Last Updated:Jul 17, 2026 8:29 PM ISTਤਰਨਤਾਰਨ ਦੇ ਬਲਾਕ ਚੋਹਲਾ ਸਾਹਿਬ ‘ਚ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਦੌਰਾਨ 62 ਔਰਤਾਂ ਦਾ ਇੱਕੋ ਬੈਂਕ ਖਾਤਾ ਨੰਬਰ ਮਿਲਣ ਨਾਲ ਹੜਕੰਪ ਮਚ ਗਿਆ। ਆਂਗਣਵਾੜੀ ਵਰਕਰ ਅਤੇ ਉਸਦੇ ਪੁੱਤਰ ਖ਼ਿਲਾਫ਼ ਕੇਸ ਦਰਜ।ਮਾਵਾਂ-ਧੀਆਂ ਸਤਿਕਾਰ ਯੋਜਨਾ ‘ਚ ਘੁਟਾਲਾ! 62 ਔਰਤਾਂ ਦੀ ਇੱਕੋ ਬੈਂਕ ਖਾਤੇ ਨਾਲ ਰਜਿਸਟ੍ਰੇਸ਼ਨ, ਆਂਗਣਵਾੜੀ ਵਰਕਰ ਅਤੇ ਬੇਟੇ ਖ਼ਿਲਾਫ਼ ਕੇਸਤਰਨ ਤਾਰਨ: ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਲਾਗੂ ਕੀਤੀ ਗਈ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਜਿਸਟ੍ਰੇਸ਼ਨ ਦੌਰਾਨ ਤਰਨਤਾਰਨ ਦੇ ਬਲਾਕ ਚੋਹਲਾ ਸਾਹਿਬ ਵਿੱਚ ਵੱਡਾ ਘਪਲਾ ਸਾਹਮਣੇ ਆਇਆ ਹੈ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਖਡੂਰ ਸਾਹਿਬ ਹਲਕੇ ਦੀਆਂ 62 ਔਰਤਾਂ ਦੀ ਰਜਿਸਟ੍ਰੇਸ਼ਨ ਇੱਕੋ ਬੈਂਕ ਖਾਤਾ ਨੰਬਰ ਨਾਲ ਕੀਤੀ ਗਈ ਸੀ। ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਨੇ ਤੁਰੰਤ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਪੁਲਿਸ ਨੇ ਆਂਗਣਵਾੜੀ ਵਰਕਰ ਤੇ ਉਸਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਜਾਂਚ ਦੌਰਾਨ ਹੋਇਆ ਹੈਰਾਨੀਜਨਕ ਖੁਲਾਸਾਮਿਲੀ ਜਾਣਕਾਰੀ ਅਨੁਸਾਰ, ਤਰਨਤਾਰਨ ਦੇ ਪਿੰਡ ਭੈਲ ਢਾਏਵਾਲਾ ਦੀ ਆਂਗਣਵਾੜੀ ਵਰਕਰ ਜਤਿੰਦਰ ਕੌਰ ਨੂੰ ਹੋਰ ਵਰਕਰਾਂ ਵਾਂਗ ਯੋਜਨਾ ਤਹਿਤ ਔਰਤਾਂ ਦੀ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਦੋਸ਼ ਹੈ ਕਿ ਉਸ ਨੇ 62 ਔਰਤਾਂ ਦੇ ਦਸਤਾਵੇਜ਼ ਅਪਲੋਡ ਕਰਦੇ ਸਮੇਂ ਇੱਕੋ ਬੈਂਕ ਖਾਤਾ ਨੰਬਰ ਦਰਜ ਕੀਤਾ, ਜੋ ਕਥਿਤ ਤੌਰ ‘ਤੇ ਉਸਦੇ ਪੁੱਤਰ ਗੁਰਬਾਜ਼ ਸਿੰਘ ਦਾ ਹੈ।ਚੰਡੀਗੜ੍ਹ ਤੋਂ ਵੈਰੀਫਿਕੇਸ਼ਨ ਦੌਰਾਨ ਸਾਹਮਣੇ ਆਇਆ ਮਾਮਲਾਰਜਿਸਟ੍ਰੇਸ਼ਨ ਦੀ ਵੈਰੀਫਿਕੇਸ਼ਨ ਦੌਰਾਨ ਵਿਭਾਗੀ ਅਧਿਕਾਰੀਆਂ ਨੇ ਵੇਖਿਆ ਕਿ 62 ਲਾਭਪਾਤਰੀਆਂ ਨਾਲ ਇੱਕੋ ਬੈਂਕ ਖਾਤਾ ਲਿੰਕ ਹੈ। ਇਸ ਤੋਂ ਬਾਅਦ ਚੰਡੀਗੜ੍ਹ ਤੋਂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਹੜਕੰਪ ਮਚ ਗਿਆ ਅਤੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ।ਪਾਸਵਰਡ ਪੁੱਤਰ ਨਾਲ ਸਾਂਝਾ ਕਰਨ ਦਾ ਇਲਜ਼ਾਮ ਪਹਿਲੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਆਂਗਣਵਾੜੀ ਵਰਕਰ ਜਤਿੰਦਰ ਕੌਰ ਨੇ ਆਪਣਾ ਲੌਗਇਨ ਪਾਸਵਰਡ ਆਪਣੇ ਪੁੱਤਰ ਗੁਰਬਾਜ਼ ਸਿੰਘ ਨਾਲ ਸਾਂਝਾ ਕੀਤਾ ਸੀ। ਦੋਸ਼ ਹੈ ਕਿ ਗੁਰਬਾਜ਼ ਸਿੰਘ ਨੇ ਘਰ-ਘਰ ਜਾ ਕੇ 62 ਔਰਤਾਂ ਦੀ ਰਜਿਸਟ੍ਰੇਸ਼ਨ ਕੀਤੀ ਅਤੇ ਸਾਰਿਆਂ ਲਈ ਆਪਣਾ ਹੀ ਬੈਂਕ ਖਾਤਾ ਨੰਬਰ ਦਰਜ ਕਰ ਦਿੱਤਾ।ਪੁਲਿਸ ਨੇ ਦਰਜ ਕੀਤਾ ਕੇਸ, ਗ੍ਰਿਫ਼ਤਾਰੀ ਲਈ ਛਾਪੇਮਾਰੀਬਲਾਕ ਚੋਹਲਾ ਸਾਹਿਬ ਦੀ ਸੀਡੀਪੀਓ ਨਿਵੇਦਿਤਾ ਕੁਮਰਾ ਦੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਗੋਇੰਦਵਾਲ ਸਾਹਿਬ ਵਿੱਚ ਜਤਿੰਦਰ ਕੌਰ ਅਤੇ ਉਸਦੇ ਪੁੱਤਰ ਗੁਰਬਾਜ਼ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਪੁਲਿਸ ਵੱਲੋਂ ਦੋਵੇਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਤੇ ਸਬੰਧਤ ਵਿਭਾਗ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।ਪੰਜਾਬੀ ਖਬਰਾਂ/ ਖਬਰਾਂ/Punjab/ਮਾਵਾਂ-ਧੀਆਂ ਸਤਿਕਾਰ ਯੋਜਨਾ ‘ਚ ਘੁਟਾਲਾ! 62 ਔਰਤਾਂ ਦੀ ਇੱਕੋ ਬੈਂਕ ਖਾਤੇ ਨਾਲ ਰਜਿਸਟ੍ਰੇਸ਼ਨ, ਆਂਗਣਵਾੜੀ ਵਰਕਰ ਅਤੇ ਬੇਟੇ ਖ਼ਿਲਾਫ਼ ਕੇਸRead More
Home Top Global News Healthcare ਮਾਵਾਂ-ਧੀਆਂ ਸਤਿਕਾਰ ਯੋਜਨਾ ‘ਚ ਘੁਟਾਲਾ! 62 ਔਰਤਾਂ ਦੀ ਇੱਕੋ ਬੈਂਕ ਖਾਤੇ ਨਾਲ...
- Advertisement -
Recent Posts
Most Popular
punjab government challenges high court da order in supreme court |
DA ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਹਾਈਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਪਿੱਛੇ ਸਰਕਾਰ ਨੇ ਵਿੱਤੀ...
Punjab Weather Alert- ਪੰਜਾਬ ਦੇ 10 ਜਿਲ੍ਹਿਆਂ ਵਿਚ ਭਾਰੀ ਮੀਂਹ ਤੇ ਤੂਫਾਨ ਦਾ ਅਲਰਟ...
Punjab Weather Alert- ਪੰਜਾਬ ਦੇ ਕਪੂਰਥਲਾ, ਬਠਿੰਡਾ, ਫਰੀਦਕੋਟ, ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ, ਸੰਗਰੂਰ, ਬਰਨਾਲਾ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਲਈ ਭਾਰੀ ਮੀਂਹ ਅਤੇ ਗਰਜ-ਤੂਫ਼ਾਨ ਦੀ ਚਿਤਾਵਨੀ ਜਾਰੀ...
ਮਾਨ ਸਰਕਾਰ DA ਮੁੱਦੇ ‘ਤੇ ਸੁਪਰੀਮ ਕੋਰਟ ਪਹੁੰਚੀ: ਕਿਹਾ- ₹14,191 ਕਰੋੜ ਦਾ ਭੁਗਤਾਨ ਸੰਭਵ...
Punjab DA Arrear Payment-ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਮੁਲਾਜ਼ਮਾਂ ਨੂੰ ਬਕਾਇਆ ਡੀਏ/ਡੀਆਰ (ਮਹਿੰਗਾਈ ਭੱਤਾ/ਮਹਿੰਗਾਈ ਰਾਹਤ) ਦੀ ਅਦਾਇਗੀ ਸੰਬੰਧੀ ਹਾਈ ਕੋਰਟ ਦੇ ਹੁਕਮਾਂ ਨੂੰ...
ਪੰਜਾਬ ਦੇ GST ਸੰਗ੍ਰਹਿ ਵਿੱਚ 11.84% ਦਾ ਵਾਧਾ, ਪ੍ਰਮੁੱਖ ਸੂਬਿਆਂ ਵਿੱਚੋਂ ਐਸ.ਜੀ.ਐਸ.ਟੀ. ਨਕਦ ਮਾਲੀਏ...
Last Updated:Sep 01, 2026 8:35 PM IST
ਅਪ੍ਰੈਲ-ਅਗਸਤ ਦੌਰਾਨ ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 17% ਵੱਧ ਕੇ 12,861 ਕਰੋੜ ਰੁਪਏ ਹੋਇਆ, ਇਮਾਨਦਾਰ ਕਰਦਾਤਾਵਾਂ ਅਤੇ ਇਨਫੋਰਸਮੈਂਟ...
ਸੱਥ ਦੀ ਹਾਰ ਨਹੀਂ, ਪੰਜਾਬ ਦੀ ਨਵੀਂ ਨੌਜਵਾਨ ਲੀਡਰਸ਼ਿਪ ਦੀ ਲਾਮਬੰਦੀ ਹੋਈ ਹੈ: ਮਨਪ੍ਰੀਤ...
ਦਿੱਲੀ ਤੋਂ ਚੱਲਣ ਵਾਲੀਆਂ ਸਿਆਸੀ ਧਿਰਾਂ ਦੇ ਦਬਦਬੇ ਵਿਚਕਾਰ ਸੱਥ ਨੇ ਚੰਡੀਗੜ੍ਹ ਦੇ ਕੇਂਦਰ ’ਚ ਆਪਣੀ ਹੋਂਦ ਦਾ ਅਹਿਸਾਸ ਕਰਵਾਇਆਪੰਥਕ ਹਿਤਾਂ ਦਾ ਦਾਅਵਾ ਕਰਨ...















