ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਰੋਸ਼ ਵੱਜੋ ਕਾਂਗਰਸ ਨੇ ਕੀਤਾ ਸਤਿਆਗ੍ਰਹਿ ਸ਼ੁਰੂ।

ਬੀਤੇ ਦਿਨੀ ਮਾਣਹਾਨੀ ਮਾਮਲੇ ਚ ਕਾਂਗਰਸ ਆਗੁ ਰਾਹੁਲ ਗਾਂਧੀ ਨੂੰ ਹੋਈ ਦੋ ਸਾਲ ਦੀ ਸਜ਼ਾ ਤੋਂ ਬਾਅਦ ਵੱਡਾ ਝਟਕਾ ਓਦੋਂ ਲੱਗਾ ਜਦੋ ਉਨ੍ਹਾਂ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਵੀ ਰੱਦ ਕਰ ਦਿੱਤਾ ਗਿਆ ਜਿਸ ਦੇ ਰੋਸ਼ ਵੱਜੋ ਕਾਂਗਰਸ ਪਾਰਟੀ ਵੱਲੋਂ ਸਾਰੇ ਜ਼ਿਲਾਂ ਹੈਡਕੁਆਟਰਾਂ ਤੇ ਅੱਜ ਸ਼ਾਮ ਪੰਜ ਵਜੇ ਤੱਕ ਸਤਿਆਗ੍ਰਹਿ ਅੰਦੋਲਨ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਅੱਜ ਫਰੀਦਕੋਟ ਅੰਦਰ ਵੀ ਕਾਂਗਰਸ ਪਾਰਟੀ ਵਰਕਰਾਂ ਅਤੇ ਆਗੂਆਂ ਵੱਲੋਂ ਸ਼ਹੀਦ ਭਗਤ ਸਿੰਘ ਪਾਰਕ ਅੰਦਰ ਸੁਭ੍ਹਾ 9 ਵਜ਼ੇ ਤੋਂ ਲੈੱਕੇ ਸ਼ਾਮ ਪੰਜ ਵਜੇ ਤੱਕ ਬੀਜੇਪੀ ਪਾਰਟੀ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇੰਸ ਮੋੱਕੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਦੇਸ਼ ਦੀ ਬੀਜੇਪੀ ਸਰਕਾਰ ਅੰਦਰ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਜਿਸ ਵੱਲੋਂ ਵਿਰੋਧੀ ਪਾਰਟੀਆਂ ਨੂੰ ਜਾਣਬੁਝ ਕੇ ਸਰਾਕਰ ਦੀਆਂ ਏਜੰਸੀਆਂ ਦੁਆਰਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਅਤੇ ਇਸੇ ਕਾਰਨ ਬੀਜੇਪੀ ਵੱਲੋਂ ਗਾਂਧੀ ਪਰਿਵਾਰ ਦੇ ਸਾਰੇ ਮੈਬਰਾਂ ਨੂੰ ਈਡੀ ਵੱਲੋ ਜਾਂਚ ਲਈ ਬੁਲਾਇਆ ਗਿਆ ਪਰ ਜਦ ਕੁੱਜ ਵੀ ਹੱਥ ਨਾ ਲੱਗਾ ਤਾਂ ਇਕ ਮਾਣਹਾਨੀ ਦਾ ਮਾਮਲਾ ਰਾਹੁਲ ਗਾਂਧੀ ਖਿਲਾਫ ਦਰਜ਼ ਕਰਵਾ ਗੁਜਰਾਤ ਅੰਦਰ ਇੰਸ ਮਾਮਲੇ ਦੀ ਸੁਣਵਾਈ ਕਰਵਾ ਸਜ਼ਾ ਕਰਵਾਈ ਗਈ ਅਤੇ ਇਸ ਨੂੰ ਮੁੱਦਾ ਬਣਾ ਕੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ।ਉਨ੍ਹਾਂ ਕਿਹਾ ਕਿ ਅਸੀਂ ਬੀਜੇਪੀ ਦੀਆਂ ਨੀਤੀਆਂ ਨੂੰ ਲੋਕਾਂ ਵਿੱਚ ਲੇੱਕੇ ਜ਼ਾ ਰਹੇ ਹਾਂ ਅਤੇ ਬੀਜੇਪੀ ਦਾ ਅਸਲੀ ਚੇਹਰੇ ਬੇਨਕਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕੇ ਲੋਕਤੰਤਰ ਦੀ ਬਹਾਲੀ ਲਈ ਤੁਰੰਤ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਕੀਤੀ ਜਾਵੇ।

See also  ਮਾਨ ਦੇ ਮੰਤਰੀ ਦਾ SYL ਮੁੱਦੇ 'ਤੇ ਵੱਡਾ ਬਿਆਨ, ਕਿਹਾ ਇਕ ਬੂੰਦ ਵਾਧੂ ਪਾਣੀ ਨਹੀਂ