ਅਜਨਾਲਾ ਘਟਨਾ ਤੋਂ ਬਾਦ ਅੱ ਜ ਅਮ੍ਰਿਤਸਰ ਵਿਚ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਵਲੋਂ ਭਾਈ ਅਮ੍ਰਿਤਪਾਲ ਦਾ ਪੁਤਲਾ ਫੂਕਣ ਦੀ ਕੀਤੀ ਗਈ ਸੀ ਤਿਆਰੀ ਪਰ ਜਿਸ ਤਰਾਂ ਹੀ ਪੁਲੀਸ ਨੂੰ ਇਸ ਗਲ ਦੀ ਭਿਣਕ ਲਗਦੀ ਹੈ ਤੇ ਪੁਲਿਸ ਨੇ ਮੋਕੇ ਤੇ ਪੁਹੰਚ ਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਨੂੰ ਪੁਤਲਾ ਫੂਕਣ ਤੋਂ ਰੋਕਿਆ ਤੇ ਹਿਰਾਸਤ ਵਿੱਚ ਲੈ ਲਿਆ ਤੇ ਉਨ੍ਹਾਂ ਨੂੰ ਅਮ੍ਰਿਤਪਾਲ ਸਿੰਘ ਦਾ ਪੁਤਲਾ ਫੂਕਣ ਤੋਂ ਰੋਕ ਦਿੱਤਾ ਤੇ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਗਏ।
ਗ਼ੱਲਬਾਤ ਦੋਰਾਨ ਸ਼ਿਵ ਸੈਨਿਕਾਂ ਨੇ ਕਿਹਾ ਕਿ ਅਮ੍ਰਿਤਪਾਲ ਪੰਜਾਬ ਦਾ ਮਹੌਲ ਖਰਾਬ ਕਰ ਰਿਹਾ ਸੀ ਪਿਛਲੇ ਦਿਨੀਂ ਅਜਨਾਲਾ ਵਿੱਚ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਮੰਦਭਾਗੀ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕੀਤੀ ਗਈ ਪੁਲਿਸ ਅਧਿਕਾਰੀਆਂ ਨੂੰ ਜਖਮੀ ਕੀਤਾ ਗਿਆ ਉਨ੍ਹਾਂ ਕਿਹਾ ਕਿ ਅੱਜ ਅਸੀਂ ਪੁਤਲਾ ਫੂਕਣ ਆਏ ਸੀ ਪਰ ਪੁਲਿਸ ਨਾਲ ਸਮਝੌਤਾ ਹੋ ਗਿਆ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਸੱਤ ਦਿਨ ਦਾ ਸਮਾਂ ਦਿੱਤਾ ਹੈ ਕਿ ਅਸੀਂ ਅਮ੍ਰਿਤਪਾਲ ਸਿੰਘ ਤੇ ਕਾਰਵਾਈ ਕਰਾਂਗੇ ਇਸ ਮੌਕੇ ਸ਼ਿਵ ਸੈਨਾ ਦੇ ਆਗੂਆਂ ਨੇ ਕਿਹਾ ਕੀ ਸੱਤ ਦਿਨ ਦੇ ਅੰਦਰ ਅਗਰ ਅਮ੍ਰਿਤਪਾਲ ਤੇ ਕਾਰਵਾਹੀ ਨਹੀਂ ਹੋਈ ਤੇ ਦੋਬਾਰਾ ਪ੍ਰਦਰਸ਼ਨ ਕਰਾਂਗੇ।
ਦੂਸਰੇ ਪਾਸੇ ਮੋਕੇ ਤੇ ਪੁਹੰਚੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਲਬੀਰ ਸਿੰਘ ਮੁੱਛਲ ਨੇ ਕਿਹਾ ਕੀ ਸ਼ਿਵ ਸੈਨਿਕ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਆਪਣੇ ਮੁਫ਼ਾਦ ਲਯੀ ਭਾਈ ਅਮ੍ਰਿਤਪਾਲ ਦਾ ਕਿਸੇ ਕੀਮਤ ਤੇ ਅਸੀਂ ਉਨ੍ਹਾਂ ਨੂੰ ਪੁਤਲਾ ਨਹੀਂ ਫੂਕਣ ਦਵਾਂਗੇ।
post by parmvir singh