ਕਿਸਾਨਾਂ ਦੇ ‘ਦਿੱਲੀ ਕੂਚ’ ਕਾਰਨ ਸ਼ੰਭੂ ਬਾਰਡਰ ਬੰਦ। ਕਿਸਾਨ ਫਤਹਿਗੜ੍ਹ ਸਾਹਿਬ ਤੋਂ ਦਿੱਲੀ ਵੱਲ ਵਧ ਰਹੇ ਹਨ। ਕਿਸਾਨਾਂ ਦੀ ਦਿੱਲੀ ਕੂਚ ਕਾਰਨ ਇਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਦਾ ਸ਼ੰਭੂ ਬਾਰਡਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਕਿਸਾਨਾਂ ਵੱਲੋਂ ਦਿੱਲੀ ਕਿਸਾਨ ਘਾਟ ‘ਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਅਜਿਹੇ ਵਿਚ ਹਰਿਆਣਾ ਦੀ ਅੰਬਾਲਾ ਪੁਲਸ ਨੇ ਰਾਤ ਤੋਂ ਹੀ ਸੜਕ ਬੰਦ ਕਰਨ ਦੀ ਤਿਆਰੀ ਕਰ ਲਈ ਸੀ ਅਤੇ ਹੁਣ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਬਦਲਵੇਂ ਰਸਤੇ ਵਰਤਣ।ਦਰਅਸਲ, ਭਾਰਤ-ਅਮਰੀਕਾ ਟ੍ਰੇਡ ਡੀਲ ਦੇ ਵਿਰੋਧ ਵਿਚ ਦਿੱਲੀ ਦੇ ਕਿਸਾਨ ਘਾਟ ‘ਤੇ ਦੇਸ਼ ਭਰ ਤੋਂ ਕਿਸਾਨਾਂ ਨੇ ਇਕੱਠੇ ਹੋਣ ਦੀ ਕਾਲ ਦਿੱਤੀ ਸੀ, ਪਰ ਹਰਿਆਣਾ ਪੁਲਸ ਵੱਲੋਂ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ। ਹਾਲਾਂਕਿ, ਪੰਜਾਬ ਦੇ ਕਿਸਾਨਾਂ ਵੱਲੋਂ ਅੱਜ ਸਵੇਰੇ 5:00 ਵਜੇ ਫਤਹਿਗੜ੍ਹ ਸਾਹਿਬ ਤੋਂ ਵੱਡੀ ਗਿਣਤੀ ਵਿਚ ਕਿਸਾਨ ਕਾਫ਼ਲਿਆਂ ਸਮੇਤ ਦਿੱਲੀ ਵੱਲ ਵਧਣਾ ਸ਼ੁਰੂ ਕਰ ਚੁੱਕੇ ਹਨ। ਪਰ ਹੁਣ ਉਨ੍ਹਾਂ ਨੂੰ ਬਾਰਡਰ ‘ਤੇ ਰੋਕ ਲਿਆ ਗਿਆ ਹੈ।ਕਿਸਾਨਾਂ ਨੂੰ ਸ਼ੰਭੂ ਬਾਰਡਰ ‘ਤੇ ਰੋਕਣ ਲਈ ਹਰਿਆਣਾ ਪੁਲਸ ਵੱਲੋਂ ਪੰਜਾਬ ਅਤੇ ਹਰਿਆਣਾ ਨੂੰ ਜੋੜਨ ਵਾਲੇ ਘੱਗਰ ਪੁੱਲ ‘ਤੇ ਬੈਰੀਕੇਡ ਲਗਾ ਦਿੱਤੇ ਗਏ ਹਨ ਅਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ।ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿਚ ਕਿਸਾਨ ਸ਼ੰਭੂ ਬਾਰਡਰ ਵੱਲ ਵਧ ਰਹੇ ਹਨ। ਇਸ ਦੌਰਾਨ ਪੰਧੇਰ ਨੇ ਕਿਹਾ ਕਿ “ਅਸੀਂ ਟਕਰਾਅ ਨਹੀਂ ਚਾਹੁੰਦੇ ਅਤੇ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ। ਕੀ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ?”Rozana Times
- Advertisement -
Recent Posts
Most Popular
Jagtar Sanghera on Sukhbir Badal | ‘ਸੁਖਬੀਰ ਬਾਦਲ ਜੋ ਮਰਜ਼ੀ ਬੋਲਣ, ਫਰਕ ਨਹੀਂ ਪੈਂਦਾ’...
ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਚੰਡੀਗੜ੍ਹ ਸਥਿਤ SIT ਦਫ਼ਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਜਾਰੀ ਹੈ। ਜਾਣਕਾਰੀ ਮੁਤਾਬਕ,...
Farmers Delhi March | ਪੁਲਿਸ ਨੇ ਸ਼ੰਭੂ ਰੋਕੇ ਦਿੱਲੀ ਜਾਂਦੇ ਕਿਸਾਨ, ਸਖਤ ਬੈਰੀਕੇਡਿੰਗ, ਭਖਿਆ...
[ad_
ਅੱਜ ਦਿੱਲੀ ਦੇ ਕਿਸਾਨ ਘਾਟ 'ਤੇ ਹੋਣ ਵਾਲੀ ਕਿਸਾਨ ਮਹਾਰੈਲੀ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। ਪੰਜਾਬ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ...
ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੂੰ ਰੋਕਿਆ, ਭਾਰੀ ਪੁਲਸ ਬਲ ਤਾਇਨਾਤ, ਨੈਸ਼ਨਲ ਹਾਈਵੇ ਮੁਕੰਮਲ ਬੰਦ...
ਕਿਸਾਨਾਂ ਦੇ 'ਦਿੱਲੀ ਕੂਚ' ਕਾਰਨ ਸ਼ੰਭੂ ਬਾਰਡਰ ਬੰਦ। ਕਿਸਾਨ ਫਤਹਿਗੜ੍ਹ ਸਾਹਿਬ ਤੋਂ ਦਿੱਲੀ ਵੱਲ ਵਧ ਰਹੇ ਹਨ। ਕਿਸਾਨਾਂ ਦੀ ਦਿੱਲੀ ਕੂਚ ਕਾਰਨ ਇਕ ਵਾਰ...
ਚਰਨਜੀਤ ਚੰਨੀ ਤੇ ਰੰਧਾਵਾ ਨੂੰ ਕੀਤਾ ਡਿਟੇਨ, PM ਦੇ ਘਰ ਮੁਹਰੇ ਕਾਂਗਰਸ ਦਾ ਪ੍ਰਦਰਸ਼ਨ...
ਚਰਨਜੀਤ ਚੰਨੀ ਤੇ ਰੰਧਾਵਾ ਨੂੰ ਕੀਤਾ ਡਿਟੇਨ, PM ਦੇ ਘਰ ਮੁਹਰੇ ਕਾਂਗਰਸ ਦਾ ਪ੍ਰਦਰਸ਼ਨਚਰਨਜੀਤ ਚੰਨੀ ਤੇ ਰੰਧਾਵਾ ਨੂੰ ਕੀਤਾ ਡਿਟੇਨ, PM ਦੇ ਘਰ ਮੁਹਰੇ...
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਨੇ ਇਕਬਾਲ ਸਿੰਘ ਝੂੰਦਾਂ ਨੂੰ ਪਾਰਟੀ ਵਿੱਚੋਂ ਕੱਢਿਆ |
ਸ ਵਡਾਲਾ ਨੇ ਕਿਹਾ ਕਿ ਅਨੁਸ਼ਾਸਨੀ ਕਮੇਟੀ ਦੀ ਸਿਫਾਰਸ਼ 'ਤੇ ਸ ਇਕਬਾਲ ਸਿੰਘ ਝੂੰਦਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕਰ ਦਿੱਤਾ ਗਿਆ...















