ਸਿੱਖਾਂ ਲਈ ਹੈਲਮੇਟ ਦਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵਿਰੋਧ, ਕਿਹਾ ‘ਪੱਗ ਕੱਪੜਾ ਨਹੀਂ ਸਗੋਂ ਗੁਰੂਆਂ ਵਲੋਂ ਬਖਸ਼ੀਆ ਤਾਜ ਹੈ’

ਭਾਰਤ ਸਰਕਾਰ ਵੱਲੋ ਸਿੱਖ ਫੌਜੀਆਂ ਨੂੰ ਦਸਤਾਰ ਦੀ ਬਜਾਏ ਜਬਰਨ ਹੈਲਮੇਟ ਲਾਗੂ ਕਰਨ ਉਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਤਿੱਖਾ ਪ੍ਰਤੀਕਰਮ ਉਨ੍ਹਾਂ ਕਿਹਾ ਸਿੱਖਾਂ ਲਈ ਕਿਸੇ ਵੀ ਕਿਸਮ ਦਾ ਹੈਲਮੇਟ ਪਾਉਣਾ ਵਰਜਿਤ ਹੈ ਤੇ ਇਹ ਵੀ ਕਿਹਾ ਕਿ ਹੈਲਮੇਟ ਪਾਉਣਾ ਸਿੱਖਾਂ ਦੀ ਵੱਖਰੀ ਪਛਾਣ ਖਤਮ ਕਰਨ ਵਰਗਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੱਗ ਕੱਪੜਾ ਨਹੀਂ, ਗੁਰੂਆਂ ਵੱਲੋਂ ਬਖਸ਼ਿਆ ਤਾਜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਟੋਪੀ ਪਾਉਣਾ ਮਰਿਆਦਾ ਦੇ ਖਿਲਾਫ਼ ਤੇ ਇਹ ਵੀ ਕਿਹਾ ਕਿ ਆਪਣੇ ਫੈਸਲੇ ‘ਤੇ ਮੁੜ ਗੌਰ ਕਰੇ ਕੇਂਦਰ ਅਤੇ ਇਹ ਵੀ ਕਿਹਾ ਕਿ ਦਰਅਸਲ ਕੇਂਦਰ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮੇਟ ਨੂੰ ਪ੍ਰਵਾਨਗੀ ਦੀ ਤਿਆਰੀ ‘ਚ ਹੈ।

Sikh Regiment

ਦੱਸ ਦਈਏ ਕਿ ਬੈਲਿਸਟਿਕ ਹੈਲਮੇਟ ਦਾ ਇਸਤੇਮਾਲ ਪੂਰੇ ਸਿਰ ਨੂੰ ਢੱਕਣ ਲਈ ਕੀਤਾ ਜਾਵੇਗਾ। ਪ੍ਰਪੋਜ਼ਲ ਵਿਚ ਹੈਲਮੇਟ ਦੇ ਡਿਜ਼ਾਈਨ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਇਹ ਸਿੱਖ ਜਵਾਨਾਂ ਦੇ ਸਿਰ ਦੇ ਆਕਾਰ ਦੇ ਅਨੁਸਾਰ ਹੋਣਾ ਚਾਹੀਦਾ ਹੈ। ਇਕ ਅਧਿਕਾਰਤ ਬਿਆਨ ਮੁਤਾਬਕ ਜਵਾਨਾਂ ਲਈ 8911 ਵੱਡੇ ਅਤੇ 3819 ਵਾਧੂ ਵੱਡੇ ਹੈਲਮੇਟ ਖਰੀਦਣ ਦਾ ਪ੍ਰਸਤਾਵ ਹੈ। ਇਕ ਅਧਿਕਾਰੀ ਨੇ ਕਿਹਾ ਕਿ ਭਾਰਤ ਵਿਚ ਸਿੱਖ ਫ਼ੌਜੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਹ ਦੁਨੀਆ ਦੀ ਪਹਿਲੀ ਖਰੀਦ ਹੋਵੇਗੀ, ਜਿਸ ਨੂੰ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤਾ ਗਿਆ ਹੈ।
ਅਧਿਕਾਰੀਆਂ ਮੁਤਾਬਕ ਇਸ ਹੈਲਮੇਟ ਨੂੰ ਵੱਧ ਆਰਾਮਦਾਇਕ ਅਤੇ ਜੰਗ ਦੇ ਹਿਸਾਬ ਨਾਲ ਤਿਆਰ ਕੀਤਾ ਗਿਆ ਹੈ। ਮੌਜੂਦਾ ਸਮੇਂ ਵਿਚ ਵਰਤੋਂ ‘ਚ ਆਉਣ ਵਾਲੇ ਹੈਲਮੇਟ ਉਨ੍ਹਾਂ ਸਿੱਖ ਫ਼ੌਜੀਆਂ ਦੀ ਸੁਰੱਖਿਆ ਅਤੇ ਆਰਮ ਦੇ ਅਨੁਕੂਲ ਨਹੀਂ ਹਨ, ਜੋ ਕਿ ਪੱਗੜੀ ਦੇ ਉੱਪਰ ਪਹਿਨਦੇ ਹਨ। ਇਕ ਕੰਪਨੀ ਨੇ ਪਿਛਲੇ ਸਾਲ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਸਿੱਖ ਫ਼ੌਜੀਆਂ ਲਈ ਹੈਲਮੇਟ ਦੀ ਖੋਜ ਕੀਤੀ ਸੀ। ਰਿਪੋਰਟਾਂ ਮੁਤਾਬਕ ਹੈਲਮੇਟ ਦੁਨੀਆ ਭਰ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਹੈਲਮੇਟ ਹੈ, ਕਿਉਂਕਿ ਅੱਜ ਤੱਕ ਸਿੱਖ ਫ਼ੌਜੀ ਅਜਿਹੇ ਹੈਲਮੇਟ ਦਾ ਇਸਤੇਮਾਲ ਕਰਨ ਵਿਚ ਅਸਮਰੱਥ ਸਨ, ਜਿਸ ਨੂੰ ਪੱਗੜੀ ਦੇ ਉੱਪਰ ਆਰਾਮ ਨਾਲ ਪਹਿਨਿਆ ਜਾ ਸਕੇ।

See also  ਸਰਬੱਤ ਖਾਲਸਾ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਕੀਤੀ ਪ੍ਰੈਸ ਕਾਨਫਰੰਸ

ਸਿੱਖ ਫ਼ੌਜੀਆਂ ਲਈ ਹੈਲਮੇਟ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵਿਰੋਧ ਸਰਕਾਰ ਨੂੰ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ ਕਿਹਾ- ਇਹ ਫੈਸਲਾ ਸਿਖਾਂ ਦੀ ਵੱਖਰੀ ਪਛਾਣ ਖ਼ਤਮ ਕਰਨ ਵਾਲਾ

Post By; Tarandeep singh