ਪੰਜਾਬ ਪ੍ਰਧਾਨ ਅਸਵਨੀ ਸ਼ਰਮਾ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਧਿਆ ਨਿਸ਼ਾਨਾ

ਅਜਨਾਲਾ ਵਿੱਚ ਹੋਈ ਘਟਨਾ ਨੂੰ ਲੈ ਕੇ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਧਿਆ ਨਿਸ਼ਾਨਾ , ਕਿਹਾ ਮੁੜ ਤੋਂ ਕਾਲੇ ਦੌਰ ਦੀ ਆਈ ਯਾਦ , ਪੰਜਾਬ ਸਰਕਾਰ ਨੂੰ ਚਾਹੀਦਾ ਜਾਗਣਾ । ਪੰਜਾਬ ਸਰਕਾਰ ਨੂੰ ਪੁੱਛਿਆ ਸੁਆਲ ਕਿ ਪੰਜਾਬ ਸਰਕਾਰ ਕਿਓਂ ਅੰਮ੍ਰਿਤਪਾਲ ਦੇ ਖ਼ਿਲਾਫ਼ ਨਹੀਂ ਕਰ ਰਹੀ ਕਾਰਵਾਈ । ਬੀਤੇ ਦਿਨੀਂ ਹੋਏ ਇਨਵੈਸਟ ਪੰਜਾਬ ਨੂੰ ਲੈ ਕੇ ਵੀ ਚੱਕੇ ਸਵਾਲ , ਕਿਹਾ ਅਜਿਹੇ ਹਲਾਤਾਂ ਵਿੱਚ ਕਿਉਂ ਕੋਈ ਕਰੇਗਾ ਪੰਜਾਬ ਵਿੱਚ ਇਨਵੈਸਟ । ਗਵਰਨਰ ਅਤੇ ਪੰਜਾਬ ਸਰਕਾਰ ਦੇ ਆਪਣੇ ਸਾਹਮਣੇ ਇਹ ਪੁੱਛਣ ਤੇ ਬੀਜੇਪੀ ਪ੍ਰਧਾਨ ਨੇ ਕੁਝ ਵੀ ਬੋਲਣ ਤੋਂ ਕੀਤਾ ਇਨਕਾਰ ।

ਬੀਤੇ ਦਿਨ ਪੰਜਾਬ ਵਿੱਚ ਪੰਜਾਬ ਪੁਲਸ ਅਤੇ ਅਮ੍ਰਿਤ ਪਾਲ ਅਜਨਾਲਾ ਵਿਚ ਆਹਮਣੇ-ਸਾਹਮਣੇ ਨਜ਼ਰ ਆਏ, ਜਿਸ ਨੂੰ ਲੈ ਕੇ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ । ਅੱਜ ਲੁਧਿਆਣਾ ਪਹੁੰਚੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਕਾਨੂੰਨ ਸਿਰਫ ਗ਼ਰੀਬਾਂ ਲਈ ਰਹਿ ਗਿਆ ਹੈ , ਅਮ੍ਰਿਤਪਾਲ ਵੱਲੋਂ ਅਜਨਾਲਾ ਥਾਣੇ ਉਪਰ ਕਬਜ਼ਾ ਕਰਨ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਚੁਰਾਸੀ ਦਾ ਦੌਰ ਦੇਖਿਆ ਉਹਨਾਂ ਨੂੰ ਮੁੜ ਤੋਂ ਕਾਲੇ ਦੌਰ ਦੀ ਯਾਦ ਆਈ ਹੈ , ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਦੁਆਰਾ ਆਪਣੀ ਰਾਖੀ ਕਰਨ ਦਾ ਹੱਕ ਨਹੀਂ ਦਿੱਤਾ ਗਿਆ । ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਜਾਗਣ ਦੀ ਗੱਲ ਕਹਿੰਦੇ ਹੋਏ ਕਿਹਾ ਕਿ ਪੰਜਾਬ ਸਰਹਦੀ ਸੂਬਾ ਹੈ ਅਤੇ ਬਾਹਰੀ ਤਾਕਤਾਂ ਹਰ ਸਮੇਂ ਮੌਕਾ ਭਾਲਦੀਆਂ ਹਨ ਅਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੋਹਲੀ ਗ੍ਰਹਿ ਵਿਭਾਗ ਹੈ । ਉਹਨਾਂ ਨੇ ਇਹ ਵੀ ਸੁਆਲ ਖੜੇ ਕੀਤੇ ਕਿ ਪੰਜਾਬ ਸਰਕਾਰ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ।

See also  ਕਿਸਾਨਾਂ ਨੂੰ ਨਹੀਂ ਮਿਲੇਗਾ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਦਾ ਲਾਭ!

Related posts: