ਵਿਸਾਖੀ ਦੇ ਦਿਨ ਵਾਪਰੀ ਮੰਦਭਾਗੀ ਘਟਨਾ

ਵੈਸਾਖੀ ਵਾਲੇ ਦਿਨ ਬਹੁਤ ਮੰਦਭਾਗੀ ਘਟਨਾ ਵਾਪਰੀ ਜਦੋ ਫਰੀਦਕੋਟ ਦੇ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਜੋ ਸਕੌਡਾ ਕਾਰ ਚ ਸਵਾਰ ਸਨ ਦੀ ਕਾਰ ਬੇਕਾਬੂ ਹੋਕੇ ਸਰਹੰਦ ਨਹਿਰ ਚ ਜ਼ਾ ਡਿੱਗੀ ਜਿਸ ਦੇ ਚਲੱਦੇ ਕਾਰ ਚ ਸਵਾਰ ਤਿੰਨੋਂ ਨੌਜਵਾਨ ਪਾਣੀ ਦੇ ਤੇਜ਼ ਵਹਾਉ ਨਾਲ ਵਹਿ ਗਏ। ਜਾਣਕਰੀ ਮੁਤਬਿਕ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਪੰਜ ਲੜਕੇ ਆਪਣੇ ਸਾਥੀ ਦਾ ਜਨਮ ਦਿਨ ਮਨਾਉਣ ਲਈ ਸਰਹੰਦ ਨਹਿਰ ਕਿਨਾਰੇ ਪੁੱਜੇ ਸਨ ਜਿਥੇ ਉਹ ਇਕੱਠੇ ਹੋਕੇ ਖਾ ਪੀ ਰਹੇ ਸਨ ਜਿਨ੍ਹਾਂ ਚ ਤਿੰਨ ਨੌਜਵਾਨ ਕੁੱਜ ਸਮਾਨ ਲੈਣ ਲਈ ਸ਼ਹਿਰ ਕਾਰ ਲੇੱਕੇ ਚਲੇ ਗਏ ਜਦਕਿ ਉਨ੍ਹਾਂ ਦੇ ਦੋ ਸਾਥੀ ਉਥੇ ਹੀ ਰੁਕੇ ਰਹੇ। ਜਦ ਕੁੱਜ ਦੇਰ ਬਾਅਦ ਉਹ ਕਾਰ ਸਵਾਰ ਤਿਨ ਦੋਸਤ ਵਾਪਿਸ ਆ ਰਹੇ ਸਨ ਤਾਂ ਉਸ ਵੇਲੇ ਕਾਰ ਦੀ ਰਫ਼ਤਾਰ ਕਾਫੀ ਤੇਜ਼ ਸੀ ਜਿਸ ਕਾਰਨ ਕਾਰ ਬੇਕਾਬੂ ਹੋਕੇ ਪਟੜੀ ਨਾਲ ਟਕਰਾਉਣ ਤੋਂ ਬਾਅਦ ਉੱਛਲ ਕੇ ਨਹਿਰ ਚ ਜ਼ਾ ਡਿੱਗੀ।ਜਦ ਨਜ਼ਦੀਕੀ ਪਿੰਡ ਦੇ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਤੁਰੰਤ ਹਿੰਮਤ ਕਰ ਕਾਫੀ ਜਦੋ ਜਹਿਦ ਬਾਅਦ ਕਾਰ ਨੂੰ ਨਹਿਰ ਚੋ ਕੱਢਿਆ ਗਿਆ ਪਰ ਕਾਰ ਅੰਦਰ ਸਵਾਰ ਤਿੰਨੋਂ ਬੱਚੇ ਲਾਪਤਾ ਹੋ ਗਏ।ਪਾਣੀ ਦੇ ਤੇਜ਼ ਵਹਾਅ ਕਾਰਨ ਤਿੰਨੋਂ ਬੱਚਿਆਂ ਦਾ ਪਾਣੀ ਚ ਡੁਬੇ ਜਾਣ ਦਾ ਅੰਦੇਸ਼ਾ ਜਤਾਇਆ ਜ਼ਾ ਰਿਹਾ ਹੈ।ਫਿਲਹਾਲ ਪੁਲਿਸ ਵੱਲੋਂ ਬੱਚਿਆਂ ਦੀ ਭਾਲ ਲਈ ਗੋਤਖੋਰਾਂ ਦੀ ਮਦਦ ਲਏ ਜਾਣ ਦੀ ਗੱਲ ਕਹੀ ਜਾ ਰਹੀ ਹੈ।

ਘਟਨਾ ਦੀ ਜਾਣਕਰੀ ਦਿੰਦੇ ਹੋਏ ਥਾਨਾਂ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕੇ ਪੰਜੇ ਦੋਸਤ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਹਨ ਜਿਨ੍ਹਾਂ ਛੋ ਜੋ ਦੋ ਦੋਸਤ ਬਾਹਰ ਸਨੁ ਉਹ ਸ਼ਹੀ ਸਲਾਮਤ ਹਨ ਪਰ ਕਾਰ ਚ ਸਵਾਰ ਤਿੰਨ ਲੜਕੇ ਲਾਪਤਾ ਹਨ ਜਿਨ੍ਹਾਂ ਦੀ ਤਲਾਸ਼ ਲਈ ਗੋਤਖੋਰਾਂ ਨੂੰ ਬੁਲਾਇਆ ਜ਼ਾ ਰਿਹਾ ਹੈ।ਉਨ੍ਹਾਂ ਦਸੀਆਂ ਕੇ ਤਿੰਨੋਂ ਲੜਕੇ 18 ਤੋਂ 20 ਸਾਲ ਦੀ ਉਮਰ ਦੇ ਹਨ।ਉਨ੍ਹਾਂ ਦੱਸਿਆ ਕਿ ਕਾਰ ਬਾਹਰ ਕੱਢ ਲਈ ਗਈ ਪਰ ਕਾਰ ਚ ਕੁੱਜ ਵੀ ਨਹੀਂ ਮਿਲਿਆ।

See also  ਮਹਾਡਿਬੇਟ ਤੋਂ ਬਾਅਦ CM ਮਾਨ ਨੇ ਸਾਂਝੀ ਕੀਤੀ ਪੋਸਟ, "ਕੌਣ ਦਰਦੀ ਕੌਣ ਗ਼ੱਦਾਰ, ਅੱਜ ਸਾਰਾ ਹਿਸਾਬ ਕਰਨਾ ਸੀ…"