ਰੋਹਨ ਬੋਪੰਨਾ ਅਤੇ ਸਾਨੀਆ ਮਿਰਜ਼ਾ ਨੇ ਆਸਟਰੇਲੀਅਨ ਓਪਨ ਮਿਕਸਡ ਡਬਲਜ਼ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ, ਉਹਨਾ ਨੇ ਯੇਲੇਨਾ ਓਸਤਾਪੇਂਕੋ ਅਤੇ ਡੇਵਿਡ ਵੇਗਾ ਹਰਨਾਂਡੇਜ਼ ਨੂੰ ਕਰਾਰੀ ਹਾਰ ਦਿੱਤੀ। ਭਾਰਤੀ ਜੋੜੀ ਨੇ ਮਿਕਸਡ ਡਬਲਜ਼ ਵਰਗ ਵਿੱਚ ਅਜੇ ਤਕ ਇੱਕ ਸੈੱਟ ਵੀ ਨਹੀਂ ਗੁਆਇਆ ਹੈ। ਹੁਣ ਉਨ੍ਹਾਂ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਡਿਜ਼ਾਇਰ ਕੇ ਅਤੇ ਨੀਲ ਸਕੁਪਸਕੀ ਅਤੇ ਟੇਲਰ ਟਾਊਨਸੇਂਡ ਅਤੇ ਜੈਮੀ ਮਰੇ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਸਾਨੀਆ ਅਤੇ ਕਜ਼ਾਕਿਸਤਾਨ ਦੀ ਅੰਨਾ ਡੇਨਿਲਿਨਾ ਨੂੰ ਮਹਿਲਾ ਡਬਲਜ਼ ਦੇ ਦੂਜੇ ਦੌਰ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਰਾਮਕੁਮਾਰ ਰਾਮਨਾਥਨ ਅਤੇ ਮੈਕਸੀਕੋ ਦੇ ਮਿਗੁਏਲ ਏਂਜਲ ਰੇਅਸ ਵਰੇਲਾ, ਯੂਕੀ ਭਾਂਬਰੀ ਅਤੇ ਸਾਕੇਤ ਮਾਈਨੇਨੀ ਵੀ ਪਹਿਲੇ ਦੌਰ ਵਿੱਚ ਹਾਰ ਗਏ। ਬੋਪੰਨਾ ਅਤੇ ਮੈਥਿਊ ਏਬਡੇਨ ਦੀ ਜੋੜੀ ਪੁਰਸ਼ ਡਬਲਜ਼ ਵਿੱਚ ਪਹਿਲੇ ਦੌਰ ਵਿੱਚ ਹੀ ਬਾਹਰ ਹੋ ਗਈ ਸੀ। ਜੀਵਨ ਨੇਦੁਨਚੇਝਿਆਨ ਅਤੇ ਐੱਨ ਸ਼੍ਰੀਰਾਮ ਬਾਲਾਜੀ ਦੂਜੇ ਦੌਰ ਵਿੱਚ ਹਾਰ ਗਏ।
post by parmvir singh