ਭਗਵੰਤ ਮਾਨ ਨੇ ਕੀਤਾ ਗੰਨਾ ਕਿਸਾਨਾਂ ਦਾ 75 ਕਰੋੜ ਰੁਪਏ ਦਾ ਬਕਾਇਆ ਜਾਰੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਵਾਅਦਾ ਪੂਰਾ ਕੀਤਾ ਹੈ। ਗੰਨਾ ਕਿਸਾਨਾਂ ਦਾ 75 ਕਰੋੜ ਰੁਪਏ ਦਾ ਬਕਾਇਆ ਜਾਰੀ ਕਰ ਦਿੱਤਾ ਹੈ। ਵਿੱਤ ਵਿਭਾਗ ਨੇ ਸ਼ੂਗਰਫੈੱਡ ਨੂੰ 75 ਕਰੋੜ ਰੁਪਏ ਜਾਰੀ ਕੀਤੇ ਹਨ। ਕਿਸਾਨਾਂ ਦੀ ਰਾਸ਼ੀ ਸਰਕਾਰੀ ਮਿੱਲਾਂ ‘ਤੇ ਬਕਾਇਆ ਸੀ। ਮੁੱਖ ਮੰਤਰੀ ਨੇ 7 ਸਤੰਬਰ ਤੱਕ ਸਾਰੇ ਬਕਾਏ ਜਾਰੀ ਕਰਨ ਦੀ ਗੱਲ ਕਹੀ ਸੀ।

cm mann

ਪੰਜਾਬ ਸਰਕਾਰ ਪਹਿਲਾਂ ਹੀ 200 ਕਰੋੜ ਰੁਪਏ ਦੇ ਚੁੱਕੀ ਹੈ। ਹੁਣ ਸਰਕਾਰੀ ਖੰਡ ਮਿੱਲਾਂ ਕੋਲ ਕਿਸਾਨਾਂ ਦੇ ਬਕਾਏ ਨਹੀਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਗਵਾਈ ‘ਚ ਕੁਝ ਦਿਨ ਪਹਿਲਾਂ ਮੀਟਿੰਗ ‘ਚ ਇਹ ਫ਼ੈਸਲਾ ਲਿਆ ਸੀ ਕਿ ਸਰਕਾਰ ਵਲੋਂ 15 ਅਗਸਤ ਤੱਕ 100 ਕਰੋੜ ਹੋਰ ਜਾਰੀ ਕੀਤੇ ਜਾਣਗੇ। ਆਪਣਾ ਵਾਅਦਾ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਅੱਜ ਹੀ ਕਿਸਾਨਾਂ ਦੇ ਖਾਤੇ ‘ਚ ਟਰਾਂਸਫ਼ਰ ਕਰ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਗਵਾਈ ‘ਚ ਕੁਝ ਦਿਨ ਪਹਿਲਾਂ ਮੀਟਿੰਗ ‘ਚ ਇਹ ਫ਼ੈਸਲਾ ਲਿਆ ਸੀ ਕਿ ਸਰਕਾਰ ਵਲੋਂ 15 ਅਗਸਤ ਤੱਕ 100 ਕਰੋੜ ਹੋਰ ਜਾਰੀ ਕੀਤੇ ਜਾਣਗੇ। ਆਪਣਾ ਵਾਅਦਾ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਖਾਤੇ ‘ਚ ਟਰਾਂਸਫ਼ਰ ਕਰ ਦਿੱਤੀ ਗਈ ਹੈ।

bhagwant mann


ਦੱਸ ਦਈਏ ਕਿ ਪਿਛਲੀ ਦਿਨੀ ਕਿਸਾਨਾਂ ਨਾਲ ਹੋਈ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ 15 ਅਗਸਤ ਤੱਕ 100 ਕਰੋੜ ਹੋਰ ਜਾਰੀ ਕਰਨ ਦੀ ਗੱਲ ਆਖੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਮਹੀਨੇ ਹੀ ਗੰਨਾ ਕਿਸਾਨਾਂ ਦੇ ਬਕਾਇਆ ਦੇ 100 ਕਰੋੜ ਰੁਪਏ ਹੋਰ ਜਾਰੀ ਕਰ ਦਿੱਤੇ ਸਨ ਪਰ ਅੱਜ 75 ਕਰੋੜ ਰੁਪਏ ਬਕਾਇਆ ਰਾਸ਼ੀ ਜਾਰੀ ਕੀਤੀ ਗਈ ਹੈ।

See also  ਟ੍ਰਾਈਸਿਟੀ ਦੇ ਕਲਾਕਾਰ ਪੀਯੂਸ਼ ਪਨੇਸਰ ਨੇ ਡਿਜੀਟਲ ਪਲੇਟਫਾਰਮ 'ਤੇ ਸਿੱਧੂ ਮੂਸੇਵਾਲਾ ਆਰਟ ਕਲੈਕਸ਼ਨ ਨੂੰ ਕੀਤਾ ਲਾਂਚ