ਮੋਹਾਲੀ ‘ਚ ਜ਼ਮੀਨ ਦੇ ਹੇਠਾਂ ਮਿਲਿਆ ਖਜ਼ਾਨਾ | Gharuan Village |

0
1

ਮੋਹਾਲੀ ਦੇ ਘੜੂੰਆਂ ਪਿੰਡ ਵਿੱਚ ਜ਼ਮੀਨ ਦੀ ਖੁਦਾਈ ਦੌਰਾਨ ਚਾਂਦੀ ਦੇ ਪੁਰਾਤਨ ਸਿੱਕਿਆਂ ਨਾਲ ਭਰਿਆ ਇੱਕ ਕੁੱਜਾ ਮਿਲਣ ਤੋਂ ਬਾਅਦ ਹਲਚਲ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਲਾਇਬ੍ਰੇਰੀ ਦੀ ਨੀਂਹ ਪੁੱਟਣ ਦਾ ਕੰਮ ਚੱਲ ਰਿਹਾ ਸੀ, ਜਿਸ ਦੌਰਾਨ ਮਜ਼ਦੂਰਾਂ ਨੂੰ ਇਹ ਪੁਰਾਣਾ ਕੁੱਜਾ ਮਿਲਿਆ। ਖ਼ਬਰ ਫੈਲਦੇ ਹੀ ਪਿੰਡ ਵਾਸੀ ਮੌਕੇ ’ਤੇ ਪਹੁੰਚ ਗਏ ਅਤੇ ਹੋਰ ਸਿੱਕੇ ਲੱਭਣ ਲਈ ਖੁਦਾਈ ਵਾਲੀ ਥਾਂ ’ਤੇ ਮਿੱਟੀ ਫਰੋਲਣ ਲੱਗੇ। ਕਈ ਲੋਕ ਰਾਤ ਸਮੇਂ ਟਾਰਚਾਂ ਦੀ ਰੌਸ਼ਨੀ ਨਾਲ ਵੀ ਸਿੱਕੇ ਲੱਭਦੇ ਨਜ਼ਰ ਆਏ।

Rozana Times

LEAVE A REPLY

Please enter your comment!
Please enter your name here