ਸਰਬੱਤ ਖਾਲਸਾ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਕੀਤੀ ਪ੍ਰੈਸ ਕਾਨਫਰੰਸ

ਕਾਰਜਕਾਰੀ ਪ੍ਰਧਾਨ ਜਥੇਦਾਰ ਧਿਆਨ ਸਿੰਘ ਮੰਡ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਲਦ ਵਿਧਾਨ ਸਭਾ ਦੇ ਵਿਚ ਸੈਸ਼ਨ ਬੁਲਾਉਣ ਚਾਹੀਦਾ ਹੈ ਅਤੇ ਫਿਰ ਪਤਾ ਚੱਲ ਜਾਵੇਗਾ ਕਿ ਕਿਹੜੇ ਐਮ ਐਲ ਏ ਕਿਹੜੇ ਪਾਰਟੀ ਦੇ ਨੇਤਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਨ੍ਹਾਂ ਦੇ ਹੱਕ ਵਿੱਚ ਖੜ੍ਹੇ ਹਨ ਜਾ ਨਹੀ, ਪਿਛਲੇ ਦਿਨੀਂ ਅਜਨਾਲਾ ਵਿਖੇ ਜੋ ਪੁਲਿਸ ਅਤੇ ਸਿੱਖਾਂ ਦੇ ਵਿਚ ਝੜਪਾਂ ਹੋਈ ਸੀ ਵਾਰਿਸ ਪੰਜਾਬ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਦੀ ਤਰਫੋਂ ਜੋ ਅਜਨਾਲਾ ਥਾਣੇ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਗਿਆ ਸੀ, ਇਸ ਮੁੱਦੇ ਤੇ ਜਥੇਦਾਰ ਧਿਆਨ ਸਿੰਘ ਮੰਡ ਨੇ ਨਿੰਦਾ ਕੀਤੀ ਅਤੇ ਆਖਿਆ ਕਿ ਇਹ ਘਟਨਾ ਦੁਬਾਰਾ ਤੋਂ ਨਹੀਂ ਹੋਣੀ ਚਾਹੀਦੀ।

ਧਿਆਨ ਸਿੰਘ ਮੰਡ

ਜਿਹੜੀ 2015 ਦੇ ਵਿਚ ਕੋਟਕਪੁਰਾ ਗੋਲੀਕਾਂਡ ਹੋਇਆ ਸੀ ਅਤੇ ਸਿੱਖ ਸ਼ਹੀਦ ਹੋਏ ਸਨ ਉਸ ਮੁੱਦੇ ਤੇ ਜਥੇਦਾਰ ਨੇ ਆਖਿਆ ਕਿ ਹੁਣ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਬਣਾਈ ਗਈ sit ਨੇ ਚਲਾਣ ਪੇਸ਼ ਕਰ ਦਿੱਤਾ ਹੈ ਅਤੇ ਇਸ ਚਲਾਨ ਦੇ ਵਿਚ ਮੁੱਖ ਦੋਸ਼ੀ ਉਸ ਵਕਤ ਦੇ ਪੂਰਬ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਪੂਰਵ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੂਰਬ ਡੀਜੀਪੀ ਸੁਮੇਧ ਸੈਣੀ ਦੋਸ਼ੀ ਪਾਏ ਗਏ ਹਨ ਇਸ ਤੋਂ ਇਲਾਵਾ ਕਈ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਦੋਸ਼ੀ ਪਾਏ ਗਏ ਹਨ, 2015 ਤੋਂ ਲੈ ਕੇ 2023 ਸਮਿਆਂ ਦੇ ਦੌਰਾਨ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਪਰ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ ਸਿੱਖ ਕੌਮ ਨੂੰ ਇਨਸਾਫ ਦੀ ਉਮੀਦ ਹੁਣ ਜ਼ਰੂਰ ਜਾਗੀ ਹੈ ਜਲਦ ਇਨ੍ਹਾਂ ਨੂੰ ਫੜ ਕੇ ਹੁਣ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ।

post by parmvir singh

See also  ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਬੋਲਣ ਵਾਲੇ ਮੁਖ ਮੰਤਰੀ ਦੇ ਕੁਝ ਨੌਜਵਾਨਾ ਵਲੋਂ ਪੁਤਲੇ ਸਾੜ੍ਹੇ ਗਏ