ਲਹਿਰਾਗਾਗਾ ਦੇ ਮੂਣਕ ਵਿਖੇ ਪਹੁੰਚ ਸਾਬਕਾ ਹਲਕਾ ਵਿਧਾਇਕ ਪਰਮਿੰਦਰ ਢੀਂਡਸਾ

ਲਹਿਰਾਗਾਗਾ ਦੇ ਮੂਣਕ ਵਿਖੇ ਪਹੁੰਚ ਸਾਬਕਾ ਹਲਕਾ ਵਿਧਾਇਕ ਪਰਮਿੰਦਰ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਵਿੱਚ ਦਿਨੋ ਦਿਨ ਮਾੜੇ ਹਾਲਾਤ ਪੈਦਾ ਹੋ ਰਹੇ ਹਨ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆ ਤੋ ਮੁਕਰ ਰਹੀ ਹੈ ਅਤੇ ਆਪਣੀਆ ਨਾਕਾਮੀਆ ਨੂੰ ਛੁਪਾਉਣ ਲਈ ਪੰਜਾਬ ਚ’ ਡਰ ਦਾ ਮਾਹੋਲ ਪੈਦਾ ਕਰਕੇ ਲੋਕਾਂ ਦੇ ਮਨਾ ਨੂੰ ਕੰਮਾਂ ਤੋ ਭਟਕਾ ਰਹੀ ਹੈ ।

ਇਹ ਸਰਕਾਰ ਸਿਰਫ ਇਸ਼ਤਿਹਾਰੀ ਸਰਕਾਰ ਹੈ ਨਾ ਕਿ ਕੰਮ ਕਰਨ ਵਾਲੀ ਸਰਕਾਰ।ਪੰਜਾਬ ਸਰਕਾਰ ਜੇਲਾਂ ਚ’ ਬੇਕਸੂਰ ਨੋਜਵਾਨਾਂ ਨੂੰ ਰਿਹਾਅ ਕਰੇ। ਸਰਕਾਰ ਤੇ ਤੰਜ ਕਸਦਿਆ ਕਿਹਾ ਕਿ ਪੰਜਾਬ ਚ’ਸਰਕਾਰ ਵੱਲੋ ਡਰ ਦਾ ਮਾਹੋਲ ਪੈਦਾ ਕਰਕੇ ਬੇਕਸੂਰ ਨੋਜਵਾਨਾਂ ਦੀ ਫੜੋ ਫੜੀ ਕੀਤੀ ਜਾ ਰਹੀ ਹੈ ਤੇ ਐਨ ਐਸ ਏ ਲਗਾਇਆ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ ।

ਪੰਜਾਬ ਚ’ ਲਾਇਨ ਆਡਰ ਦੀ ਸਥਿਤੀ ਦਾ ਬੁਰਾ ਹਾਲ ਹੈ ਗੈਗਸਟਰਾ ਦਾ ਪੰਜਾਬ ਚ’ ਦਿਨੋ ਦਿਨ ਬੋਲਬਾਲਾ ਵੱਧਦਾ ਜਾ ਰਿਹਾ ਹੈ ਤੇ ਨਸ਼ੇ ਦਾ ਵਪਾਰ ਵੱਧ ਰਿਹਾ ਹੈ ।ਪੰਜਾਬ ਸਰਕਾਰ ਲੋਕਾਂ ਦਾ ਧਿਆਨ ਅਮ੍ਰਿਤਪਾਲ ਸਿੰਘ ਦੇ ਮੁੱਦੇ ਵੱਲ ਕਰਕੇ ਆਪਣੀਆ ਕਮੀਆ ਨੂੰ ਛੁਪਾਉਣਾ ਚਾਹੁੰਦੀ ਹੈ ।

ਉਹਨਾ ਬੇਮੌਸਮੀ ਬਰਸਾਤ ਨਾਲ ਖਰਾਬ ਹੋਈ ਕਣਕ ਦੀ ਫਸਲ ਦਾ ਮੁਆਵਜਾ ਸਰਕਾਰ ਨੂੰ ਜਲਦੀ ਜਾਰੀ ਕਰਨ ਲਈ ਕਿਹਾ ਤੇ ਉਹਨਾ ਹੋਰ ਕਿਹਾ ਕਿ ਪਹਿਲਾ ਭਗਵੰਤ ਮਾਨ ਵਿਰੋਧੀ ਧਿਰ ਚ’ ਹੁੰਦੇ ਹੋਏ ਫਸਲਾ ਦੇ ਖਰਾਬੇ ਦਾ ਮੁਆਵਜਾ 50 ਹਜਾਰ ਰੁਪਏ ਮੰਗਦੇ ਸਨ ਤੇ ਹੁਣ ਉਹਨਾ ਦੀ ਆਪਦੀ ਸਰਕਾਰ ਹੈ ਬੇਮੌਸਮੀ ਬਰਸਾਤ ਨਾਲ ਤਬਾਹ ਹੋਈਆ ਫਸਲਾ ਦਾ 50 ਹਜਾਰ ਰੁਪਏ ਮੁਆਵਜਾ ਕਿਸਾਨਾਂ ਨੂੰ ਦੇਵੇ।ਸਰਕਾਰ ਵੱਲੋ ਐਲਾਨ ਕੀਤਾ 15 ਹਜਾਰ ਰੁਪਏ ਮੁਆਵਜਾ ਨਾਲ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਨਹੀ ਕੀਤੀ ਜਾ ਸਕਦੀ ।

See also  ਕਸਬਾ ਫਤਿਆਬਾਦ ਵਿਖੇ ਚੋਰਾਂ ਨੇ ਮੰਦਿਰ ਨੂੰ ਦੂਜੀ ਵਾਰ ਬਣਾਈਆਂ ਨਿਸ਼ਾਨਾ