ਰਾਜਾ ਵੜਿੰਗ ਖਿਲਾਫ਼ ਕੌਮੀ SC/ST ਕਮਿਸ਼ਨ ਦੇ ਐਕਸ਼ਨ ਨੂੰ ਲੈ ਕੇ ਸਿਆਸੀ ਅਤੇ ਕਾਨੂੰਨੀ ਚਰਚਾ ਤੇਜ਼ ਹੋ ਗਈ ਹੈ। ਕੀ 5 ਦਿਨਾਂ ਦੇ ਅੰਦਰ ਰਾਜਾ ਵੜਿੰਗ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ? ਗ੍ਰਿਫ਼ਤਾਰੀ ਨੂੰ ਲੈ ਕੇ ਕਾਨੂੰਨ ਕੀ ਕਹਿੰਦਾ ਹੈ? ਕਰੀਬ 10 ਮਹੀਨੇ ਬਾਅਦ ਹੋਈ ਕਾਰਵਾਈ ’ਤੇ ਵੜਿੰਗ ਦੇ ਇਤਰਾਜ਼ ਵਿੱਚ ਕਿੰਨਾ ਦਮ ਹੈ? ਕੀ ਇਸ ਕਾਰਵਾਈ ਨੂੰ ਪੰਜਾਬ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ? ਕੀ ਇਹ ਮਾਮਲਾ ਹਲਦਵਾਨੀ ਦੇ ਸ਼ੁੱਧੀਕਰਨ ਵਿਵਾਦ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ ਜਾਂ ਸਿਆਸੀ ਮੁੱਦਾ?















