ਰਾਜੇ ਵੜਿੰਗ ਨੇ ਮੋਦੀ ਸਰਕਾਰ ਤੇ ਸਾਧੇ ਨਿਸ਼ਾਨੇ

ਪੰਜਾਬ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੋਦੀ ਸਰਕਾਰ ਤੇ ਨਿਸ਼ਾਨੇ ਸਾਧੇ ਹਨ ਉਨਾਂ ਕਿਹਾ ਕੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਪੈਟਰੋਲ 40 ਰੁਪਏ ਲਿਟਰ ਹੁੰਦਾ ਸੀ ਅਤੇ ਹੁਣ ਮੋਦੀ ਸਰਕਾਰ ਵੇਲੇ ਿੲਹ 100 ਤੋ ਪਾਰ ਵੀ ਹੋ ਗਿਆ ਸੀ, ਜਦੋ ਦੀ ਮੋਦੀ ਸਰਕਾਰ ਆੲੀ ਹੈ ਮਹਿੰਗਾਈ ਦਿਨੋ ਦਿਨ ਵਧੀ ਹੈ, ਗਰੀਬਾਂ ਨੂੰ 2 ਵਕਤ ਦਾ ਖਾਣਾਂ ਖਾਣ ਵਿੱਚ ਮੁਸਕਿਲ ਆ ਰਹੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜਰੂਰੀ ਨਹੀ ਕੀ ਪ੍ਰਧਾਨ ਮੰਤਰੀ ਹੋਣ ਨਾਲ ਆਪਾ ਨੂੰ ਹਰ ਖਿੱਤੇ ਦੀ ਜਾਣਕਾਰੀ ਹੋਵੇ, ਕੁੱਝ ਕੰਮਾਂ ਵਿੱਚ ਅਸੀ ਫੇਲ ਵੀ ਸਾਬਤ ਹੋ ਸਕਦੇ ਹਾ ਜਿਵੇ ਕਿ ਪ੍ਰਧਾਨ ਮੰਤਰੀ ਨੇ ਜੋ ਨੋਟ ਬੰਦੀ ਵਾਲਾ ਫੈਸਲਾਂ ਲਿਆ ਸੀ ਉਹ ਬਹੁਤ ਗਲਤ ਸੀ ਅਤੇ ਿੲੱਕ ਕਿਸਾਨਾਂ ਲਈ ਕਾਨੂੰਨ ਲਾਗੂ ਕੀਤੇ ਅਤੇ ਜਿਸਦਾ ਕਿਸਾਨਾਂ ਵੱਲੋ ਵਿਰੋਧ ਕੀਤਾ ਗਿਆ ਅਤੇ ਕਾਨੂੰਨ ਵਾਲਾ ਫੈਸਲਾਂ ਵਾਪਿਸ ਲੈਣਾ ਪਿਆ। ਰਾਜਾ ਵੜਿੰਗ ਨੇ ਮੋਦੀ ਸਰਕਾਰ ਨੂੰ ਫੇਂਲ ਸਰਕਾਰ ਦੱਸਿਆ ਅਤੇ ਆਉਣ ਵਾਲੇ ਸਮੇ ਵਿੱਚ ਲੋਕਾਂ ਨੂੰ ਕਾਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ।

post by parmvir singh

See also  ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਆਇਆ ਵੱਡਾ ਬਿਆਨ