ਆਮ ਆਦਮੀ ਪਾਰਟੀ ਅਤੇ ਬੀਜੇਪੀ ਪਾਰਟੀ ਦੇ ਲੀਡਰ ਇਕ ਦੁਸਰੇ ‘ਤੇ ਲਗਾਤਾਰ ਇਲਜ਼ਾਮ ਲਗਾੳੇਂਦੇ ਦਿਖਾਈ ਦੇ ਰਹੇ ਨੇ,,ਦਰਅਸਲ ਬੀਤੇ ਦਿਨ ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੀਜੇਪੀ ਤੇ ਇਲਜ਼ਾਮ ਲਗਾਉਂਦੇ ਹੋਏ ਆਖਿਆ ਕਿ ਬੀਜੇਪੀ ਆਮ ਆਦਮੀ ਪਾਰਟੀੌ ਦੇ ਵਿਧਾਇਕਾਂ ਨੂੰ ਪੈਸਿਆਂ ਦਾ ਲਾਲਚ ਦੇ ਖ੍ਰੀਦਣਾ ਚਾਹੁੰਦੀ ਹੈ ਦੂਜੇ ਪਾਸੇ ਹੁਣ ਬੀਜਪੀ ਦੇ ਲੀਡਰ ਮਨਜਿੰਦਰ ਸਿਰਸਾ ਨੇ ਆਮ ਆਦਮੀ ਪਾਰਟੀ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣਾ ਚਾਹੁੰਦੇ ਹਨ।
ਸਿਰਸਾ ਨੇ ਟਵੀਟ ਕਰਕੇ ਕਿਹਾ, “ਮੈਨੂੰ ਆਮ ਆਮਦੀ ਪਾਰਟੀ ਦੇ ਸੰਸਦ ਮੈਬਰ ਦਾ ਗੁਪਤ ਫੋਨ ਆਇਆ ਜਿਨਾਂ ਨੇ ਮੈਨੂੰ ਦੱਸਿਆ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵਿਚਕਾਰ ਚੀਜ਼ਾਂ ਖਟਾਸ ਬਣ ਗਈਆਂ ਹਨ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਮਨੀਸ਼ ਸਿਸੋਦੀਆ ਦੇ ਹੱਕ ‘ਚ ਨਹੀਂ ਬੋਲਿਆ ਜਦੋਂ ਉਸਦਾ ਸ਼ਰਾਬ ਘੁਟਾਲਾ ਸਾਹਮਣੇ ਆਇਆ।”