ਬੰਦੀ ਸਿੰਘਾ ਦੀ ਰਿਹਾਈ ਲਈ ਜਿਥੇ ਸਿੰਘ ਜਥੇਬੰਦੀਆ ਰਿਹਾਈ ਲਈ ਮੋਰਚੇ ਲਗਾ ਰਹੀਆ ਹਨ ਉਥੇ ਹੀ ਅਜ ਸ਼ਿਵ ਸ਼ੈਨਾ ਭਗਵਾ ਦੇ ਆਗੂਆ ਵਲੋ ਇਸ ਸੰਬਧੀ ਬੰਦੀ ਸਿੰਘਾ ਦੀ ਰਿਹਾਈ ਨੂੰ ਗਲਤ ਦਸਦਿਆ ਵਿਰੋਧ ਵਿਚ ਭਗਵਾ ਮਾਰਚ ਕੱਢਣ ਦਾ ਪ੍ਰੋਗਰਾਮ ਮਿਥਿਆ ਸੀ ਪਰ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾ ਉਪਰ ਇਸਨੂੰ ਮੁਲਤਵੀ ਕਰ ਦਿਤਾ ਗਿਆ ਹੈ ਅਤੇ ਸ਼ਿਵ ਸੈਨਾ ਆਗੂਆ ਵਲੋ ਇਸ ਸੰਬਧੀ ਕੁਝ ਦਿਨ ਹਟ ਕੇ ਭਗਵਾ ਮਾਰਚ ਕੱਢਣ ਦੀ ਗਲ ਆਖੀ ਹੈ।
ਇਸ ਮੌਕੇ ਸ਼ਿਵ ਸੈਨਾ ਆਗੂ ਦਵੇਸ਼ਰ ਅਤੇ ਸੰਤੋਖ ਸਿੰਘ ਗਿਲ ਨੇ ਦੱਸਿਆ ਕਿ ਅਜ ਸ਼ਿਵ ਸੈਨਾ ਭਗਵਾ ਵਲੋ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਬਾਹਰ ਇਕਠੇ ਹੋ ਬੰਦੀ ਸਿੰਘਾ ਦੀ ਰਿਹਾਈ ਦੇ ਵਿਰੋਧ ਵਿਚ ਇਕ ਭਗਵਾ ਮਾਰਚ ਦੀ ਤਿਆਰੀ ਕੀਤੀ ਗਈ ਸੀ ਪਰ ਪ੍ਰਸ਼ਾਸ਼ਨ ਦੇ ਨਿਰਦੇਸ਼ਾ ਉਪਰ ਅਜ ਇਸ ਨੂੰ ਮੁਲਤਵੀ ਕੀਤਾ ਗਿਆ ਹੈ ਪਰ ਸਾਡੇ ਵਲੋ ਬੰਦੀ ਸਿੰਘਾ ਦੀ ਰਿਹਾਈ ਦਾ ਵਿਰੋਧ ਨਿਰੰਤਰ ਜਾਰੀ ਰਖਿਆ ਜਾਵੇਗਾ ਕਿਉਕਿ ਉਹ ਬੰਦੀ ਸਿੰਘ ਨਹੀ ਆਤੰਕਵਾਦੀ ਹਨ ਜਿਹਨਾ ਹਜਾਰਾ ਬੇਕਸੂਰ ਲੋਕਾ ਦੀ ਹਤਿਆ ਕੀਤੀ ਹੈ ਅਜਿਹੇ ਹਤਿਆਰਿਆ ਨੂੰ ਸਮਾਜ ਵਿਚ ਛਡਣਾ ਸੁਰਖਿਤ ਨਹੀ ਜਿਸਦੇ ਚਲਦੇ ਸ਼ਿਵ ਸੈਨਾ ਭਗਵਾ ਵਲੋ ਇਸ ਸੰਬਧੀ ਵਿਰੋਧ ਜਾਰੀ ਰਖਿਆ ਜਾਵੈਗਾ।