ ਪਿਆ ਉੱਥੇ ਉਸਦੇ ਦੇਸ਼ ਦੁਨਿਆ ਵਿੱਚ ਵਸਦੇ ਕਰੌੜਾਂ ਚਾਹੁਣ ਵਾਲਿਆ ਲਈ ਵੀ ਬੁਰੀ ਖਰਬ ਸੀ। ਸਿੱਧੂ ਨੇ ਜਿੰਦਗੀ ਭਾਵੇ ਥੋੜੀ ਬਤੀਤ ਕੀਤੀ ਪਰ ਦੁਨਿਆ ਵਿੱਚ ਆਪਣਾ ਿੲੱਕ ਅਨੌਖੀ ਛਾਪ ਛੱਡ ਗਿਆ।

See also  ਫਿਰੋਜ਼ਪੁਰ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਸਾਬਕਾ ਐੱਮ ਸੀ ਦੀ ਕੀਤੀ ਲੁੱਟ ਖੋਹ