ਸ਼ੋਏਬ ਅਖਤਰ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਕਰੀਅਰ ਬਾਰੇ ਭਵਿੱਖਬਾਣੀ ਕੀਤੀ ਹੈ। ਅਖਤਰ ਨੇ ਉਮੀਦ ਜਤਾਈ ਕਿ ਆਪਣਾ ਕਰੀਅਰ ਖਤਮ ਕਰਨ ਤੋਂ ਪਹਿਲਾਂ ਕੋਹਲੀ ਕੋਲ 110 ਸੈਂਕੜੇ ਹੋਣਗੇ। ਪਾਕਿਸਤਾਨ ਦੇ ਸਾਬਕਾ ਦਿੱਗਜ ਖਿਡਾਰੀ ਸ਼ੋਏਬ ਅਖਤਰ ਆਪਣੇ ਤਿੱਖੇ ਬਿਆਨਾਂ ਨਾਲ ਸੁਰਖੀਆਂ ‘ਚ ਰਹਿੰਦੇ ਹਨ। ਉਹ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਮੈਚ ‘ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਨਜ਼ਰ ਆਉਂਦੇ ਹਨ।
ਅਖਤਰ ਨੇ ਅੱਗੇ ਕਿਹਾ, ‘ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ ਕਿ ਵਿਰਾਟ ਕੋਹਲੀ ਨੇ ਆਪਣੀ ਫਾਰਮ ‘ਚ ਵਾਪਿਸੀ ਕੀਤੀ ਹੈ। ਹੁਣ ਉਹ ਫੋਕਸ ਨਾਲ ਖੇਡ ਰਹੇ ਹਨ। ਅਖਤਰ ਨੇ ਉਮੀਦ ਜਿਤਾਉਂਦੇ ਹੋਏ ਕਿਹਾ ਕਿ ਕੋਹਲੀ ਸਚਿਨ ਤੇਂਦੁਲਕਰ ਦੇ 100 ਅੰਤਰਰਾਸ਼ਟਰੀ ਸੈਂਕੜੇ ਦੇ ਰਿਕਾਰਡ ਨੂੰ ਤੋੜ ਦੇਣਗੇ ‘ਤੇ 110 ਸੈਂਕੜੇ ਬਨਾਉਣਗੇ । ਹੁਣ ਵਿਰਾਟ ‘ਤੇ ਕਪਤਾਨੀ ਦਾ ਬੋਝ ਨਹੀਂ ਹੈ ਅਤੇ ਉਹ ਵਿਸ਼ਵ ਕ੍ਰਿਕਟ ਦਾ ਬਾਦਸ਼ਾਹ ਬਣ ਕੇ ਖੇਡਦਾ ਰਹੇਗਾ, ਦੱਸ ਦੇਈਏ ਕਿ ਕੋਹਲੀ ਨੇ ਆਸਟ੍ਰੇਲੀਆ ਖਿਲਾਫ ਚੌਥੇ ਟੈਸਟ ਮੈਚ ‘ਚ 186 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਆਪਣੇ ਅੰਤਰਰਾਸ਼ਟਰੀ ਕਰੀਅਰ ‘ਚ 75 ਸੈਂਕੜੇ ਪੂਰੇ ਕਰ ਲਏ ਹਨ।
ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਹਨ। ਸਚਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕੁੱਲ 100 ਸੈਂਕੜੇ ਲਗਾਏ ਹਨ। ਕੋਹਲੀ ਹੁਣ 75 ਸੈਂਕੜਿਆਂ ਨਾਲ ਦੂਜੇ ਨੰਬਰ ‘ਤੇ ਹੈ। ਜੇਕਰ ਕਿੰਗ ਕੋਹਲੀ ਇਸੇ ਤਰ੍ਹਾਂ ਸੈਂਕੜੇ ਬਣਾਉਂਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਹ ਸਚਿਨ ਦਾ ਰਿਕਾਰਡ ਤੋੜ ਦੇਣਗੇ।
post by parmvir singh