ਅੰਮ੍ਰਿਤਸਰ:- ਪੰਜਾਬ ਪੁਲੀਸ ਦੇ ਬਰਖਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋ ਦੇ ਹਕ ਵਿਚ ਪੰਜਾਬੀ ਮੰਚ ਅਤੇ ਉਹਨਾ ਦੀ ਬੇਟੀ ਸੁਪ੍ਰੀਤ ਵਲੋ ਮੋਰਚਾ ਖੋਲ੍ਹਦਿਆ ਪਿਤਾ ਬਲਵਿੰਦਰ ਸੈਖੌ ਤੇ ਪੰਜਾਬ ਸਰਕਾਰ ਵਲੋ ਨਜਾਇਜ ਧੱਕਾ ਕਰਨ ਦੇ ਦੋਸ਼ ਲਾਏ ਹਨ ਅਤੇ ਉਹਨਾ ਕਿਹਾ ਕਿ ਮੇਰੇ ਪਿਤਾ ਨੂੰ ਨਸ਼ੇ ਖਿਲਾਫ ਅਵਾਜ ਚੁਕਣ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ।
ਡੀ ਐਸ ਪੀ ਬਲਵਿੰਦਰ ਸਿੰਘ ਸੇਖੋ ਦੀ ਪੁਤਰੀ ਸੁਪ੍ਰੀਤ ਕੌਰ ਅਤੇ ਪੰਜਾਬ ਵਿਕਾਸ ਮੰਚ ਦੇ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਡੀ ਐਸ ਪੀ ਬਲਵਿੰਦਰ ਸੈਖੋ ਬਤੌਰ ਪੁਲਿਸ ਅਧਿਕਾਰੀ ਨਸ਼ੇ ਖਿਲਾਫ ਅਵਾਜ ਚੁਕ ਰਹੇ ਸਨ ਅਤੇ ਨਸ਼ੇ ਦੇ ਨੇਕਸੇਸ ਨੂੰ ਠਲ ਪਾਉਣ ਦੀ ਗਲ ਕਰਦੇ ਸਨ ਜੋ ਕਿ ਕੁਝ ਕੁ ਘਰਾਣਿਆ ਨੂੰ ਮੰਜੂਰ ਨਹੀ ਸੀ ਜਿਸਦੇ ਚਲਦੇ ਉਹਨਾ ਨੂੰ ਨਜਾਇਜ ਬਰਖਾਸਤ ਕਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਹ ਪਹਿਲਾ ਵੀ ਨਸ਼ੇ ਦੇ ਖਿਲਾਫ ਲੜ ਰਹੇ ਸਨ ਅਤੇ ਹੁਣ ਵੀ ਉਹਨਾ ਦੀ ਲੜਾਈ ਨਸ਼ੇ ਦੇ ਖਿਲਾਫ ਹੈ ਜਿਸਦੇ ਚਲਦੇ ਅਜ ਪੰਜਾਬੀ ਮੰਚ ਵਲੋ ਉਹਨਾ ਦੀ ਅਵਾਜ ਬੁਲੰਦ ਕਰਨ ਸੰਬਧੀ ਇਥੇ ਪ੍ਰੈਸ ਕਾਨਫਰੰਸ ਰਖੀ ਗਈ ਹੈ ਜਿਸ ਵਿਚ ਸਰਕਾਰ ਨੂੰ ਚੇਤਾਇਆ ਜਾ ਰਿਹਾ ਕਿ ਬਣਦੀ ਕਾਰਵਾਈ ਦੇ ਹਿਸਾਬ ਨਾਲ ਚਲੇ। ਡੀ ਐਸ ਪੀ ਬਲਵਿੰਦਰ ਸੈਖੋ ਦੇ ਮੀਡੀਆ ਸਾਹਮਣੇ ਅਗਰੇਸਿਵ ਹੌਣ ਬਾਰੇ ਬੇਟੀ ਸੁਪ੍ਰੀਤ ਕੌਰ ਨੇ ਦੱਸਿਆ ਕਿ ਅਸੀ ਇਨਸਾਫ ਨਾ ਮਿਲਣ ਤਕ ਸੰਘਰਸ਼ਸ਼ੀਲ ਰਹਾਂਗੇ।
post by parmvir singh