ਭਾਰਤ ਨੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਸ਼ੁੱਕਰਵਾਰ ਨੂੰ ਇੱਥੇ ਆਸਟਰੇਲੀਆ ਨੂੰ 35.4 ਓਵਰਾਂ ਵਿੱਚ 188 ਦੌੜਾਂ ’ਤੇ ਢੇਰ ਕਰ ਦਿੱਤਾ। ਭਾਰਤ ਲਈ ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਆਸਟਰੇਲੀਆ ਵੱਲੋਂ ਸਲਾਮੀ ਬੱਲੇਬਾਜ਼ ਮਿਸ਼ੇਲ ਮਾਰਸ਼ ਨੇ ਸਭ ਤੋਂ ਵੱਧ 81 ਦੌੜਾਂ ਬਣਾਈਆਂ। ਭਾਰਤ ਦੇ ਸਟੈਂਡ-ਇਨ ਕਪਤਾਨ ਹਾਰਦਿਕ ਪੰਡਯਾ ਨੇ ਸ਼ੁੱਕਰਵਾਰ ਨੂੰ ਇੱਥੇ ਆਸਟਰੇਲੀਆ ਖ਼ਿਲਾਫ਼ ਪਹਿਲੇ ਵਨਡੇ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ ਸੀ। ਭਾਰਤ ਨੇ ਪਲੇਇੰਗ ਇਲੈਵਨ ਵਿੱਚ ਕੁਲਦੀਪ ਯਾਦਵ ਦੇ ਰੂਪ ਵਿੱਚ ਕਲਾਈ ਦੇ ਸਪਿਨਰ ਨੂੰ ਸ਼ਾਮਲ ਕੀਤਾ ਹੈ। ਰਵਿੰਦਰ ਜਡੇਜਾ ਦੂਜੇ ਸਪਿਨਰ ਦੀ ਭੂਮਿਕਾ ਨਿਭਾਉਣਗੇ। ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ ਅਤੇ ਉਨ੍ਹਾਂ ਦੀ ਜਗ੍ਹਾ ਮਿਸ਼ੇਲ ਮਾਰਸ਼ ਨੇ ਲਈ ਹੈ।
post by parmvir singh
Related posts:
2025 ਦੀ ਗਣਤੰਤਰ ਦਿਵਸ ਪਰੇਡ 'ਚ ਸਾਮਲ ਹੋਵੇਗੀ ਪੰਜਾਬ ਦੀ ਝਾਂਕੀ
ਚਰਨਜੀਤ ਸਿੰਘ ਚੰਨੀ ਬੇਕਸੂਰ ਹੈ, ਭਗਵੰਤ ਮਾਨ ਵੱਲੋ ਸਾਰੇ ਲਾਏ ਇਲਜ਼ਾਮ ਬੇਬੁਨਿਆਦ - ਰਾਜਾ ਵੜਿੰਗ
ਸੰਗਰੂਰ ਦੇ ਸਰਕਾਰੀ ਮੇਰੀਟੋਰੀਅਸ ਸਕੂਲ 'ਚ ਬੱਚਿਆ ਦੀ ਵਿਗੜੀ ਸਿਹਤ, ਪ੍ਰਸ਼ਾਸ਼ਨ ਨੂੰ ਪਈ ਭਾਜੜਾ
ਪੁਲਿਸ ਖੇਡਾਂ ਚ ਪੰਜਾਬ ਪੁਲਿਸ ਦੇ ਖਿਡਾਰੀ ਗੁਰਪ੍ਰੀਤ ਸਿੰਘ ਨੇ ਦੋ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਕੀਤਾ ਰੌਸ਼ਨ