ਸਵਾਤੀ ਮਾਲੀਵਾਲ ਨੂੰ ਕਾਰ ਨਾਲ ਘਸੀਟਣ ਵਾਲੇ ਦੋਸ਼ੀ ਨੂੰ ਮਿਲੀ ਜ਼ਮਾਨਤ

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨਾਲ ਛੇੜਛਾੜ ਕਰਨ ਅਤੇ ਘਸੀਟਣ ਦੇ ਦੋਸ਼ੀ ਹਰੀਸ਼ਚੰਦਰ ਨੂੰ ਸ਼ਨੀਵਾਰ ਨੂੰ ਸਾਕੇਤ ਕੋਰਟ ਦੇ ਮੈਟਰੋਪੋਲੀਟਨ ਮੈਜਿਸਟ੍ਰੇਟ ਸੰਘਮਿਤਰਾ ਨੇ 50,000 ਰੁਪਏ ਦੇ ਜ਼ਮਾਨਤੀ ਬਾਂਡ ‘ਤੇ ਜ਼ਮਾਨਤ ਦੇ ਦਿੱਤੀ। ਆਪਣੇ ਹੁਕਮ ਵਿੱਚ ਜੱਜ ਨੇ ਕਿਹਾ ਕਿ ਮੇਰਾ ਵਿਚਾਰ ਹੈ ਕਿ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਰੱਖਣ ਦਾ ਕੋਈ ਲਾਭਦਾਇਕ ਮਕਸਦ ਨਹੀਂ ਹੈ।

ਧਾਰਾ 354 ਨੂੰ ਛੱਡ ਕੇ, ਦੋਸ਼ੀ ਦੇ ਖਿਲਾਫ ਲਗਾਏ ਗਏ ਸਾਰੇ ਅਪਰਾਧ ਜ਼ਮਾਨਤੀ ਹਨ। ਸੁਣਵਾਈ ਦੌਰਾਨ, ਅਦਾਲਤ ਨੇ ਮਾਮਲੇ ਦੇ ਪੁਲਿਸ ਜਾਂਚ ਅਧਿਕਾਰੀ (IO) ਨੂੰ ਦੋਸ਼ੀ ਦੀ ਹਿਰਾਸਤੀ ਪੁੱਛਗਿੱਛ ਦੀ ਲੋੜ ਬਾਰੇ ਪੁੱਛਿਆ, ਜਿਸ ‘ਤੇ IO ਨੇ ਨਾਂਹ ਵਿੱਚ ਜਵਾਬ ਦਿੱਤਾ। ਜਿਸ ਤੋਂ ਬਾਅਦ ਮਾਮਲੇ ਦੇ ਦੋਸ਼ੀ ਨੂੰ ਜ਼ਮਾਨਤ ਮਿਲ ਗਈ ਸੀ।

ਮਾਲੀਵਾਲ ਨੇ ਦੋਸ਼ ਲਾਇਆ ਸੀ ਕਿ ਜਦੋਂ ਉਹ ਰਾਤ ਨੂੰ ਜਾਂਚ ਲਈ ਗਈ ਸੀ ਤਾਂ ਨਸ਼ੇ ਵਿੱਚ ਧੁੱਤ ਵਿਅਕਤੀ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਏਮਸ ਤੋਂ ਬਾਹਦਰ 10-15 ਮੀਟਰ ਤੱਕ ਆਪਣੀ ਕਾਰ ਨਾਲ ਘਸੀਟਦਾ ਰਿਹਾ।

Post By Tarandeep Singh

See also  ਸਿੱਖ ਇਕ ਵੱਖਰੀ ਤੇ ਨਿਰਾਲੀ ਕੌਮ, ਇਸ ਦੀ ਪਛਾਣ ਤੇ ਸੱਭਿਆਚਾਰ ਬਿਲਕੁਲ ਮੌਲਕ- ਐਡਵੋਕੇਟ ਧਾਮੀ