ਸਾਂਝ ਚੈਰੀਟੇਬਲ ਸੁਸਾਇਟੀ ਵੱਲੋਂ ਕੀਤਾ ਗਿਆ ਪ੍ਰਵਾਸੀ ਮਾਤਾ ਦਾ ਅੰਤਿਮ ਸੰਸਕਾਰ

ਅੰਮ੍ਰਿਤਸਰ ਦੇ ਸਾਂਝ ਚੈਰੀਟੇਬਲ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਭੁਪਿੰਦਰ ਸਿੰਘ ਕਥਾਵਾਚਕ ਦੇ ਨਾਲ ਨਾਲ ਸਮਾਜ ਕੰਮਾਂ ਚ ਵੀ ਚੰਗਾ ਨਾਮ ਬਣਾਇਆ ਗਿਆ ਹੈ,ਕਰੋਣਾ ਕਾਲ ਤੋਂ ਸ਼ੁਰੂ ਕੀਤੀ ਸੇਵਾ ਅੱਜ ਤੱਕ ਨਿਰੰਤਰ ਜਾਰੀ ਹੈ,ਭਾਈ ਭੁਪਿੰਦਰ ਸਿੰਘ ਵੱਲੋ ਬੇਸਹਾਰਾ ਅਤੇ ਲਵਾਰਿਸ ਲੋਕਾ ਦੀ ਦੇਖ ਭਾਲ ਵਾਸਤੇ ਤੇਰੀ ਓਟ ਆਸਰਾ ਬਿਰਧ ਆਸ਼ਰਮ ਵੀ ਚਲਾਇਆ ਜਾ ਰਿਹਾ ਹੈ ਜਿਸ ਵਿਚ ਬਜ਼ੁਰਗ ਬੇਸਹਾਰਾ ਅਤੇ ਲਵਾਰਿਸ ਲੋਕਾ ਦੀ ਦੇਖ ਰੇਖ ਕੀਤੀ ਜਾਂਦੀ ਹੈ ਅਤੇ ਓਹਨਾ ਨੂ ਘਰ ਵਾਲਾ ਮਾਹੌਲ ਮੁਹਈਆ ਕਰਵਾਇਆ ਜਾਂਦਾ ਹੈ, ਪਿੱਛਲੇ ਦਿਨੀ ਇਸ ਆਸ਼ਰਮ ਵਿੱਚ ਇੱਕ ਪ੍ਰਵਾਸੀ ਮਾਤਾ ਨੂੰ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ ਤਰਸਯੋਗ ਹਾਲਤ ਵਿੱਚ ਬਿਮਾਰ ਪਈ ਹੋਈ ਸੀ ਨੂੰ ਲੈਕੇ ਆਸ਼ਰਮ ਲੈਕੇ ਆਏ ਸੀ ਜਿਸਦੀ ਹਾਲਤ ਬਹੁਤ ਹੀ ਨਾਜ਼ੁਕ ਸੀ ਜਿਸਦਾ ਸੰਸਥਾ ਵੱਲੋਂ ਬਹੁਤ ਇਲਾਜ ਵੀ ਕਰਵਾਇਆ ਗਿਆ ਸੀ ਪਰ ਪ੍ਰਵਾਸੀ ਮਾਤਾ ਦੀ ਅੱਜ ਮੌਤ ਹੋ ਗਈ ਜਿਸ ਤੋਂ ਬਾਅਦ ਸੰਸਥਾ ਦੇ ਮੁਖੀ ਭਾਈ ਭੁਪਿੰਦਰ ਸਿੰਘ ਦੇ ਯਤਨਾਂ ਸਦਕਾ ਅੱਜ ਬਜ਼ੁਰਗ ਪ੍ਰਵਾਸੀ ਮਾਤਾ ਦਾ ਅੰਤਿਮ ਸੰਸਕਾਰ ਗੁਰਦਵਾਰਾ ਸਹੀਦਾਂ ਸਾਹਿਬ ਦੇ ਨੇੜੇ ਸਮਸ਼ਾਨਘਾਟ ਵਿੱਚ ਕੀਤਾ ਗਿਆ। ਉਥੇ ਹੀ ਭਾਈ ਭੁਪਿੰਦਰ ਸਿੰਘ ਅਤੇ ਓਹਨਾਂ ਦੇ ਸਾਥੀਆ ਵੱਲੋ ਮਾਤਾ ਦੇ ਅੰਤਿਮ ਸੰਸਕਾਰ ਦੀਆ ਰਸਮਾਂ ਨੂੰ ਪੂਰਾ ਕੀਤਾ ਗਿਆ

See also  ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਧਾਮੀ ਨੇ ਦੁੱਖ ਪ੍ਰਗਟਾਇਆ