ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ਸਟਾਰ ਨੂੰ ਬਲੈਕਮੇਲ ਕਰਨ ਦੇ ਆਰੋਪਾਂ ਵਿੱਚ ਕੀਤਾ ਗ੍ਰਿਫਤਾਰ

ਲੁਧਿਆਣਾ ਪੁਲਿਸ ਨੇ ਬਲੈਕ ਮੇਲਿੰਗ ਅਤੇ ਧਮਕੀਆਂ ਦੇਣ ਦੇ ਆਰੋਪ ਵਿੱਚ ਇਕ ਸੋਸ਼ਲ ਮੀਡੀਆ ਸਟਾਰ ਨੂੰ ਗ੍ਰਿਫਤਾਰ ਕੀਤਾ ਹੈ । ਜਿਸ ਉਪਰ ਸੋਸ਼ਲ ਮੀਡੀਆ ਰਾਹੀਂ ਬਲੈਕਮੇਲ ਕਰਨ ਦੇ ਆਰੋਪ ਸਨ । ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਮਾਡਲ ਟਾਊਨ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਸੀ । ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਦੇ ਇੰਚਾਰਜ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਬਲੈਕ ਮੇਲਿੰਗ ਅਤੇ ਧਮਕੀਆਂ ਦੇਣ ਦੇ ਆਰੋਪ ਵਿਚ ਸੋਸਲ ਮੀਡੀਆ ਉਪਰ ਵੀਡੀਓ ਪਾਉਣ ਵਾਲੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਰੋਪ ਸਨ ਕਿ ਗੈਂਗਸਟਰ ਦੁਆਰਾ ਵੀ ਧਮਕੀਆਂ ਦਵਾਈਆਂ ਜਾ ਰਹੀਆਂ ਸਨ । ਇਸ ਮਾਮਲੇ ਵਿੱਚ ਹੋਰ ਕੌਣ ਕੌਣ ਦੋਸ਼ੀ ਹੈ ਇਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਲੁਧਿਆਣਾ ਵਿੱਚ ਕਾਰੋਬਾਰੀਆਂ ਤੇ ਪੈਸੇ ਵਾਲੇ ਨੌਜਵਾਨਾਂ ਨੂੰ ਫਸਾਉਣ ਵਾਲੀ ਇੱਕ ਬਲੈਕਮੇਲਰ ਹਸੀਨਾ ਦਾ ਪਰਦਾਫਾਸ਼ ਹੋਇਆ ਹੈ। ਉਹ ਅਰਧ ਨਗਨ ਹੋ ਕੇ ਇੰਸਟਾਗ੍ਰਾਮ ‘ਤੇ ਰੀਲ ਪਾ ਕੇ ਪੈਸੇ ਵਾਲੇ ਲੋਕਾਂ ਨੂੰ ਫਸਾਉਂਦੀ ਸੀ। ਪਹਿਲਾਂ ਉਹ ਉਨ੍ਹਾਂ ਨਾਲ ਗੱਲਬਾਤ ਕਰਦੀ ਤੇ ਫਿਰ ਨਗਨ ਫੋਟੋ ਭੇਜ ਦਿੰਦੀ ਸੀ। ‘ਹਨੀਟ੍ਰੈਪ’ ‘ਚ ਫਸਾਉਣ ਤੋਂ ਬਾਅਦ ਬਦਨਾਮੀ ਦਾ ਡਰ ਦੇ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੀ। ਜੇਕਰ ਕੋਈ ਪੈਸੇ ਨਾ ਦਿੰਦਾ ਤਾਂ ਉਸ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਦਿਵਾਉਂਦੀ ਸੀ।

See also  ਹੁਸ਼ਿਆਰਪੁਰ ਦੇ ਨੌਜਵਾਨ ਪ੍ਰਿੰਸ ਦੀ ਬਾਲੀਵੁੱਡ ਤੱਕ ਧਕ ।