ਸ਼ੀਵਰੇਜ਼ ਦੀ ਲੀਕੇਜ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਤਿਆਰ

ਹੁਸਿ਼ਆਰਪੁਰ ਦੇ ਵਾਰਡ ਨੰਬਰ 27 ਅਧੀਨ ਆਉਂਦੇ ਮੁਹੱਲਾ ਕੀਰਤੀ ਨਗਰ ਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦੀ ਲੀਕੇਜ਼ ਨੇ ਲੋਕਾਂ ਦੀ ਜਿ਼ੰਦਗੀ ਨਰਕ ਬਣਾ ਕੇ ਰੱਖੀ ਹੋਈ ਐ ਤੇ ਮੁਹੱਲਾ ਵਾਸੀਆਂ ਵਲੋਂ ਇਸਦੀ ਸਿ਼ਕਾਇਤ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਵੀ ਕੀਤੀ ਹੋਈ ਐ ਪਰੰਤੂ ਬਾਵਜੂਦ ਇਸਦੇ ਕੋਈ ਹੱਲ ਨਾ ਹੋਣ ਕਾਰਨ ਹੁਣ ਅੱਕੇ ਮੁਹੱਲਾ ਵਾਸੀਆਂ ਨੇ 14 ਫਰਵਰੀ ਦਿਨ ਮੰਗਲਵਾਰ ਨੂੰ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਦੇ ਦਫਤਰ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਏ।

ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਰੀਬ 20 ਦਿਨਾਂ ਤੋਂ ਉਨ੍ਹਾਂ ਦੇ ਮੁਹੱਲੇ ਚ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਚੱਲੀ ਆ ਰਹੀ ਐ ਜਿਸ ਕਾਰਨ ਜਿੱਥੇ ਸੜਕ ਤੇ ਪਾਣੀ ਭਰਿਆ ਰਹਿੰਦਾ ਏ ਉਥੇ ਹੀ ਖਾਲੀ ਪਲਾਟਾਂ ਚ ਵੀ ਇਹ ਪਾਣੀ ਜਮਾਂ ਹੋ ਜਾਂਦਾ ਏ ਤੇ ਗੰਦੇ ਪਾਣੀ ਤੋਂ ਉਠਣ ਵਾਲੀ ਗੰਦੀ ਬਦਬੂ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਏ।

ਉਨ੍ਹਾਂ ਦੱਸਿਆ ਕਿ ਨਿਗਮ ਨੇ ਇਕ ਵਾਰ ਇਸਦੀ ਸਫਾਈ ਕਰਵਾਈ ਸੀ ਪਰੰਤੂ ਫਿਰ ਵੀ ਸਮੱਸਿਆ ਜਿਊਂ ਦੀ ਤਿਓ ਹੀ ਬਕਰਾਰ ਐ ਤੇ ਹੁਣ ਵਾਰ ਵਾਰ ਸਿ਼ਕਾਇਤਾਂ ਦੇਣ ਦੇ ਬਾਵਜੂਦ ਨਗਰ ਨਿਗਮ ਦੇ ਕੰਨ ਤੇ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ ਐ। ਇਸ ਮੌਕੇ ਮੁਹੱਲਾ ਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਿਗਮ ਨੇ ਇਸ ਸਮੱਸਿਆ ਦਾ ਪੱਕੇ ਤੌਰ ਤੇ ਹੱਲ ਨਾ ਕਰਵਾਇਆ ਤਾਂ ਉਹ 14 ਫਰਵਰੀ ਦਿਨ ਮੰਗਲਵਾਰ ਨੂੰ ਮੇਅਰ ਅਤੇ ਕਮਿਸ਼ਨਰ ਦੇ ਦਫਤਰ ਬਾਹਰ ਧਰਨੇ ਤੇ ਬੈਠਣਗੇ ਜਿਸਦੀ ਸਾਰੀ ਜਿ਼ੰਮੇਵਾਰੀ ਨਗਰ ਨਿਗਮ ਦੀ ਹੋਵੇਗੀ।

See also  ED ਦੀਆਂ ਰੇਡਾਂ 'ਤੇ ਮਾਨ ਦੇ MLA ਦਾ ਜਵਾਬ, ਦੱਸਿਆ ਕਿਸਦੇ ਕਹਿਣ 'ਤੇ ਕੀਤੀ ਛਾਪੇਮਾਰੀ