ਭਾਈ ਅਮ੍ਰਿਤਪਾਲ ਦਸ ਦਵੇ ਕੀ ਉਹ ਕਿਸ ਦੇਸ਼ ਦਾ ਨਾਗਰਿਕ- ਡਾ. ਰਾਜ ਕੁਮਾਰ ਵੇਰਕਾ

ਅੰਮ੍ਰਿਤਸਰ- ਅੱਜ ਭਾਜਪਾ ਆਗੂ ਡਾਕਟਰ ਰਾਜ ਕੁਮਾਰ ਵੇਰਕਾ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਉਸ ਬਿਆਨ ਤੇ ਸਾਧਿਆ ਨਿਸ਼ਾਨਾ ਜਿਸ ਵਿਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈਂ ਭਾਰਤੀ ਨਾਗਰਿਕ ਨਹੀਂ ਹਾਂ ਇਸ ਉਤੇ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਮ੍ਰਿਤਪਾਲ ਦਸ ਦਵੇ ਕੀ ਉਹ ਕਿਸ ਦੇਸ ਦਾ ਨਾਗਰਿਕ ਹੈ ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨੀ ਹੈ ਜਾਂ ਅਫ਼ਗਾਨਿਸਤਾਨੀ ਹੈ ਜਾਂ ਕਿਸੇ ਹੋਰ ਦੇਸ਼ ਵਿਚੋਂ ਆਇਆ ਹੈ ਉਹ ਦੱਸ ਦਵੇ ਕੀ ਉਹ ਕਿਸ ਦੇਸ਼ ਦਾ ਵਾਸੀ ਹੈ, ਡਾਕਟਰ ਵੇਰਕਾ ਨੇ ਕਿਹਾ ਕਿ ਅੰਮ੍ਰਿਤਪਾਲ ਕੇਜਰੀਵਾਲ ਤੇ ਭਗਵੰਤ ਮਾਨ ਤਿੰਨੋ ਇੱਕੋ ਸਿੱਕੇ ਦੇ ਪਹਿਲੂ ਹਨ।

amritpal singh

ਜੇਕਰ ਅੰਮ੍ਰਿਤਪਾਲ ਭਾਰਤੀ ਨਹੀਂ ਹਨ ਤੇ ਇਸ ਮੁਲਕ ਵਿਚ ਰਹਿਣ ਦਾ ਵੀ ਉਸ ਨੂੰ ਕੋਈ ਅਧਿਕਾਰ ਨਹੀ ਹੈ ਡਾਕਟਰ ਵੇਰਕਾ ਨੇ ਕਿਹਾ ਕਿ ਇੱਕ ਹਫਤਾ ਹੋ ਗਿਆ ਅਜਨਾਲੇ ਦੀ ਘਟਨਾ ਹੋਈ ਨੂੰ ਅਜੇ ਤੱਕ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਐਫਆਈਆਰ ਦਰਜ ਕੀਤੀ ਗਈ ਹੈ ਉਨ੍ਹਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਥਾਣੇ ਨੂੰ ਘੇਰਿਆ ਗਿਆ ਥਾਣੇ ਤੇ ਕਬਜਾ ਕੀਤਾ ਗਿਆ। ਪੁਲੀਸ ਵਾਲਿਆਂ ਨਾਲ ਕੁੱਟਮਾਰ ਕੀਤੀ ਗਈ ਡਾਕਟਰ ਵੇਰਕਾ ਨੇ ਕਿਹਾ ਅੰਮ੍ਰਿਤਪਾਲ ਸਿੰਘ ਸਰਕਾਰ ਦਾ ਕੋਈ ਖਾਸ ਆਦਮੀ ਲੱਗਦਾ ਹੈ ਜਿਸਦੇ ਚਲਦੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਹਾ ਕਿ ਜੇਕਰ ਤੁਸੀਂ ਸੱਚਮੁੱਚ ਕਾਰਵਾਈ ਚਾਹੁੰਦੇ ਹੋ ਤੇ ਸਰਕਾਰ ਨੂੰ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਕਾਨੂੰਨ ਤੋੜਿਆ ਉਸਦੇ ਖ਼ਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

post by parmvir singh

See also  ਵੈਲਿੰਗਟਨ ਵਿੱਚ ਖੇਡੇ ਗਏ ਦੂਜੇ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਹਰਾਇਆ